ਕਾਂਗਰਸ ਕਮੇਟੀ ਬਟਾਲਾ ਨੇ ਨਵੇਂ ਆਏ ਐਸਐਸਪੀ ਬਟਾਲਾ ਦਾ ਸਵਾਗਤ ਕੀਤਾ

ਬਟਾਲਾ 4 ਅਗਸਤ ਦਮਨ ਪਾਲ ਸਿੰਘ
ਅੱਜ ਕਾਂਗਰਸ ਕਮੇਟੀ ਬਟਾਲਾ ਵੱਲੋਂ ਬਟਾਲਾ ਵਿਖੇ ਨਵੇਂ ਨਿਯੁਕਤ ਹੋਏ ਪੁਲਿਸ ਜ਼ਿਲਾ ਬਟਾਲਾ ਦੇ ਐਸ ਐਸ ਪੀ ਸ, ਰਛਪਾਲ ਸਿੰਘ ਦੀ ਡਿਊਟੀ ਤੇ ਹਾਜਰ ਹੋਣ ਉਪਰੰਤ ਕਾਂਗਰਸ ਪ੍ਰਧਾਨ ਸਵਰਣ ਮੁੱਢ ਦੀ ਰਹਿਨੁਮਾਈ ਹੇਠ ਫੁੱਲਾਂ ਦਾ ਗੁਲਦਸਤਾ ਭੇਟ ਕਰਦੇ ਹੋਏ ਜੀ ਆਇਆ ਆਖਿਆ। ਤੇ ਪਰਧਾਨ ਮੁੱਢ ਤੇ ਉਹਨਾਂ ਦੀ ਟੀਮ ਨੇ ਐੱਸ ਐੱਸ ਪੀ ਬਟਾਲਾ ਨੂੰ ਬੇਨਤੀ ਕੀਤੀ ਕਿ ਉਹ ਨਸ਼ਿਆਂ ਦੇ ਵਿਰੁੱਧ ਸਖ਼ਤ ਕਦਮ ਚੁੱਕਣ ਤਾਂ ਕਿ ਸ਼ਰਾਬ ਵਰਗੀ ਦੁਖਦਾਈ ਘਟਨਾ ਅੱਗੇ ਤੋਂ ਨਾ ਵਾਪਰੇ, ਜਿਸ ਵਿਚ ਸਮੁੱਚੀ ਕਾਂਗਰਸ ਪਾਰਟੀ ਉਹਨਾਂ ਦੀ ਨਸ਼ਿਆਂ ਵਿਰੁੱਧ ਮੁਹਿੰਮ ਵਿੱਚ ਪੂਰਾ ਪੂਰਾ ਸਾਥ ਦੇਵੇਗੀ, ਇਸ ਮੌਕੇ ਉਹਨਾਂ ਦੇ ਨਾਲ ਕੁਲਭੂਸ਼ਣ ਮੀਤ ਪ੍ਰਧਾਨ, ਹੀਰਾਂ ਅਤਰੀ ਜਰਨਲ ਸਕੱਤਰ, ਬਸੰਤ ਸਿੰਘ ਖਾਲਸਾ ਮੀਡਿਆ ਅਡਵਾਈਜ਼ਰ ਤੇ ਜਰਨਲ ਸਕੱਤਰ, ਜਤਿੰਦਰ ਡਿਕੀ ਬਲ਼, ਮੀਡੀਆ ਇੰਚਾਰਜ, ਸਲਵਿੰਦਰ ਸਿੰਘ ਜਰਨਲ ਸਕੱਤਰ, ਹਰਮਿੰਦਰ ਸਿੰਘ ਸੈਂਡੀ ਚੇਅਰਮੈਨ, ਗੁਰਵਿੰਦਰ ਸਿੰਘ ਜਨਰਲ ਸਕੱਤਰ, ਚੰਦਰ ਮੋਹਨ ਸਕੱਤਰ, ਓਮ ਪ੍ਰਕਾਸ਼ ਮੈਨੇਜਰ, ਦੇਵ ਰਾਜ ਮੈਨੇਜਰ, ਸਵਰਣ ਕਸ਼ਪ, ਜਗਦੀਸ਼ ਸਿੰਘ ਬਾਜਵਾ ਮੀਤ ਪ੍ਰਧਾਨ, ਭਾਰਤ ਸ਼ਰਮਾਂ, ਬੱਬੂ ਕਾਮਰੇਡ, ਰਮੇਸ਼, ਬਾਵਾ ਸਿੰਘ, ਅਤੇ ਗੁਰਚਰਨ ਸਿੰਘ ਕੌਝਾ ਵੀ ਹਾਜ਼ਰ ਸਨ