September 25, 2020

ਜ਼ਿਲੇ ਦੇ 24294 ਸ਼ੱਕੀ ਵਿਅਕਤੀਆਂ ਵਿਚੋਂ 23350 ਵਿਅਕਤੀਆਂ ਦੀ ਰਿਪੋਰਟ ਨੈਗਟਿਵ ਆਈ

ਗੁਰਦਾਸਪੁਰ, 21 ਜੁਲਾਈ (ਦਮਨ ਪਾਲ ਸਿੰਘ ) ਡਾ. ਕਿਸ਼ਨ ਚੰਦ ਸਿਵਲ ਸਰਜਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲੇ ਵਿਚ ਕੋਰੋਨਾ ਵਾਇਰਸ ਦੇ 24294 ਸ਼ੱਕੀ ਮਰੀਜਾਂ ਦੀ ਸੈਂਪਲਿੰਗ ਕੀਤੀ ਗਈ, ਜਿਸ ਵਿਚੋਂ 23350 ਨੈਗਵਿਟ, 348 ਪੋਜਟਿਵ ਮਰੀਜ਼, 02 ਸੈਂਪਲ ਰਿਜੈਕਟ ਹੋਏ ਹਨ ਅਤੇ 674 ਪੈਂਡਿੰਗ ਹਨ ।
ਉਨਾਂ ਅੱਗੇ ਦੱਸਿਆ ਕਿ ਗੁਰਦਾਸਪੁਰ ਵਿਖੇ 06, ਬਟਾਲਾ ਵਿਖੇ 11, ਧਾਰੀਵਾਲ ਵਿਖੇ 01, ਤਿੱਬੜੀ ਕੈਂਟ ਵਿਖੇ 06, ਅੰਮ੍ਰਿਤਸਰ ਵਿਖੇ 10, ਲੁਧਿਆਣਾ ਵਿਖੇ 04, ਪੰਚਕੂਲਾ ਵਿਖੇ 01, ਜਲੰਧਰ ਵਿਖੇ 02, 01 ਮਰੀਜ਼ ਅਜੇ ਦਾਖਲ ਨਹੀ ਕੀਤਾ ਅਤੇ 13 ਵਿਅਕਤੀਆਂ ਦੀ ਮੋਤ ਹੋ ਚੁੱਕੀ ਹੈ। 05 ਪੀੜਤ ਜੋ 1symptomatic/mild symptomatic ਨੂੰ ਘਰ ਏਕਾਂਤਵਾਸ ਕੀਤਾ ਗਿਆ ਹੈ। ਜ਼ਿਲੇ ਵਿਚ 47 ਐਕਟਿਵ ਕੋਰੋਨਾ ਪੀੜਤ ਹਨ। 288 ਵਿਅਕਤੀਆਂ ਨੇ ਫਤਿਹ ਹਾਸਿਲ ਕਰ ਲਈ ਹੈ, ਇਨਾਂ ਵਿਚ 264 ਪੀੜਤ ਠੀਕ ਹੋਏ ਹਨ ਅਤੇ 24 ਪੀੜਤ ਨੂੰ ਡਿਸਚਾਰਜ ਕਰਕੇ ਹੋਮ ਏਕਾਂਤਵਾਸ ਕੀਤਾ ਗਿਆ
ਸਿਵਲ ਸਰਜਨ ਨੇ ਅੱਗੇ ਦੱਸਿਆ ਕਿ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਦੀ ਅਗਵਾਈ ਹੇਠ ‘ਮਿਸ਼ਨ ਫ਼ਤਿਹ’ ਤਹਿਤ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਅ ਲਈ ਸਿਹਤ ਵਿਭਾਗ ਵਲੋਂ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਜੋ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਿਆ ਜਾਵੇ। ਉਨਾਂ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਅ ਲਈ ਮਾਸਕ ਪਹਿਨਣ ਅਤੇ ਸ਼ੋਸਲ ਡਿਸਟੈਂਸ ਮੈਨਟੇਨ ਕਰਕੇ ਰੱਖਣ ਦੀ ਅਪੀਲ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *