ਬਿਲਡਰ ਅਮਿਤ ਨੰਦਾ ਵਿਰੁਧ 8 ਅਪਰਾਧਕ ਮਾਮਲੇ, ਪਰ ਪੁਲਿਸ ਕੋਲ ਗ੍ਰਿਫਤਾਰ ਕਰਨ ਦੀ ਹਿੰਮਤ ਨਹੀ : ਆਲਮਜੀਤ ਸਿੰਘ ਮਾਨ

0

ਪੰਜਾਬ ਅਪ ਨਿਊਜ਼ ਬਿਓਰੋ : ਬਿਲਡਰ ਅਮਿਤ ਨੰਦਾ, ਜਿਸ ਵਿਰੁਧ ਪੰਜਾਬ ਪੁਲਿਸ ਨੇ ਵਖ ਵਖ ਥਾਣਿਆਂ ਵਿਚ ਅੱਠ ਆਪਰਾਧਕ ਮਾਮਲੇ ਦਰਜ ਕਰ ਰੰਖ ਹਨ, ਪਰ ਪੁਲਿਸ ਉਸਨੂੰ ਗ੍ਰਿਫਤਾਰ ਕਰਨ ਦੀ ਹਿੰਮਤ ਨਹੀਂ ਰਖਦੀ। ਉਹ ਲਗਾਤਾਰ ਗਿਰਫਤਾਰੀ ਤੋ ਬਚ ਰਿਹਾ ਹੈ। ਇਹ ਦੋਸ਼ ਸਮਾਜ ਸੇਵੀ ਅਤੇ ਸਟੇਟ ਅਵਾਰਡੀ ਸ਼੍ਰੀ ਆਲਮਜੀਤ ਸਿੰਘ ਮਾਨ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਲਾਇਆ। ਸੰਗੀਨ ਜੁਰਮਾਂ ਹੇਠ ਤਰਜ਼ ਮਾਮਲਿਆਂ ਬਾਰੇ ਪੁਲਿਸ ਨੇ ਚੁੱਪੀ ਵੱਟ ਰੱਖੀ ਹੈ।
ਸ੍ਰੀ. ਮਾਨ ਨੇ ਕਿਹਾ, ਐਮ.ਐਮ.ਡੀ. ਇਨਫਰਾਸਟਰਕਚਰ (ਗੋਲਡਨ ਸੈਂਡ) ਦੇ ਐਮਡੀ ਅਮਿਤ ਨੰਦਾ ਨੇ ਉਸ ਵਿਰੁਧ ਜ਼ੀਰਕਪੁਰ ਥਾਣੇ ਵਿਚ ਝੂਠੀ ਐਫਆਈਆਰ ਦਰਜ ਕਰਵਾਈ ਸੀ।

ਸ੍ਰੀ. ਆਲਮਜੀਤ ਨੇ ਖੁਲਾਸਾ ਕੀਤਾ ਕਿ ਅਮਿਤ ਨੰਦਾ, ਜੋ ਆਪਣੇ ਮਾੜੇ ਇਰਾਦਿਆਂ ਲਈ ਮਸ਼ਹੂਰ ਹੈ, ਦਾ ਸਬੂਤ ਉਸਦੇ ਸਾਥੀ ਰਹੇ ਸਾਬਕਾ ਹਿੱਸੇਦਾਰ ਸੁਖਦੇਵ ਸਿੰਘ ਵੱਲੋਂ ਵੀ ਅਮਿਤ ਨੰਦਾ ਵਿਰੁਧ ਦਰਜ਼ ਕਰਵਾਈ ਐਫਆਈਆਰ ਤੋਂ ਮਿਲਦਾ ਹੈ। ਸੁਖਦੇਵ ਸਿੰਘ ਨੇ ਐਫਆਈਆਰ ਨੰਬਰ 075 ਮਿਤੀ 18.3.2019 ਮੋਹਾਲੀ ਜ਼ਿਲੇ ਦੇ ਡੇਰਾਬੱਸੀ ਥਾਣੇ ਵਿਚ ਆਈਪੀਸੀ ਦੀ ਧਾਰਾ 420, 406, 506 ਅਤੇ 120ਬੀ ਦੇ ਤਹਿਤ ਦਰਜ ਕਰਵਾ ਰੱਖੀ ਹੈ।

ਸ਼੍ਰੀ ਆਲਮਜੀਤ ਸਿੰਘ ਮਾਨ ਨੇ ਅੱਗੇ ਕਿਹਾ, ਇਹ ਇਕ ਪੁਖਤਾ ਤੱਥ ਅਤੇ ਸੱਚ ਹੈ ਕਿ ਉਸਨੇ 65 ਕਰੋੜ ਦੀ ਵਸੂਲੀ ਲਈ ਐਮ.ਐਮ.ਡੀ. ਇਨਫਰਾਸਟਰਕਚਰ (ਗੋਲਡਨ ਸੈਂਡ) ਦੇ ਐਮਡੀ ਅਮਿਤ ਨੰਦਾ ਦੇ ਵਿਰੁੱਧ ਸਿਵਲ ਮੁਕੱਦਮਾ ਨੰਬਰ 97-2019 ਦਾਇਰ ਕੀਤਾ ਹੋਇਆ ਹੈ। ਇਸਦਾ ਬਦਲਾ ਲੈਣ ਅਤੇ ਰੰਜਿਸ਼ ਕਰਕੇ ਅਮਿਤ ਨੰਦਾ ਅਤੇ ਉਸ ਦੇ ਸਾਥੀਆਂ ਨੇ ਕੁਝ ਪੁਲਿਸ ਵਾਲਿਆਂ ਨਾਲ ਮਿਲੀਭੁਗਤ ਕਰਕੇ ਉਸ ਵਿਰੁਧ ਝੂਠੀ ਅਤੇ ਬੇਬੁਨਿਆਦ ਐਫ.ਆਈ.ਆਰ. ਦਰਜ ਕਰਵਾਈ ਸੀ। ਉਹਨਾਂ ਦੱਸਿਆ ਕਿ ਬਿਊਰੋ ਆਫ਼ ਇਨਵੈਸਟੀਗੇਸ਼ਨ ਨੇ ਆਪਣੀ ਜਾਂਚ ਰਿਪੋਰਟ ਵਿੱਚ ਇਹ ਸਿੱਟਾ ਕੱਢਿਆ ਕਿ ਜਿਸ ਸਮੇਂ ਅਮਿਤ ਨੰਦਾ ਨੇ ਉਸਦੀ ਜ਼ਮੀਨ ਦੀ ਸੌਦੇਬਾਜ਼ੀ ਕੀਤੀ ਸੀ, ਉਸ ਸਮੇਂ ਉਸ (ਅਮਿਤ ਨੰਦਾ) ਦੇ ਬੈਂਕ ਖਾਤੇ ਵਿੱਚ ਰਜਿਸਟਰੀ ਕਰਵਾਉਣ ਲਈ ਪੈਸੇ ਨਹੀਂ ਸਨ। ਇਸੇ ਕਰਕੇ ਅਮਿਤ ਨੰਦਾ ਨੇ ਉਸਦੀ ਜ਼ਮੀਨ ਦਿਖਾ ਕੇ ਵੱਖ-ਵੱਖ ਲੋਕਾਂ ਤੋਂ 100 ਕਰੋੜ ਇਕੱਠੇ ਕੀਤੇ ਅਤੇ ਇਸ ਰਕਮ ਦਾ ਦੁਬਈ ਵਿੱਚ ਨਿਵੇਸ਼ ਕੀਤਾ, ਪਰ ਉਸਦੇ ਪੈਸੇ ਨਹੀਂ ਦਿੱਤੇ। ਨੇ ਮੇਰੇ ਪੈਸੇ ਨਹੀਂ ਅਦਾ ਕੀਤੇ।

ਸ਼੍ਰੀ ਮਾਨ ਨੇ ਦੱਸਿਆ ਕਿ ਉਸਨੇ ਜੀਰਕਪੁਰ ਥਾਣੇ ਵਿਚ ਦਰਜ ਉਕਤ ਐਫਆਈਆਰ ਨੂੰ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਚੈਲੇਜ਼ ਕੀਤਾ ਅਤੇ ਸਾਰੇ ਮਾਮਲੇ ਦੀ ਜਾਂਚ ਡੀਜੀਪੀ ਪੱਧਰ ਅਤੇ ਬਿਊਰੋ ਆਫ ਇਨਵੈਸਟੀਗੇਸ਼ਨ ਰਾਹੀਂ ਤਫਤੀਸ਼ ਕਰਵਾਉਣ ਦੀ ਗੁਜਾਰਿਸ਼ ਕੀਤੀ। ਇਸ ਸਬੰਧ ਵਿਚ ਮਾਨਯੋਗ ਹਾਈਕੋਰਟ ਨੇ ਮਿਤੀ 2.12.2019 ਨੂੰ ਸਾਈਬਰ ਕ੍ਰਾਈਮ ਨੂੰ ਡੂੰਘਾਈ ਨਾਲ ਜਾਂਚ ਕਰਨ ਦੇ ਆਦੇਸ਼ ਦਿੱਤੇ ਹੋਏ ਹਨ।

ਸ੍ਰੀ. ਮਾਨ ਨੇ ਖੁਲਾਸਾ ਕੀਤਾ ਜਿਸ ਜਾਲੀ ਦਸਤਾਵੇਜਾਂ ਦਾ ਉਸ ਵਿਰੁਧ ਦਰਜ਼ ਐਫਆਈਆਰ ਵਿਚ ਅਮਿਤ ਨੰਦਾ ਨੇ ਕੀਤਾ ਸੀ ਕਿ ਇਹ ਮਿਤੀ 26.7.2018 ਨੂੰ ਰਿਟਾਇਰਮੈਂਟ ਡੀਡ ਅਤੇ ਅਥਾਰਟੀ ਲੈਟਰ ਅਮਿਤ ਨੰਦਾ ਅਤੇ ਉਸਦੇ ਸਾਥੀਆਂ ਨੇ ਆਪਣੀ ਕੰਪਨੀ ਐਮ.ਐਮ.ਡੀ. ਇਨਫਰਾਸਟਰਕਚਰ (ਗੋਲਡਨ ਸੈਂਡ) ਵਿੱਚ ਤਿਆਰ ਕੀਤੇ ਸਨ, ਪਰ ਦੋਸ਼ ਉਸਤੇ ਮੜ ਦਿੱਤਾ। ਇਸ ਸਬੰਧ ਵਿਚ ਉਸ ਨੇ ਇਕ ਡੀ.ਡੀ.ਆਰ ਨੰ. 21 ਮਿਤੀ 20.12.2019 ਜ਼ੀਰਕਪੁਰ ਥਾਣੇ ਵਿੱਚ ਧਾਰਾ 420 ਅਤੇ 120ਬੀ ਆਈਪੀਸੀ ਦੇ ਤਹਿਤ ਦਰਜ ਕਰਵਾਈ ਸੀ, ਪਰੰਤੂ ਅਮਿਤ ਨੰਦਾ ਅਤੇ ਉਸਦੇ ਸਾਥੀਆ ਦੇ ਖਿਲਾਫ ਕੁਝ ਭ੍ਰਿਸ਼ਟ ਪੁਲਿਸ ਅਧਿਕਾਰੀਆਂ ਅਤੇ ਉਸਦੇ ਸਿਆਸੀ ਰਸੂਖ ਕਾਰਨ ਕੋਈ ਕਾਰਵਾਈ ਨਹੀਂ ਕੀਤੀ।

ਸ੍ਰੀ. ਆਲਮਜੀਤ ਸਿੰਘ ਮਾਨ ਨੇ ਕਿਹਾ, ਜਦੋਂ ਉਸਨੇ ਅਮਿਤ ਨੰਦਾ ਅਤੇ ਉਸਦੇ ਸਾਥੀਆਂ ਦੀ ਮਦਦ ਕਰ ਰਹੇ ਅਖੌਤੀ ਪੁਲਿਸ ਅਧਿਕਾਰੀਆਂ ਦੇ ਖ਼ਿਲਾਫ਼ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਮੋਰਚਾ ਖੋਲਿਆ ਤਾਂ ਉਹਨਾਂ ਨੇ ਉਸਨੂੰ ਸਤਾਉਣ ਅਤੇ ਉਸਨੂੰ ਗੰਭੀਰ ਨਤੀਜੇ ਭੁਗਤਣ ਦੀ ਧਮਕੀਆਂ ਮਿਲਣ ਲੱਗ ਪਈਆਂ। ਇੱਥੋਂ ਤੱਕ ਕਿ ਉਹਨਾਂ ਨੇ ਉਸਨੂੰ ਅਤੇ ਉਸਦੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਤਾਂ ਜੋ ਮੈਂ ਕੇਸ ਵਾਪਸ ਲੈ ਲਵਾਂ ਅਤੇ ਆਪਣੇ 65 ਕਰੋੜ ਦੀ ਵਸੂਲੀ ਨਾਂ ਕਰ ਸਕਾਂ। ਸ੍ਰੀ ਮਾਨ ਨੇ ਅੱਗੇ ਕਿਹਾ, ਉਸਨੇ ਇਸ ਮਾਮਲੇ ਦੀ ਜਾਣਕਾਰੀ ਪੰਜਾਬ ਦੇ ਮੁੱਖ ਮੰਤਰੀ, ਡੀਜੀਪੀ, ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਅਤੇ ਹੋਰ ਸੀਨੀਅਰ ਅਧਿਕਾਰੀਆਂ ਨੂੰ ਦਿੱਤੀ ਹੈ ਕਿ ਜੇਕਰ ਉਸਦੇ ਜਾਂ ਉਸਦੇ ਪਰਿਵਾਰ ਨੂੰ ਕੋਈ ਜਿਸਮਾਨੀ ਨੁਕਸਾਨ ਹੋਇਆ ਤਾਂ ਅਮਿਤ ਨੰਦਾ, ਉਸਦੇ ਸਾਥੀ ਅਤੇ ਉਸਦੇ ਮਦਦਗਾਰ ਪੁਲਿਸ ਅਧਿਕਾਰੀ ਜਿੰਮੇਵਾਰ ਹੋਣਗੇ।
ਸ੍ਰੀ. ਮਾਨ ਦਾ ਕਹਿਣਾ ਹੈ ਕਿ ਜਦੋਂ ਅਮਿਤ ਨੰਦਾ ਵਿਰੁਧ ਵੱਖ-ਵੱਖ ਥਾਣਿਆਂ ਵਿਚ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਵਿਚ ਮਾਮਲੇ ਦਰਜ ਹਨ, ਪਰ ਪੁਲਿਸ ਉਸ ਨੂੰ ਅਤੇ ਉਸ ਦੇ ਸਾਥੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਹਿੰਮਤ ਨਹੀਂ ਕਰ ਰਹੀ, ਇੱਥੋਂ ਤਕ ਕਿ ਉਸਨੂੰ ਕੋਈ ਜ਼ਮਾਨਤ ਵੀ ਨਹੀਂ ਮਿਲੀ ਹੋਈ ਹੈ। ਸ੍ਰੀ ਆਲਮਜੀਤ ਮਾਨ ਨੇ ਕਿਹਾ ਕਿ ਉਹ ਨਿਆਂਇਕ ਪ੍ਰਕ੍ਰਿਆ ਵਿਚ ਯਕੀਨ ਰਖਦੇ ਹਨ ਅਤੇ ਉਹਨਾਂ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਪੂਰਾ ਭਰੋਸਾ ਜਤਾਇਆ ਅਤੇ ਕਿਹਾ ਕਿ ਉਹਨਾਂ ਨੂੰ ਇਨਸਾਫ ਜ਼ਰੂਰ ਮਿਲੇਗਾ।ਨੋਟ ਅਮਿੰਤ ਨੰਦਾ ਪਵਨ ਸ਼ਰਮਾ ਸੰਜੀਵ ਖੰਨਾ ਅਤੇ ਗੋਲਡਨ ਸੈਡ ਢਕੋਲੀ / ਐਮ ਐਮ ਡੀ ਦੇ ਹਿਸੇਦਾਰਾ ਉਪਰ ਜੀਰਕਪੁਰ/ ਡੇਰਾਬੱਸੀ / ਖੰਨਾ / ਪੰਚਕੂਲਾ / ਚੰਡੀਗੜ ਵਿੱਚ 8 ਤੋ ਵੀ ਵੱਧ ਅਪਰਾਧਿਕ ਮਾਮਲੇ 420/406/465/466/467/471/ 120 B ਦੇ ਤਹਿਤ ਦਰਜ ਹਨ । ਪਰ ਪੁਲਿਸ ਇਹਨਾ ਨੂੰ ਹੱਥ ਗਿਰਫਤਾਰ /(ਰਿਸਟ ) ਕਰਨ ਦੀ ਹਿਮਤ ਨਹੀ ਕਰ ਸਕਦੀ ।

About Author

Leave a Reply

Your email address will not be published. Required fields are marked *

You may have missed