ਸ਼ਹੀਦ ਭਗਤ ਸਿੰਘ ਪ੍ਰੈਸ ਐਸੋ:ਦੀ ਟਰਾਇਸਿਟੀ ਯੂਨਿਟ ਦਾ ਕੀਤਾ ਗਠਨ ਗੁਰਮੁਖ ਵਾਲੀਆ ਚੇਅਰਮੈਨ,ਗਗਨਦੀਪ ਕੌਰ ਉਪ ਚੇਅਰਪਰਸਨ ਅਤੇ ਮਨੀਸ਼ ਸੰਕਰ ਬਣੇ ਪ੍ਰਧਾਨ,ਪੰਜਾਬ ਅਪ ਦੇ ਸੰਪਾਦਕ ਜਗਦੀਸ਼ ਸਿੰਘ ਕੁਰਾਲੀ ਬਣੇ ਸਹਾਇਕ ਖਜ਼ਾਨਚੀ

0

ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਟ੍ਰਾਈਸਿਟੀ ਯੂਨਿਟ ਦਾ ਗਠਨ

ਗੁਰਮੁਖ ਵਾਲੀਆ ਚੇਅਰਮੈਨ, ਗਗਨ ਦੀਪ ਕੌਰ ਨੂੰ ਵਾਈਸ ਚੇਅਰ ਪਰਸਨ ਅਤੇ ਮਨੀਸ਼ ਸ਼ੰਕਰ ਪ੍ਰਧਾਨ ਬਣੇ

ਰਾਸ਼ਟਰੀ ਮੀਤ ਪ੍ਰਧਾਨ ਹਰਪ੍ਰੀਤ ਜੱਸੋਵਾਲ, ਰਾਸ਼ਟਰੀ ਪ੍ਰਧਾਨ ਰਣਜੀਤ ਮਸੋਣ ਅਤੇ ਚੇਅਰਮੈਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਹੋਈ ਚੋਣ

ਪੰਜਾਬ ਅਪ ਨਿਊਜ਼ ਬਿਓਰੋ : ਅੱਜ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਦੀ ਵਲੋਂ ਚੰਡੀਗੜ੍ਹ ਮੁਹਾਲੀ ਪੰਚਕੂਲਾ ਟ੍ਰਾਈਸਿਟੀ ਯੂਨਿਟ ਦਾ ਗਠਨ ਕੀਤਾ ਗਿਆ ਹੈ, ਜਿਸ ਵਿਚ ਸਰਬਸੰਮਤੀ ਨਾਲ ਗੁਰਮੁਖ ਸਿੰਘ ਵਾਲੀਆ ਨੂੰ ਚੇਅਰਮੈਨ, ਗਗਨਦੀਪ ਕੌਰ ਨੂੰ ਉਪ ਚੇਅਰ ਪਰਸਨ ਅਤੇ ਮਨੀਸ਼ ਸ਼ੰਕਰ ਕਾਕਾ ਨੂੰ ਐਸੋਸੀਏਸ਼ਨ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ । ਐਸੋਸੀਏਸ਼ਨ ਦੇ ਕੌਮੀ ਚੇਅਰਮੈਨ ਅਮਰਿੰਦਰ ਸਿੰਘ, ਕੌਮੀ ਪ੍ਰਧਾਨ ਰਣਜੀਤ ਸਿੰਘ ਮਸੌਣ ਅਤੇ ਕੌਮੀ ਮੀਤ ਪ੍ਰਧਾਨ ਹਰਪ੍ਰੀਤ ਸਿੰਘ ਜੱਸੋਵਾਲ ਦੀ ਅਗਵਾਈ ਹੇਠ ਚੋਣ ਹੋਈ। ਇਸ ਚੋਣ ਲਈ ਕੋਵਿਡ 19 ਦੇ ਮੱਦੇਨਜ਼ਰ ਸਧਾਰਣ ਸਾਦੇ ਢੰਗ ਨਾਲ ਮੁਹਾਲੀ ਵਿੱਚ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ ਸੀ, ਜਿਸ ਵਿੱਚ ਵੱਖ-ਵੱਖ ਅਖਬਾਰਾਂ ਦੇ ਚੈਨਲਾਂ ਦੇਅਤੇ ਸੋਸ਼ਲ ਮੀਡੀਆ ਪੱਤਰਕਾਰਾਂ ਨੇ ਇਸ ਚੋਣ ਵਿੱਚ ਹਿੱਸਾ ਲਿਆ ਸੀ ਜਿਸ ਦੀ ਸਰਬਸੰਮਤੀ ਨਾਲ ਚੋਣ ਵੀ ਕੀਤੀ ਗਈ ਹੈ।

ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਇੱਕ ਐਸੋਸੀਏਸ਼ਨ ਦੇ ਰੂਪ ਵਿੱਚ ਸਾਹਮਣੇ ਆਈ ਹੈ ਜੋ ਪੱਤਰਕਾਰੀ ਅਤੇ ਪੱਤਰਕਾਰਾਂ ਨਾਲ ਜੁੜੇ ਮਸਲਿਆਂ ਨੂੰ ਹੱਲ ਕਰਨ ਲਈ ਅਗੇ ਆਉਂਦੀ ਹੈ ਜਿਨ੍ਹਾਂ ਨੇ ਬਹੁਤ ਸਾਰੇ ਪੱਤਰਕਾਰਾਂ ਦੇ ਮਸਲਿਆਂ ਨੂੰ ਹੱਲ ਕੀਤਾ ਹੈ ਜਿਸ ਨੇ ਅੱਜ ਪੰਜਾਬ ਹੀ ਨਹੀ ਸਗੋਂ ਰਾਜਸਥਾਨ , ਹਰਿਆਣਾ , ਹਿਮਾਚਲ , ਮਹਾਰਾਸ਼ਟਰ, ਦਿੱਲੀ ਅਤੇ ਚੰਡੀਗੜ੍ਹ ਦੇ ਪਤਰਕਾਰ ਵੀ ਇਸ ਸੰਸਥਾ ਵਿਚ ਸ਼ਾਮਲ ਹੋ ਰਹੇ ਹਨ।

ਹਰਪ੍ਰੀਤ ਸਿੰਘ ਜੱਸੋਵਾਲ ਦੇ ਮਿਹਨਤ ਸਦਕਾ ਅੱਜ ਐਸੋਸੀਏਸ਼ਨ ਦੇ ਪਰਿਵਾਰ ਨੂੰ ਹੋਰ ਵੱਡਾ ਕਰਨ ਲਈ ਇੱਕ ਸਧਾਰਣ ਮੀਟਿੰਗ ਆਯੋਜਿਤ ਕੀਤੀ ਗਈ ਜਿਸ ਵਿੱਚ ਟਰਾਈ ਸਿਟੀ ਦੀ ਟੀਮ ਬਣਾਈ ਗਈ ਹੈ। ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਦੇ ਚੇਅਰਮੈਨ ਅਮਰਿੰਦਰ ਸਿੰਘ ਅਤੇ ਪ੍ਰਧਾਨ ਰਣਜੀਤ ਸਿੰਘ ਅਤੇ ਹਰਪ੍ਰੀਤ ਸਿੰਘ ਜਸਵਾਲ ਨੇ ਸਾਂਝੇ ਤੌਰ ਤੇ ਕਿਹਾ ਕਿ ਕੁਝ ਅਮੀਰ ਘਰਾਂ ਨੇ ਪ੍ਰੈਸ ਅਤੇ ਪੱਤਰਕਾਰੀ ਤੇ ਕਬਜਾ ਕਰ ਲਿਆ ਹੈ ਜਿਸ ਨੂੰ ਅਜ਼ਾਦ ਕਰਵਾਉਣ ਲਈ ਅਸੀਂ ਇਹ ਸੰਘਰਸ਼ ਵਿੱਢੀਆ ਹੈ ਅਤੇ ਇਹ ਵੀ ਦੱਸਿਆ ਕਿ ਜੇਕਰ ਕਿਸੇ ਪੱਤਰਕਾਰ ਖਿਲਾਫ ਕੋਈ ਗੈਰ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈ ਤਾਂ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਸਭ ਤੋਂ ਅੱਗੇ ਖੜੇ ਹੋਏਗੀ ਅਤੇ ਇਸ ਲਈ ਉਸਨੂੰ ਕਿਸੇ ਵੀ ਹੱਦ ਤੱਕ ਜਾਣਾ ਪਏਗਾ ਤੇ ਪੱਤਰਕਾਰ ਇਨਸਾਫ ਦਵਾਕੇ ਹੀ ਦਮ ਲਏਗੀ ।

ਇਸ ਤੋਂ ਬਾਅਦ ਚੇਅਰਮੈਨ ਅਮਰਿੰਦਰ ਸਿੰਘ , ਪ੍ਰਧਾਨ ਰਣਜੀਤ ਸਿੰਘ ਮੈਸੋਨ ਅਤੇ ਹਰਪ੍ਰੀਤ ਸਿੰਘ ਜੱਸੋਵਾਲ ਨੇ ਟੀਮ ਲਈ ਹੱਥ ਖੜੇ ਕਰਵਾ ਕੇ ਸਹਿਮਤੀ ਲਈ ਹੈ, ਜਿਸ ਵਿਚ ਗੁਰਮੁਖ ਸਿੰਘ ਵਾਲੀਆ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਟ੍ਰਾਈਸਿਟੀ ਦੇ ਚੇਅਰਮੈਨ, ਗਗਨਦੀਪ ਕੌਰ ਵਾਈਸ ਚੇਅਰ ਪਰਸਨ , ਮਨੀਸ਼ ਸ਼ੰਕਰ ਕਾਕਾ ਨੂੰ ਪ੍ਰਧਾਨ , ਸੀਨੀਅਰ ਮੀਤ ਪ੍ਰਧਾਨ ਜਤਿੰਦਰ ਸਿੰਘ ਖਾਲਸਾ, ਜਨਰਲ ਸੈਕਟਰ ਦੇਵ ਸ਼ਰਮਾ, ਕੈਸ਼ੀਅਰ ਜੋਤੀ ਸਿੰਗਲਾ, ਵਾਈਸ ਕੈਸ਼ੀਅਰ ਜਗਦੀਸ਼ ਸਿੰਘ, ਸ੍ਰੀ ਗੁਰਵਿੰਦਰ ਸਿੰਘ ਮੁਹਾਲੀ , ਜੋਇੰਟ ਸੈਕਟਰੀ ਸਾਗਰ ਪਾਵਾ, ਮੀਤ ਪ੍ਰਧਾਨ ਰਿਤੀਸ਼ ਰਾਜਾ, ਪ੍ਰੈਸ ਸੈਕਟਰੀ ਅਮਰਜੀਤ ਰਤਨ ਸ਼ਾਮਲ ਹੋਏ। ਸੀਨੀਅਰ ਪੱਤਰਕਾਰ ਅਮਿਤ ਕੁਮਾਰ ਅਤੇ ਧਰਮਿੰਦਰ ਸਿੰਗਲਾ ਨੂੰ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ ਅਤੇ ਇਸ ਤਰ੍ਹਾਂ ਗੁਰਜੀਤ ਸਿੰਘ ਖਾਲਸਾ, ਆਸ਼ੂ ਅਨੇਜਾ ਨੂੰ ਐਕਜੀਕੁਟਿਵ ਮੈਂਬਰਾਂ ਅਤੇ ਇਸ ਨਾਲ ਸੁਖਮਿੰਦਰ ਸਿੰਘ, ਅਮਿਤ ਕੁਮਾਰ, ਕ੍ਰਾਂਤੀ ਸ਼ਰਮਾ, ਜਤਿੰਦਰ ਕੁਮਾਰ, ਪ੍ਰਵੇਸ਼ ਕੁਮਾਰ, ਮੇਜਰ ਸਿੰਘ ਪੰਜਾਬੀ, ਵਿਨੈ ਦੀਪ ਸਿੰਘ, ਸੌਰਭ ਕਾਂਤ, ਅਸ਼ਵਨੀ ਗੌੜ ਨੂੰ ਕਾਰਜਕਾਰੀ ਮੈਂਬਰ ਨਿਯੁਕਤ ਕੀਤਾ ਗਿਆ ਹੈ।

ਇਸ ਨਵੀਂ ਟੀਮ ਨੇ ਇਕ ਆਵਾਜ਼ ਵਿਚ ਇਕ ਆਵਾਜ਼ ਦਿੱਤੀ ਹੈ ਕਿ ਅਸੀਂ ਪੱਤਰਕਾਰਾਂ ਦੇ ਅਧਿਕਾਰਾਂ ਦੀ ਰਾਖੀ ਕਰਾਂਗੇ ਅਤੇ ਹਰ ਮੁਸ਼ਕਲ ਵਿਚ ਹਰ ਮੁਸ਼ਕਿਲ ਘੜੀ ਵਿਚ ਖੜ੍ਹੇ ਹੋਵਾਂਗੇ ਅਤੇ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਦੇ ਆਡੀਓਲੋਜੀ ਹੈ ਉਸਤੇ ਪਹਿਰਾ ਦਿੰਦੇ ਹੋਏ ਸ਼ਹੀਦ ਭਗਤ ਸਿੰਘ ਦੀ ਸੋਚ ਤੇ ਚਲਦੇ ਹੋਏ ਉਹਨਾਂ ਨਕਸ਼ੇ ਕਦਮ ਤੇ ਚਲਾਂਗੇ ।

About Author

Leave a Reply

Your email address will not be published. Required fields are marked *

You may have missed