ਗੁਰਦੁਆਰਾ ਸ਼੍ਰੀ ਅੱਚਲ ਸਾਹਿਬ ਵਿਖੇ ਲੰਗਰਾ ਹਾਲ ਦੀ ਕਾਰ ਸੇਵਾ ਦੀ ਹੋਈ ਆਰੰਭਤਾ ਕੋਮ ਨੂੰ ਬਾਹਰੀ ਤੇ ਅੰਦਰੂਨੀ ਤਾਕਤਾਂ ਵਲੋਂ ਚੁਣੌਤੀਆਂ: ਗਿਆਨੀ ਹਰਪ੍ਰੀਤ ਸਿੰਘ

ਬਟਾਲਾ 11 ਅਗਸਤ ਦਮਨ ਪਾਲ ਸਿੰਘ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਪਾਵਨ ਤੇ ਪਵਿੱਤਰ ਅਸਥਾਨ ਗੁਰਦੁਆਰਾ ਸ਼੍ਰੀ ਅੱਚਲ ਸਾਹਿਬ ਵਿਖੇ ਸਚਖੰਡਵਾਸੀ ਪੰਥ ਰਤਨ ਬਾਬਾ ਹਰਬੰਸ ਸਿੰਘ ਦਿਲੀ ਵਾਲੇ ਵਲੋ ਆਰੰਭ ਕਰਵਾਈ ਗਈ ਕਾਰ ਸੇਵਾ ਤਹਿਤ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਤੇ ਬਾਬਾ ਬਚਨ ਸਿੰਘ ਦਿੱਲੀ ਵਾਲੇ ,ਜ: ਗੁਰਨਾਮ ਸਿੰਘ ਜੱਸਲ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਪੰਥਕ ਸ਼ਖਸੀਅਤਾਂ
ਨੇ ਟਪ ਲਗਾ ਕੇ ਲੰਗਰ ਹਾਲ ਆਦਿ ਬਨਣ ਵਾਲੀਆ ਇਮਾਰਤਾਂ ਦੀ ਆਰੰਭਤਾ ਕੀਤੀ ।
ਇਸ ਮੋਕੇ ਹੋਏ ਸਾਦੇ ਪਰ ਪ੍ਰਭਾਵਸ਼ਾਲੀ ਗੁਰਮਤਿ ਸਮਾਗਮ ਦੌਰਾਨ ਸੰਗਤਾਂ ਨੂੰ ਸੰਬੋਧਨ ਕਰਦਿਆਂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਕਿਹਾ ਕਿ ਅਜ ਕੋਮ ਨੂੰ ਅੰਦਰੂਨੀ ਤੇ ਬਾਹਰੀ ਤਾਕਤਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਪੰਥ ਵਿਰੋਧੀ ਸ਼ਕਤੀਆਂ ਵਲੋ ਅਮ੍ਰਿਤ ਸੰਚਾਰ ਦੀ ਮਰਿਆਦਾ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ,ਨਿਤਨੇਮ ਦੀ ਪਰੰਪਰਾ,ਬਾਣੀ ਦੇ ਸਿਧਾਂਤਾਂ ਤੇ ਮਰਿਆਦਾ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਨੂੰ ਪੰਥ ਖਾਲਸਾ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕਰੇਗਾ।ਉਨ੍ਹਾਂ ਸਮੂਹ ਸੰਗਤਾਂ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਨਾਲ ਜੁੜ ਕੇ ਸ਼ਬਦ ਗੁਰੂ ਦੇ ਲੜ ਲਗਣ ਦੀ ਅਪੀਲ ਕੀਤੀ ।ਉਨ੍ਹਾਂ ਕਿਹਾ ਕਿ ਅਜ ਕੁਝ ਲੋਕ ਪਿਆਸ ਬੁਝਾਉਣ ਲਈ ਦਰਿਆ ਵਲ ਜਾਣ ਦੀ ਬਜਾਇ ਗੰਦੀ ਨਾਲੀ ਵਲ ਜਾ ਰਹੇ ਹਨ ਉਨ੍ਹਾਂ ਨੂੰ ਮੂਰਖ ਹੀ ਕਿਹਾ ਜਾ ਸਕਦਾ ਹੈ ।ਇਸੇ ਦੋਰਾਨ ਮੈਂਬਰ ਸ਼੍ਰੋਮਣੀ ਕਮੇਟੀ ਜ; ਗੁਰਨਾਮ ਸਿੰਘ ਜੱਸਲ ਨੇ ਆਈਆਂ ਸੰਗਤਾਂ ਤੇ ਪੰਥਕ ਸ਼ਖਸੀਅਤਾਂ ਦਾ ਧੰਨਵਾਦ ਕਰਦਿਆਂ ਜੀ ਆਇਆ ਕਹਿੰਦਿਆਂ ਸੰਗਤਾਂ ਨੂੰ ਤਨ ਮਨ ਧਨ ਨਾਲ ਕਾਰ ਸੇਵਾ ਵਿੱਚ ਸਹਿਯੋਗ ਦੇਣ ਦੀ ਅਪੀਲ ਕੀਤੀ ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਬਾਬਾ ਬੁੱਧ ਸਿੰਘ ਘੁੰਮਣਾ ਵਾਲੇ ਗੁਰਦੁਆਰਾ ਸ਼੍ਰੀ ਅੰਗੀਠਾ ਸਾਹਿਬ, ਬਾਬਾ ਸੁਖਵਿੰਦਰ ਸਿੰਘ ਮਲਕਪੁਰ, ਭਾਈ ਸੁਖਵਿੰਦਰ ਸਿੰਘ ਅਗਵਾਨ ਮੁੱਖ ਸੇਵਾਦਾਰ ਗੁਰਦੁਆਰਾ ਸ਼੍ਰੀ ਯਾਦਗਾਰ ਏ ਸ਼ਹੀਦਾਂ ,ਬਾਬਾ ਮਲਕੀਤ ਸਿੰਘ ਕਾਰ ਸੇਵਾ, ਜ:ਸਜਣ ਸਿੰਘ ਬਜੂਮਾਨ ਮੈਂਬਰ ਸ਼੍ਰੋਮਣੀ ਕਮੇਟੀ, ਭਗਵੰਤ ਸਿੰਘ ਸਿਆਲਕਾ ਮੈਂਬਰ ਸ਼੍ਰੋਮਣੀ ਕਮੇਟੀ ,ਬੀਬੀ ਜੁਗਿੰਦਰ ਕੋਰ ਮੈਂਬਰ ਸ਼੍ਰੋਮਣੀ ਕਮੇਟੀ,ਭਾਈ ਲੇਕਦੀਪ ਸਿੰਘ ਘੁੰਮਣਾ ਵਾਲੇ, ਸ: ਰਜਿੰਦਰ ਸਿੰਘ ਪਦਮ, ਸ:ਬਲਜੀਤ ਸਿੰਘ ਤਲਵੰਡੀ ਰਾਮਾ ਮੈਨੇਜਰ ਗੁਰਦੁਆਰਾ ਸ਼੍ਰੀ ਅੱਚਲ ਸਾਹਿਬ ,ਸ:ਜਤਿੰਦਰ ਪਾਲ ਸਿੰਘ ਵਿੱਕੀ, ਸ: ਸੰਤੋਖ ਸਿੰਘ ਤਲਵੰਡੀ ਰਾਮਾ ਗੁ ਇ: ,ਸ: ਸੁਖਬੀਰ ਸਿੰਘ ਵਾਹਲਾ,ਸ: ਜਸਪਾਲ ਸਿੰਘ ਢੱਡੇ ,ਕੰਵਲਪ੍ਰੀਤ ਸਿੰਘ ਦੌਲਤਪੁਰ,ਪਰੇਮ ਸਿੰਘ ਘੁੰਮਣ,ਨੀਟਾ ਮਾਹਲ ਕਾਦੀਆਂ, ਕੰਵਲਪ੍ਰੀਤ ਸਿੰਘ ਪਵਾਰ , ਅਵਤਾਰ ਸਿੰਘ ਚੀਮਾ, ਦਿਲਬਾਗ ਸਿੰਘ ਰਾਏਚਕ ,ਸੁਲੱਖਣ ਸਿੰਘ ਖਹਿਰਾ , ਦਵਿੰਦਰ ਸਿੰਘ ਲਾਲੀ ,ਮਨਜੀਤ ਸਿੰਘ ਉਠੀਆਂ, ਗੁਰਤਿੰਦਰ ਪਾਲ ਸਿੰਘ ਮਾਂਟੂ,ਬਲਕਾਰ ਸਿੰਘ ਅਕਾਉਟੈਂਟ,ਭਾਈ ਨਾਨਕ ਸਿੰਘ ਗ੍ਰੰਥੀ, ਭਾਈ ਮੁਖਤਿਆਰ ਸਿੰਘ ਗ੍ਰੰਥੀ,ਦੌਲਤ ਸਿੰਘ ਭੰਬੋਈ,
ਬਲਦੇਵ ਸਿੰਘ ਸਲੋ ਕੁਲਵੰਤ ਸਿੰਘ ਜਫਰਵਾਲ , ਦਰਸ਼ਨ ਸਿੰਘ ਪੁਰੀਆ ਪਰੇਮ ਸਿੰਘ ਜੈਤੋ ਸਰਜਾ, ਭਾਈ ਬਲਬੀਰ ਸਿੰਘ ਪ੍ਰਚਾਰਕ, ਸਤਨਾਮ ਸਿੰਘ ਰਿਆੜ,ਰਛਪਾਲ ਸਿੰਘ ਕਰਨਾਮਾ, ਰਘਬੀਰ ਸਿੰਘ ਸੋਲ,ਧੰਨਰਾਜ ਸਿੰਘ ਬਟਾਲਾ ਆਦਿ ਹਾਜ਼ਰ ਸਨ।ਸਟੇਜ ਦੇ ਫਰਜ ਸ:ਭਗਵੰਤ ਸਿੰਘ ਸਿਆਲਕਾ ਮੈਂਬਰ ਸ਼੍ਰੋਮਣੀ ਕਮੇਟੀ ਨੇ ਬਾਖੂਬੀ ਨਿਭਾਈ ।