ਵੂਮੈਨਸ ਫੁਟਬਾਲ ਐਸੋਸੀਏਸ਼ਨ (ਪੰਜਾਬ) ਵੱਲੋਂ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ

ਪੰਜਾਬ ਅਪ ਨਿਊਜ਼ ਬਿਓਰੋ : ਵਿਸ਼ਵ ਪ੍ਰਸਿੱਧ ਹਾਕੀ ਖਿਡਾਰੀ ਅਤੇ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਜੀ ਦਾ 115 ਵਾਂ ਜਨਮ ਦਿਨ ਨੈਸ਼ਨਲ ਸਪੋਰਟਸ-ਡੇ
ਅਨੰਦ ਪਾਰਕ ਵਿੱਚ ਮਨਾਇਆ ਗਿਆ। ਇਸ ਮੌਕੇ ਤੇ ਅਨੰਦ ਐਵੀਨਿਉ ਵੈਲਫੇਅਰ ਐਸੋਸੀਏਸ਼ਨ ਦੇ ਜਨਰਲ ਸਕੱਤਰ ਰਾਧੇ ਮੇਹਰਾ ਪ੍ਰਧਾਨ ਹਰੀਸ਼ ਭੂਟਾਨੀ ਜੀ
ਨੇ ਫੁੱਲ ਅਰਪਿਤ ਕਰਕੇ ਸ਼ਰਧਾਂਜਲੀ ਭੇਟ ਕੀਤੀ।ਵੂਮੈਨਸ ਫੁੱਟਬਾਲ ਐਸੋਸੀਏਸ਼ਨ (ਪੰਜਾਬ) ਦੇ ਜਰਨਲ ਸਕੱਤਰ ਨਵਕਿਰਨ ਸਿੰਘ ਨੇ ਵਿਸ਼ੇਸ ਤੌਰ ਤੇ ਆਏ
ਸ.ਦਵਿੰਦਰ ਸਿੰਘ ਜੀ, ਸ.ਮਨਵਿੰਦਰ ਸਿੰਘ ਜੀ ਦਾ ਆਉਣ ਤੇ ਵਿਸ਼ੇਸ਼ ਸਨਮਾਨ ਕੀਤਾ ਗਿਆ।ਸ.ਦਵਿੰਦਰ ਸਿੰਘ ਜੀ ਨੇ ਮਹਾਨ ਖਿਡਾਰੀ ਮੇਜਰ
ਧਿਆਨ ਚੰਦ ਦੀ ਜੀਵਨੀ ਉੱਪਰ ਚਾਨਣਾ ਪਾਇਆ ਅਤੇ ਵੂਮੈਨਸ ਫੁੱਟਬਾਲ ਐਸੋਸੀਏਸ਼ਨ ਦੇ ਪ੍ਰਧਾਨ ਰਜੇਸ਼ ਥਾਪਾ ਜੀ ਨੇ ਦੱਸਿਆ ਕਿ ਸੀਨੀਅਰ ਨੈਸ਼ਨਲ ਫੁੱਟਬਾਲ
ਟੂਰਨਾਮੈਂਟ ਵਿੱਚ ਭਾਗ ਲੈਣ ਵਾਲੀ ਟੀਮ ਨੂੰ ਵਿਸ਼ੇਸ਼ ਸਨਮਾਨ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਤੇ ਖਜਾਨਚੀ ਸ.ਮਨਵਿੰਦਰ ਸਿੰਘ,
ਰਾਹੁਲ ਰਤਨ, ਰਜੇਸ਼ ਕੁਮਾਰ ਰਾਣਾ, ਅਖਿਲੇਸ਼, ਪਰਮਜੀਤ ਸਿੰਘ, ਰਾਹੁਲ ਰਾਹੀ ਸ਼ਾਮਿਲ ਸਨ।

Leave a Reply

Your email address will not be published. Required fields are marked *