ਨਵਦੀਪ ਸਿੰਘ ਸਹੋਤਾ ਐਵਾਰਡ ਨਾਲ ਸਨਮਾਨਿਤਵਧੀਆ ਸੇਵਾਵਾਂ ਨਿਭਾਉਣ ‘ਤੇ ਡੀ-ਕੈਥਲੋਨ ਨੇ ਕੀਤਾ ਸਨਮਾਨ

0

ਪ੍ਰਧਾਨ ਨਵਦੀਪ ਸਿੰਘ ਸਹੋਤਾ ਨੂੰ ਐਵਾਰਡ ਪ੍ਰਦਾਨ ਕਰਦੇ ਹੋਏ ਈਵੈਂਟ ਮੈਨੇਜਰ ਜਸਦੀਪ ਸਿੰਘ ਪੰਨੂ।

ਅੰਮ੍ਰਿਤਸਰ, ਮਨਵਿੰਦਰ ਸਿੰਘ ਵਿੱਕੀ:ਗਰੇਟ ਸਪੋਰਟਸ ਕਲਚਰ ਕਲੱਬ (ਇੰਡੀਆ) ਦੀਆਂ ਸਮਾਜ ਅਤੇ ਖੇਡ ਜਗਤ ਲਈ ਨਿਭਾਈਆਂ ਜਾ ਰਹੀਆਂ ਸੇਵਾਵਾਂ ਨੂੰ ਮੁੱਖ ਰੱਖ ਕੇ ਡੀ-ਕੈਥਲੋਨ ਵੱਲੋਂ ਕਲੱਬ ਦੇ ਪ੍ਰਧਾਨ ਨਵਦੀਪ ਸਿੰਘ ਸਹੋਤਾ ਨੂੰ ‘ਸਰਟੀਫਿਕੇਟ ਆਫ ਐਪਰੀਸੇਸ਼ਨ ਐਵਾਰਡ’ ਨਾਲ ਨਿਵਾਜਿਆ ਗਿਆ।ਡੀ-ਕੈਥਲੋਨ ਦੇ ਈਵੈਂਟ ਮੈਨੇਜਰ ਜਸਦੀਪ ਸਿੰਘ ਪੰਨੂ ਨੇ ਇਹ ਐਵਾਰਡ ਪ੍ਰਦਾਨ ਕਰਦਿਆਂ ਕਿਹਾ ਬੀਤੇ ਵਰਿਆਂ ਤੋਂ ਗਰੇਟ ਸਪੋਰਟ ਕਲਚਰ ਕਲੱਬ ਵੱਲੋਂ ਖੇਡਾਂ ਅਤੇ ਖਿਡਾਰੀਆਂ ਤੋਂ ਇਲਾਵਾ ਸਮਾਜ ਸੇਵਾ ਲਈ ਪਾਏ ਜਾ ਰਹੇ ਯੋਗਦਾਨ ਦੇ ਮੱਦੇਨਜਰ ਹੀ ਪ੍ਰਧਾਨ ਨਵਦੀਪ ਸਹੋਤਾ ਦਾ ਐਵਾਰਡ ਦੇ ਕੇ ਮਾਣ-ਸਨਮਾਨ ਕੀਤਾ ਗਿਆ ਹੈ।ਉਨਾਂ ਕਿਹਾ ਕਿ ਇਹ ਪਹਿਲਾ ਕਲੱਬ ਹੈ ਜਿਸ ਨੂੰ ਡੀ-ਕੈਥਲੋਨ ਵੱਲੋਂ ਸਨਮਾਨ ਪ੍ਰਾਪਤ ਹੋਇਆ ਹੈ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਨਵਦੀਪ ਸਿੰਘ ਸਹੋਤਾ ਨੇ ਕਿਹਾ ਇਹ ਐਵਾਰਡ ਕਲੱਬ ਦੀ ਸਮੁੱਚੀ ਟੀਮ ਵੱਲੋਂ ਨਿਭਾਈਆਂ ਜਾ ਰਹੀਆਂ ਨਿਰਸਵਾਰਥ ਸੇਵਾਵਾਂ ਕਰ ਕੇ ਹੀ ਨਸੀਬ ਹੋਇਆ ਹੈ ਅਤੇ ਭਵਿੱਖ ਵਿੱਚ ਵੀ ਕਲੱਬ ਦੀ ਪੂਰੀ ਟੀਮ ਨਿਰਸਵਾਰਥ ਸੇਵਾਵਾਂ ਜਾਰੀ ਰੱਖੇਗੀ।ਇਸ ਮੌਕੇ ਕਲੱਬ ਦੇ ਪੰਜਾਬ ਸੈਕਟਰੀ ਕੋਚ ਰਾਜੀਵ ਕੁਮਾਰ,ਪ੍ਰੈਸ ਸੈਕਟਰੀ ਰਮੇਸ਼ ਰਾਮਪੁਰਾ ਅਤੇ ਕਲੱਬ ਦੇ ਸੱਭਿਆਚਾਰਕ ਵਿੰਗ ਪੰਜਾਬ ਦੇ ਪ੍ਰਧਾਨ ਜੌਹਨਪਾਲ ਵੀ ਹਾਜਰ ਸਨ।

About Author

Leave a Reply

Your email address will not be published. Required fields are marked *

You may have missed