ਜੌਹਨਪਾਲ ਸੱਭਿਆਚਾਰਕ ਵਿੰਗ ਪੰਜਾਬ ਦੇ ਪ੍ਰਧਾਨ ਨਿਯੁਕਤ ਕੌਮੀਂ ਖੇਡ ਦਿਵਸ਼ ‘ਤੇ ਪ੍ਰਸਿੱਧ ਹਸਤੀਆਂ ਹੋਣਗੀਆਂ ਸਨਮਾਨਿਤ-ਸਹੋਤਾ

ਜੌਹਨਪਾਲ ਨੂੰ ਨਿਯੁਕਤ ਕਰਨ ਮੌਕੇ ਸਨਮਾਨਿਤ ਕਰਦੇ ਹੋਏ ਪ੍ਰਧਾਨ ਨਵਦੀਪ ਸਿੰਘ ਸਹੋਤਾ, ਸੈਕਟਰੀ ਬਲਬੀਰ ਸਿੰਘ ਗਿੱਲ ਤੇ ਕਲੱਬ ਦੇ ਹੋਰ ਅਹੁਦੇਦਾਰ।
ਅੰਮ੍ਰਿਤਸਰ ਮਨਵਿੰਦਰ ਸਿੰਘ ਵਿੱਕੀ: ਗਰੇਟ ਸਪੋਰਟਸ ਕਲਚਰ ਕਲੱਬ (ਇੰਡੀਆ) ਵੱਲੋਂ ਕਲੱਬ ਦੇ ਹੋਰ ਵਿਸਥਾਰ ਦੇ ਮੱਦੇਨਜਰ ਜੌਹਨਪਾਲ ਨੂੰ ਸੱਭਿਆਚਾਰਕ ਵਿੰਗ ਪੰਜਾਬ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ।ਕਲੱਬ ਦੇ ਪ੍ਰਧਾਨ ਨਵਦੀਪ ਸਿੰਘ ਸਹੋਤਾ ਅਤੇ ਸੈਕਟਰੀ ਬਲਬੀਰ ਸਿੰਘ ਗਿੱਲ ਵੱਲੋਂ ਇਹ ਨਿਯੁਕਤੀ ਕਲੱਬ ਦੇ ਫਤਿਹਗੜ ਚੂੜੀਆਂ ਰੋਡ ਵਿਖੇ ਦਫਤਰ ‘ਚ ਕੀਤੀ ਗਈ।ਇਸ ਨਿਯੁਕਤੀ ਮੌਕੇ ਕਲੱਬ ਦੇ ਪੰਜਾਬ ਸੈਕਟਰੀ ਕੋਚ ਰਾਜੀਵ ਕੁਮਾਰ, ਸਲਾਹਕਾਰ ਰਾਜੇਸ਼ ਥਾਪਾ, ਸਪੋਰਟਸ ਸੈੱਲ ਪੰਜਾਬ ਪ੍ਰਧਾਨ ਜਸਬੀਰ ਸਿੰਘ, ਜਿਲਾ੍ਹ ਪ੍ਰਧਾਨ ਰਾਹੁਲ ਰਤਨ, ਜਿਮਨਾਸਟਿਕ ਕੋਆਰਡੀਨੇਟਰ ਪੰਜਾਬ ਪੂਜਾ ਸ਼ਰਮਾ, ਕੈਸ਼ੀਅਰ ਸਪਨਾ ਮੱਟੂ, ਰਮੇਸ਼ ਰਾਮਪੁਰਾ ਅਤੇ ਰਾਜੇਸ਼ ਰਾਣਾ ਵੱਲੋਂ ਜੌਹਨਪਾਲ ਨੂੰ ਸ਼ੁਭਕਾਮਨਾਵਾਂ ਪ੍ਰਦਾਨ ਕੀਤੀਆਂ ਗਈਆਂ।ਪ੍ਰਧਾਨ ਨਵਦੀਪ ਸਿੰਘ ਸਹੋਤਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਗਰੇਟ ਸਪੋਰਟਸ ਕਲਚਰ ਕਲੱਬ (ਇੰਡੀਆ) ਦੀਆਂ ਸਾਰੀਆਂ ਗਤੀਵਿਧੀਆਂ ਖੇਡਾਂ, ਕਲਾ ਅਤੇ ਸੱਭਿਆਚਾਰ ਨੂੰ ਸਮਰਪਿਤ ਹਨ ਅਤੇ ਸੱਭਿਆਚਾਰਕ ਪ੍ਰੋਗਰਾਮਾਂ ਦੀਆਂ ਸਟੇਜ ਪੇਸ਼ਕਾਰੀਆਂ ਨੂੰ ਭਵਿੱਖ ਵਿੱਚ ਸੁਚਾਰੂ ਢੰਗ ਨਾਲ ਚਲਾਉਣ ਸਬੰਧੀ ਜੌਹਨਪਾਲ ਨੂੰ ਸੱਭਿਆਚਰਕ ਵਿੰਗ ਦਾ ਪੰਜਾਬ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।ਇਸ ਤੋਂ ਇਲਾਵਾ ਕਲੱਬ ਦੇ ਅਹੁਦੇਦਾਰਾਂ ਵੱਲੋਂ ਕੌਂਮੀ ਖੇਡ ਦਿਵਸ ‘ਤੇ ਹੋਣ ਵਾਲੇ ਸਨਮਾਨ ਸਮਾਗਮ ਸਬੰਧੀ ਵੀ ਵਿਚਾਰ ਵਿਟਾਂਦਰਾ ਕੀਤਾ ਗਿਆ।ਸੈਕਟਰੀ ਬਲਬੀਰ ਸਿੰਘ ਗਿੱਲ ਨੇ ਕਿਹਾ ਇਸ ਦਿਨ ਦਿੱਤੇ ਜਾਣ ਵਾਲੇ ਐਵਾਰਡਾਂ ਦੀ ਚੋਣ ਕਰਨ ਸਬੰਧੀ ਟੀਮ ਗਠਿਤ ਕੀਤੀ ਜਾਵੇਗੀ ਅਤੇ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਸਰਕਾਰ ਦੇ ਅਗਲੇ ਹੁਕਮਾ ਦੇ ਮੱਦੇਨਜਰ ਹੀ ਸਨਮਾਨ ਸਮਾਰੋਹ ਦੀ ਰੂਪ ਰੇਖਾ ਉਲੀਕੀ ਜਾਵੇਗੀ।ਪੰਜਾਬ ਸੈਕਟਰੀ ਕੋਚ ਰਾਜੀਵ ਕੁਮਾਰ ਮੁਤਾਬਿਕ ਕੌਮੀ ਖੇਡ ਦਿਵਸ ਮੌਕੇ ਕਲਾ ਖੇਤਰ ਤੋਂ ਇਲਾਵਾ ਸੰਗੀਤ, ਸਾਹਿਤ, ਸਿੱਖਿਆ ਅਤੇ ਖੇਡ ਖੇਤਰ ਦੀਆਂ ਪ੍ਰਸਿੱਧ ਹਸਤੀਆਂ ਨੂੰ ਐਵਾਰਡ ਦੇ ਕੇ ਨਿਵਾਜਿਆ ਜਾਵੇਗਾ।