ਪੰਜਾਬ ਪਛੜੀਆਂ ਸੇਣੀਆਂ ਭੋ ਵਿਕਾਸ ਅਤੇ ਵਿੱਤ ਕਾਰਪੋਰੇਸਨ ਵੱਲੋ ਸਵੈ ਰੋਜਗਾਰ ਲਈ 20 ਲੱਖ 50 ਹਜਾਰ ਦੇ ਕਰਜਿਆਂ ਨੂੰ ਦਿੱਤੀ ਮਨਜੂਰੀ

0

ਮੋਗਾ25ਜੁਲਾਈ:: ਸੂਬੇ ਦੀ ਕੈਪਟਨ ਅਮਰਿੰਦਰ ਸਿੰਘ ਜੀ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਘੱਟ ਗਿਣਤੀ ਵਰਗ ਦੇ ਨੌਜਵਾਨਾਂ ਨੂੰ ਰੋਜਗਾਰ ਦੇ ਵੱਧ ਤੋ ਵੱਧ ਮੌਕੇ ਮੁਹੱਈਆ ਕਵਰਾਉਣ ਲਈ ਵਚਨਬੱਧ ਹੈ। ਸਰਕਾਰ ਨੇ ਜਿੱਥੇ ਰੋਜਗਾਰ ਮੇਲਿਆਂ ਜਰੀਏ ਬਹੁਤ ਸਾਰੇ ਨੌਜਵਾਨਾਂ ਨੂੰ ਰੋਜਗਾਰ ਮੁਹੱਈਆ ਕਰਵਾਉਣ ਵਿੱਚ ਸਫਲਤਾ ਹਾਸਲ ਕੀਤੀ ਹੈ ਉਥੇ ਸਵੈ ਰੋਜਗਾਰ ਨੂੰ ਉਤਸਾਹਿਤ ਕਰਨ ਲਈ ਵੀ ਹਰ ਤਰ•ਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਕਿ ਸੂਬੇ ਦੇ ਵੱਧ ਤੋ ਵੱਧ ਯੋਗ ਵਿਅਕਤੀ ਰੋਜਗਾਰ ਦੇ ਕਾਬਲ ਹੋ ਕੇ ਆਪਣੇ ਪੈਰਾਂ ਉੱਪਰ ਖੜ•ੇ ਹੋ ਸਕਣ।
ਇਸੇ ਮਕਸਦ ਤਹਿਤ ਅੱਜ ਡਿਪਟੀ ਕਮਿਸਨਰ ਮੋਗਾ ਸ੍ਰੀ ਸੰਦੀਪ ਹੰਸ ਦੇ ਦਿਸਾ ਨਿਰਦੇਸਾਂ ਤਹਿਤ ਸਵੈ ਰੋਜਗਾਰ ਸਥਾਪਿਤ ਕਰਨ ਲਈ ਚਲਾਈਆਂ ਜਾ ਰਹੀਆਂ ਵੱਖ ਵੱਖ ਭਲਾਈ ਸਕੀਮਾਂ ਲਈ ਪੰਜਾਬ ਪਛੜੀਆਂ ਸ੍ਰੇਣੀਆਂ ਭੋ ਵਿਕਾਸ ਅਤੇ ਵਿੱਤ ਕਾਰਪੋਰੇਸਨ (ਬੈਕਫਿੰਕੋ) ਅਤੇ ਐਸ.ਸੀ. ਕਾਰਪੋਰੇਸਨ ਮੋਗਾ ਦੀ ਜਿਲ•ਾ ਪੱਧਰੀ ਸਕਰੀਨਿੰਗ ਕਮੇਟੀ ਦੀ ਮੀਟਿੰਗ ਹੋਈ। ਇਸ ਮੀਟਿੰਗ ਦੀ ਪ੍ਰਧਾਨਗੀ ਜਿਲ•ਾ ਸਮਾਜਿਕ ਨਿਆਂ ਅਧਿਕਾਰਤਾ ਅਤੇ ਘੱਟ ਗਿਣਤੀ ਵਰਗ ਅਫਸਰ ਮੋਗਾ ਸ੍ਰ. ਹਰਪਾਲ ਸਿੰਘ ਗਿੱਲ ਨੇ ਕੀਤੀ। ਮੀਟਿੰਗ ਵਿੱਚ ਉਨ•ਾਂ ਨਾਲ ਲੀਡ ਬੈਕ ਮੈਨੇਜਰ ਮੋਗਾ ਬਜਰੰਗੀ ਸਿੰਘ, ਸਹਾਇਕ ਪ੍ਰੋਜੈਕਟ ਅਫਸਰ ਮੋਗਾ ਰਾਮ ਪ੍ਰਵੇਸ ਚੌਧਰੀ, ਉਪ ਅਰਥ ਅਤੇ ਅੰਕੜਾ ਸਲਾਹਕਾਰ ਮੋਗਾ ਅਰਤਾਲ ਸਿੰਘ ਗਿੱਲ, ਐਨ.ਜੀ.ਓ. ਸ੍ਰੀ ਐਸ.ਕੇ. ਬਾਂਸਲ, ਨਿਰਮਲ ਸਿੰਘ ਡੀ.ਆਈ.ਸੀ. ਦਫਤਰ, ਹਰੀ ਰਾਮ ਅਤੇ ਲਵਜੀਤ ਸਿੰਘ ਮੌਜੂਦ ਸਨ।
ਸਕਰੀਨਿੰਗ ਕਮੇਟੀ ਵੱਲੋ ਪਛੜੀਆਂ ਸ੍ਰੇਣੀਆਂ ਦੇ ਉਮੀਦਵਾਰਾਂ ਲਈ ਰਿਪੇਅਰ ਸਾਪ, ਕਾਰਪੇਟਰ ਸਾਪ, ਕਰਿਆਣਾ ਸਾਪ, ਕੱਪੜੇ ਦੀ ਦੁਕਾਨ ਅਤੇ ਸਮਾਲ ਸਕੇਲ ਇੰਡਸਟਰੀ ਆਦਿ ਵੱਖ ਵੱਖ ਸਵੈ ਰੋਜਗਾਰ ਸਥਾਪਿਤ ਕਰਨ ਲਈ 20 ਲੱਖ 50 ਹਜਾਰ ਰੁਪਏ ਦੇ ਕਰਜੇ ਦੇਣ ਦੀ ਪ੍ਰਵਾਨਗੀ ਦਿੱਤੀ ਗਈ। ਇਸ ਮੌਕੇ ਬੈਕਫਿੰਕੋ ਦੇ ਇਨਫੋਰਸਮੈਟ ਅਫਸਰ ਕਰਮਜੀਤ ਸਿੰਘ ਨੇ ਦੱਸਿਆ ਕਿ ਇਸ ਵਿਭਾਗ ਵੱਲੋ ਐਨ.ਬੀ.ਸੀ. ਸਕੀਮ ਅਧੀਨ ਖੇਤੀਬਾੜੀ ਸਹਾਇਕ ਧੰਦੇ, ਸਮਾਲ ਬਿਜਨਸ ਲਈ ਕਾਰੋਬਾਰ, ਸਮਾਲ ਸਕੇਲ ਇੰਡਸਟਰੀ ਅਤੇ ਐਜੂਕੇਸਨ ਲਈ ਕਰਜੇ ਘੱਟ ਤੋ ਘੱਟ ਵਿਆਜ ਦਰ ਉੱਪਰ ਮੁਹੱਈਆ ਕਰਵਾਏ ਜਾਂਦੇ ਹਨ।

About Author

Leave a Reply

Your email address will not be published. Required fields are marked *

You may have missed