ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਵੱਲੋਂ ਦੂਸਰੇ ਦਿਨ ਵੀ ਭੁੱਖ ਹੜਤਾਲ ਜਾਰੀ ਸਿਵਲ ਸਰਜਨ ਦਫਤਰ ਮੋਗਾ ਅੱਗੇ ਅੱਜ 5 ਮੈਂਬਰ ਬੈਠੇ ਭੁੱਖ ਹੜਤਾਲ

0

ਸੰਕਰ ਯਾਦਵ ਮੋਗਾ : ਸਿਹਤ ਵਿਭਾਗ ਪੰਜਾਬ ਵਿੱਚ ਕੰਮ ਕਰ ਰਹੇ ਰੈਗੂਲਰ ਅਤੇ ਕੰਟ੍ਰੈਕਟ ਕਰਮਚਾਰੀ ਜੱਥੇਬੰਦੀਆਂ ਦੇ ਏਕੇ ਨਾਲ ਗਠਿਤ ਕੀਤੀ ਗਈ ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਪੰਜਾਬ ਦੁਆਰਾ ਉਲੀਕੇ ਗਏ ਪ੍ਰੇਗਰਾਮ ਅਨੁਸਾਰ ਪੰਜਾਬ ਦੇ ਸਾਰੇ ਜਿਲਾ ਹੈਡ ਕੁਆਰਟਰਾਂ ਤੇ ਮਿਤੀ 24 ਜੁਲਾਈ ਤੋਂ 6 ਅਗਸਤ ਤੱਕ ਸ਼ੁਰੂ ਕੀਤੀ ਗਈ ਲਗਾਤਾਰ ਭੁੱਖ ਹੜਤਾਲ ਦੇ ਦੂਸਰੇ ਦਿਨ ਅੱਜ ਜਿਲਾ ਮੋਗਾ ਤੋਂ 5 ਮੁਲਾਜ਼ਮ ਭੁੱਖ ਹੜਤਾਲ ਤੇ ਬੈਠੇ । ਅੱਜ ਜੱਥੇਬੰਦੀ ਦੇ ਸੀਨੀਅਰ ਆਗੂ ਮਹਿੰਦਰ ਪਾਲ ਲੂੰਬਾ, ਜਗਜੀਤ ਸਿੰਘ ਡਰੋਲੀ ਭਾਈ, ਰਜਨੀ ਰਾਣੀ ਅਤੇ ਹਰਪ੍ਰੀਤ ਕੌਰ ਸਿਵਲ ਹਸਪਤਾਲ ਮੋਗਾ, ਰਜਨੀ ਅਤੇ ਰਚਨਾ ਕੋਟ ਈਸੇ ਖਾਂ ਭੁੱਖ ਹੜਤਾਲ ਤੇ ਬੈਠੇ । ਇਸ ਮੋਕੇ ਪੈਰਾਮੈਡੀਕਲ ਸੀਨੀਅਰ ਆਗੂ ਰਾਜੇਸ਼ ਭਾਰਦਵਾਜ਼, ਮਲਟੀਪਰਪਜ਼ ਹੈਲਥ ਇਪ: ਯੂਨੀਅਨ ਦੇ ਆਗੂ ਮਨਵਿੰਦਰ ਕਟਾਰੀਆ, ਮਹਿੰਦਰ ਪਾਲ ਲੂੰਬਾ ਅਤੇ ਕੰਵਲਜੀਤ ਕੌਰ ਨੇ ਆਪਣੇ ਸੰਬੋਧਨ ਦੌਰਾਨ ਸਰਕਾਰ ਨੂੰ ਕੋਸਦਿਆਂ ਕਿਹਾ ਕਿ ਸਰਕਾਰ ਕਰੋਨਾ ਵਾਰੀਅਰਜ਼ ਨੂੰ ਸਿਰਫ ਕਾਗਜਾਂ ਵਿੱਚ ਹੀ ਸਨਮਾਨ ਦੇ ਰਹੀ ਹੈ, ਜਦਕਿ ਦੂਸਰੇ ਸੂਬਿਆਂ ਦੀਆਂ ਸਰਕਾਰਾਂ ਆਪਣੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਨਾਲ ਨਾਲ ਵਿੱਤੀ ਲਾਭ ਦੇ ਕੇ ਸਨਮਾਨਿਤ ਕਰ ਰਹੀਆਂ ਹਨ ਜਦਕਿ ਦੂਸਰੇ ਪਾਸੇ ਪੰਜਾਬ ਵਿੱਚ 12 ਸਾਲ ਤੋਂ ਠੇਕੇ ਤੇ ਕੰਮ ਰਹੀਆਂ ਮਲਟੀਪਰਪਜ਼ ਹੈਲਥ ਵਰਕਰ ਫੀਮੇਲ ਨੂੰ ਪੱਕੇ ਕਰਨ ਦੀ ਬਜਾਏ ਨਵੀਆਂ 600 ਰੈਗੂਲਰ ਪੋਸਟਾਂ ਤੇ ਭਰਤੀ ਕਰਕੇ ਇਹਨਾਂ ਨੂੰ ਘਰ ਤੋਰਨ ਦੀਆਂ ਤਿਆਰੀਆਂ ਕਰ ਰਹੀ ਹੈ। 1263 ਮਲਟੀਪਰਪਜ ਹੈਲਥ ਵਰਕਰ ਮੇਲ ਦਾ ਪ੍ਰੋਬੇਸ਼ਨ ਪੀਰੀਅਡ ਦੋ ਸਾਲ ਕਰਨ ਤੋਂ ਟਾਲਾ ਵੱਟ ਰਹੀ ਹੈ ਤੇ ਕਰੋਨਾ ਅੱਗੇ ਆਪਣੀਆਂ ਹਿੱਕਾਂ ਡਾਹੁਣ ਵਾਲੇ ਮਲਟੀਪਰਪਜ਼ ਕਾਮਿਆਂ ਨੂੰ ਸਪੈਸ਼ਲ ਇਕਰੀਮੈਂਟ ਦੇਣ ਤੋਂ ਵੀ ਕੰਨੀ ਕਤਰਾ ਰਹੀ ਹੈ । ਉਹਨਾਂ ਕਿਹਾ ਕਿ ਸਰਕਾਰ ਐਪੀਡੈਮਿਕ ਐਕਟ ਦਾ ਡਰਾਵਾ ਦੇ ਕੇ ਜੱਥੇਬੰਦੀਆਂ ਨੂੰ ਸੰਘਰਸ਼ ਦੇ ਰਾਹ ਨਾ ਪੈਣ ਤੋਂ ਵਰਜ ਰਹੀ ਹੈ ਤੇ ਇਸ ਐਕਟ ਦੀ ਆੜ ਵਿੱਚ ਮੁਲਾਜ਼ਮਾਂ ਅਤੇ ਆਮ ਲੋਕਾਂ ਦੇ ਹੱਕਾਂ ਤੇ ਡਾਕੇ ਮਾਰ ਰਹੀ ਹੈ, ਜਿਸ ਨੂੰ ਬਰਦਾਸ਼ਤ ਕਰਨਾ ਮੁਲਾਜ਼ਮ ਜੱਥੇਬੰਦੀਆਂ ਲਈ ਮੁਸ਼ਕਿਲ ਹੋ ਰਿਹਾ ਹੈ ਤੇ ਇਸੇ ਕਾਰਨ ਰੋਜਾਨਾ ਪੰਜ ਕਰਮਚਾਰੀ ਆਪਣੀ ਡਿਊਟੀ ਤੋਂ ਛੁੱਟੀ ਲੈ ਕੇ ਭੁੱਖ ਹੜਤਾਲ ਤੇ ਬੈਠ ਰਹੇ ਹਨ ਤੇ 7 ਅਗਸਤ ਨੂੰ ਪਟਿਆਲਾ ਵਿਖੇ ਮੋਤੀ ਮਹਿਲ ਨੂੰ ਘੇਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਉਹਨਾਂ ਆਮ ਲੋਕਾਂ ਨੂੰ ਵੀ ਇਸ ਸੰਘਰਸ਼ ਵਿੱਚ ਸਾਥ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਲੋਕ ਆਪਣੇ ਅਸਲ ਹੀਰੋ ਲੋਕਾਂ ਦੀ ਪਹਿਚਾਣ ਕਰਕੇ ਉਹਨਾਂ ਦਾ ਘਰਾਂ ਦੇ ਚੁੱਲੇ ਬਲਦੇ ਰੱਖਣ ਵਿੱਚ ਸਹਿਯੋਗ ਦੇਣ । ਇਸ ਮੌਕੇ ਉਕਤ ਤੋਂ ਇਲਾਵਾ ਦਵਿੰਦਰ ਸਿੰਘ ਤੂਰ, ਕੁਲਵੰਤ ਸਿੰਘ, ਹਰਦੀਪ ਸਿੰਘ, ਪਲਵਿੰਦਰ ਸਿੰਘ, ਕਿਰਨਦੀਪ ਕੌਰ, ਕਰਮਜੀਤ ਸਿੰਘ ਘੋਲੀਆ, ਗਗਨਪ੍ਰੀਤ ਸਿੰਘ ਅਤੇ ਕੰਵਲਜੀਤ ਕੌਰ ਆਦਿ ਹਾਜਰ ਸਨ।

About Author

Leave a Reply

Your email address will not be published. Required fields are marked *

You may have missed