*ਗੁ: ਕੰਧ ਸਾਹਿਬ ਵਿਖੇ ਸ਼੍ਰੋਮਣੀ ਕਮੇਟੀ ਮੈਂਬਰ ਜੱਸਲ ਨੇ ਲੋਧੀਨੰਗਲ ਦੀ ਸਿਹਤਯਾਬੀ ਲਈ ਕੀਤੀ ਅਰਦਾਸ*

ਬਟਾਲਾ 24 ਜੁਲਾਈ (ਦਮਨ ਪਾਲ ਸਿੰਘ) ਸੰਸਾਰ ਭਰ ਵਿੱਚ ਫੈਲ ਚੁੱਕੇ ਕਰੋਨਾ ਰੂਪੀ ਮਹਾਮਾਰੀ ਕਾਰਣ ਜਿਥੇ ਲੱਖਾਂ ਲੋਕ ਪ੍ਰਭਾਵਿਤ ਹੋ ਰਹੇ ਹਨ ਉਥੇ ਹਲਕਾ ਬਟਾਲਾ ਦੇ ਵਿਧਾਇਕ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸ: ਲਖਬੀਰ ਸਿੰਘ ਲੋਧੀਨੰਗਲ ਤੇ ਉਨ੍ਹਾਂ ਦੇ ਸਪੁੱਤਰ ਕੁੰਵਰ ਮਨਦੀਪ ਸਿੰਘ ਜਿੰਮੀ ਲੋਧੀਨੰਗਲ ਦੇ ਕੋਲਡ 19 ਦੀ ਟੈਸਟ ਰਿਪੋਰਟ ਪਾਜੀਟਵ ਆਉਣ ਕਾਰਣ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਤੇ ਸ: ਲੋਧੀਨੰਗਲ ਦੇ ਸ਼ੁਭਚਿੰਤਕਾ ਅੰਦਰ ਬੇਚੈਨੀ ਪਾਈ ਜਾ ਰਹੀ ਹੈ ।
ਹਲਕਾ ਵਿਧਾਇਕ ਲੋਧੀਨੰਗਲ ਤੇ ਉਨ੍ਹਾਂ ਦੇ ਸਪੁੱਤਰ ਦੀ ਸਿਹਤਯਾਬੀ ਦੇਹ ਅਰੋਗਤਾ ,ਤੰਦਰੁਸਤੀ ਤੇ ਚੜਦੀ ਕਲਾ ਲਈ ਸ : ਲੋਧੀਨੰਗਲ ਦੇ ਨਜ਼ਦੀਕੀ ਸਾਥੀ ਜ: ਗੁਰਨਾਮ ਸਿੰਘ ਜੱਸਲ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਲਕਾ ਬਟਾਲਾ ਨੇ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਪਾਵਨ ਤੇ ਪਵਿੱਤਰ ਅਸਥਾਨ ਗੁਰਦੁਆਰਾ ਸ਼੍ਰੀ ਕੰਧ ਸਾਹਿਬ ਵਿਖੇ ਦੇਗ ਕਰਵਾਈ ਤੇ ਗੁਰਦੁਆਰਾ ਸ਼੍ਰੀ ਕੰਧ ਸਾਹਿਬ ਦੇ ਗ੍ਰੰਥੀ ਭਾਈ ਕੁਲਵੰਤ ਸਿੰਘ ਨੇ ਅਰਦਾਸ ਕੀਤੀ ।ਜ: ਜੱਸਲ ਨੇ ਕਿਹਾ ਕਿ ਵਾਹਿਗੁਰੂ ਸ: ਲੋਧੀਨੰਗਲ ਤੇ ਉਨ੍ਹਾਂ ਦੇ ਸਪੁੱਤਰ ਨੂੰ ਜਲਦ ਤੰਦਰੁਸਤੀ ਪ੍ਰਦਾਨ ਕਰਨ ਅਤੇ ਮਿਹਰ ਭਰਿਆ ਹੱਥ ਬਣਾਈ ਰੱਖਣ। ਉਨ੍ਹਾਂ ਕਿਹਾ ਕਿ ਵਾਹਿਗੁਰੂ ਜੀ ਦੀ ਬਖਸ਼ਿਸ਼ ਸਦਕਾ ਆਪ ਜਲਦੀ ਸਿਹਤਯਾਬ ਹੋ ਕੇ ਮੁੜ ਸੰਗਤਾਂ ਦੀ ਸੇਵਾ ਵਿੱਚ ਹਾਜ਼ਰ ਹੋਵੇ ਇਹੋ ਹੀ ਹਰ ਵਰਕਰ ਤੇ ਸ਼ੁਭਚਿੰਤਕ ਦੀ ਅਰਦਾਸ ਹੈ ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ: ਮਨਜੀਤ ਸਿੰਘ ਜਫਰਵਾਲ, ਸ: ਗੁਰਿੰਦਰ ਸਿੰਘ ਸੈਦਪੁਰ,ਸ:ਬਲਜਿੰਦਰ ਸਿੰਘ ਆਦਿ ਹਾਜ਼ਰ ਸਨ ।