ਖੇਡਾਂ ਨੂੰ ਪ੍ਰਮੋਟ ਕਰਨ ਵਾਲੇ ਸਰਪੰਚ ਹੋਣਗੇ ਸਨਮਾਨਿਤ-ਸਹੋਤਾ ਨੌਜਵਾਨਾਂ ਨੂੰ ਨਸਿਆਂ ਵਿਰੁੱਧ ਪ੍ਰੇਰ ਕੇ ਖੇਡਾਂ ਨਾਲ ਜੋੜੇਗਾ ਕਲੱਬ

ਗੱਲਬਾਤ ਦੌਰਾਨ ਪ੍ਰਧਾਨ ਨਵਦੀਪ ਸਿੰਘ ਸਹੋਤਾ, ਕੋਚ ਰਾਜੀਵ ਕੁਮਾਰ, ਰਾਹੁਲ ਰਤਨ ਅਤੇ ਰਾਜੇਸ਼ ਰਾਣਾ।
ਮਨਵਿੰਦਰ ਸਿੰਘ ਵਿੱਕੀ,ਅੰਮ੍ਰਿਤਸਰ:ਖੇਡ ਗਰਾਊਂਡਾ ਦੀ ਸਾਂਭ-ਸੰਭਾਲ ਕਰਨ ਦੇ ਨਾਲ ਖੇਡਾਂ ਅਤੇ ਖਿਡਾਰੀਆਂ ਨੂੰ ਪ੍ਰਮੋਟ ਕਰਨ ਵਾਲੇ ਸਰਪੰਚਾਂ ਅਤੇ ਪੰਚਾਂ ਦਾ ਕਲੱਬ ਵੱਲੋਂ ਵਿਸੇਸ਼ ਸਨਮਾਨ ਕੀਤਾ ਜਾਵੇਗਾ।ਇੰਨਾਂ ਸਬਦਾਂ ਦਾ ਪ੍ਰਗਟਾਵਾ ਗਰੇਟ ਸਪੋਰਟਸ ਕਲਚਰ ਕਲੱਬ (ਇੰਡੀਆ) ਦੇ ਪ੍ਰਧਾਨ ਨਵਦੀਪ ਸਿੰਘ ਸਹੋਤਾ ਨੇ ‘ਪੰਜਾਬੀ ਜਾਗਰਣ’ ਨਾਲ ਕਰਦਿਆਂ ਕਿਹਾ ਕਲੱਬ ਦਾ ਮੁੱਖ ਮਕਸਦ ਹੈ ਨੌਜਵਾਨਾਂ ਨੂੰ ਖੇਡਾਂ ਅਤੇ ਪੰਜਾਬ ਦੇ ਅਮੀਰ ਸੱਭਿਆਚਾਰ ਨਾਲ ਜੋੜਨਾ।ਉਨਾਂ ਕਿਹਾ ਖੇਡਾਂ ਨੂੰ ਪ੍ਰਮੋਟ ਕਰਨ ਵਾਲੇ ਸਰਪੰਚਾਂ ਅਤੇ ਪੰਚਾਂ ਦਾ ਸਨਮਾਨ ਕਰਨ ਸਬੰਧੀ ਕਲੱਬ ਨੇ ਪਹਿਲ ਕਦਮੀ ਕਰਦਿਆਂ ਜਿਲ੍ਹਾ ਪ੍ਰਧਾਨ ਰਾਹੁਲ ਰਤਨ, ਪੰਜਾਬ ਸੈਕਟਰੀ ਕੋਚ ਰਾਜੀਵ ਕੁਮਾਰ ਅਤੇ ਕੋਚ ਰਾਜੇਸ਼ ਰਾਣਾ ਦੀ ਅਗਵਾਈ ਹੇਠ ਤਲਵੰਡੀ ਦਸੌਂਧਾ ਸਿੰਘ ਦੇ ਸਰਪੰਚ ਜਰਮਨਜੀਤ ਸਿੰਘ ਨੂੰ ਵਿਸੇਸ਼ ਸਨਮਾਨ ਅਤੇ ਸ਼ਾਲ ਦੇ ਕੇ ਨਿਵਾਜਿਆ ਜਾ ਚੁੱਕਾ ਹੈ ਅਤੇ ਭਵਿੱਖ ਵਿੱਚ ਹੋਰ ਵੀ ਖੇਡਾਂ ਵਿੱਚ ਯੋਗਦਾਨ ਪਾਉਣ ਵਾਲੀਆਂ ਪੰਚਾਇਤਾਂ ਨੂੰ ਸਨਮਾਨਿਤ ਕੀਤਾ ਜਾਵੇਗਾ।ਕਲੱਬ ਦੇ ਪੰਜਾਬ ਸੈਕਟਰੀ ਕੋਚ ਰਾਜੀਵ ਕੁਮਾਰ ਅਤੇ ਜਿਲ੍ਹਾ ਪ੍ਰਧਾਨ ਰਾਹੁਲ ਰਤਨ ਨੇ ਸਾਂਝੇ ਤੌਰ ‘ਤੇ ਕਿਹਾ ਕਿ ਕੋਵਿਡ-19 ਦੇ ਖਾਤਮੇ ਉਪਰੰਤ ਜੇਕਰ ਸਰਕਾਰ ਵੱਲੋਂ ਖੇਡ ਟੂਰਨਾਮੈਂਟ ਕਰਵਾਉਣ ਦੀ ਖੁੱਲ ਮਿਲਦੀ ਹੈ ਤਾਂ ਪਿੰਡਾਂ ਦੀਆਂ ਪੰਚਾਇਤਾਂ ਦਾ ਸਹਿਯੋਗ ਲੈ ਕੇ ਕਲੱਬ ਵੱਲੋਂ ਵੱਖ-ਵੱਖ ਪਿੰਡਾਂ ਵਿੱਚ ਟੂਰਨਾਮੈਂਟ ਕਰਵਾਉਣ ਲਈ ਪ੍ਰੋਗਰਾਮ ਉਲੀਕਿਆ ਜਾਵੇਗਾ।ਨੌਜਵਾਨਾਂ ਨੂੰ ਨਸਿਆਂ ਦੀ ਭੈੜੀ ਅਲਾਮਤ ਤੋਂ ਦੂਰ ਰੱਖ ਕੇ ਖੇਡਾਂ ਖੇਡਣ ਲਈ ਪ੍ਰੇਰਿਆ ਜਾਵੇਗਾ।