ਪਿੰਡ ਚਾਹਲ ਕਲਾਂ ਵਿਖੇ ਲੋੜਵੰਦ ਲੜਕੀਆਂ ਦੇ ਅਨੰਦ ਕਾਰਜ ਕਰਵਾਏ

0

ਫੋਟੋ ਜੋੜੀਆਂ ਅਸ਼ੀਰਵਾਦ ਦਿੰਦੇ ਹੋਏ ਸੰਤ ਦਰਸ਼ਨ ਦਾਸ ਟਾਂਗਰੇ ਵਾਲੇ   ਪ੍ਰਧਾਨ ਨਿਰਮਲ ਸਿੰਘ ਅਤੇ ਹੋਰ ਪਤਵੰਤੇ ਸੱਜਣ

ਅੱਚਲ ਸਾਹਿਬ /ਬਟਾਲਾ( ਦਮਨ ਪਾਲ ਸਿੰਘ  ) ਹਲਕਾ ਸ੍ਰੀ ਹਰਗੋਬਿੰਦਪੁਰ ਦੇ ਅਧੀਨ ਪੈਂਦੇ ਪਿੰਡ ਚਾਹਲ ਕਲਾਂ ਵਿਖੇ  ਰੰਘਰੇਟਾ ਯੂਥ ਏਕਤਾ ਪੰਜਾਬ ਦਸਮੇਸ਼ ਤਰਨਾ ਦਲ ਪੰਜਵਾਂ ਨਿਸ਼ਾਨ ਦੇ ਮੁਖੀ ਬਾਬਾ ਮੇਜਰ ਸਿੰਘ ਸੋਢੀ ਅਤੇ ਪੰਜਾਬ ਪ੍ਰਧਾਨ ਨਿਰਮਲ ਸਿੰਘ ਦੀ ਅਗਵਾਈ ਹੇਠ ਦੋ ਲੋੜਵੰਦ ਲੜਕੀਆਂ ਦੇ ਅਨੰਦ ਕਾਰਜ ਗੁਰਦੁਆਰਾ ਬਾਬਾ ਭਗਤਾ ਸਾਹਿਬ ਵਿਖੇ ਕਰਵਾਏ ਗਏ ! ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪੰਜਾਬ ਪ੍ਰਧਾਨ ਨਿਰਮਲ ਸਿੰਘ ਬਾਬਾ ਗੁਰਜੀਤ ਸਿੰਘ ਚਾਹਲ ਨੇ ਕਿਹਾ ਕਿ ਕਿ ਭਾਵੇਂ ਪੂਰੇ ਦੇਸ਼ ਵਿੱਚ ਕਰੋਨਾ ਮਹਾਂਮਾਰੀ ਨੇ ਜ਼ੋਰ ਫੜਿਆ ਹੋਇਆ ਹੈ ਅੱਜ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਹੋਇਆਂ  ਅਤੇ ਸੋਸ਼ਲ ਡਿਸਟੈਂਸ ਦੇ ਵਿੱਚ ਦੋ ਲੋੜਵੰਦ ਲੜਕੀਆਂ ਦੇ ਅਨੰਦ ਕਾਰਜ ਕਰਵਾਏ ਗਏ  ਜੋੜੀਆਂ ਨੂੰ ਅਸ਼ੀਰਵਾਦ ਦੇਣ ਲਈ ਵਿਸ਼ੇਸ਼ ਤੌਰ ਤੇ ਪਹੁੰਚੇ ਬਾਬਾ ਹਰਪਾਲ ਸਿੰਘ ਜੀ ਘੋੜੇ ਸ਼ਾਹ  ਵਾਲੇ, ਸੰਤ ਦਰਸ਼ਨ ਦਾਸ ਜੀ ਟਾਂਗਰੇ ਵਾਲੇ ,ਬਾਬਾ ਹਰਜੀਤ ਸਿੰਘ ਜੀ ਮੰਡੀ ਗੋਬਿੰਦਗੜ੍ਹ ,ਸ਼ਿਰਡੀ ਸਾੲੀਂ ਰਿਕਾਰਡ  ਕੰਪਨੀ ਦੇ ਚੇਅਰਮੈਨ ਪਲਵਿੰਦਰ ਸਿੰਘ ਚਾਹਲ ਪੰਜਾਬ ਕਾਂਗਰਸ ਦੇ ਪ੍ਰਧਾਨ ਰੌਸ਼ਨ ਜੋਸਫ ਪੰਜਾਬ ਦੇ ਪ੍ਰਸਿੱਧ ਗਾਇਕ ਮਦਨ ਮੱਦੀ ਰਾਕੇਸ਼ ਵਿਲੀਅਮ  ਸੂਬਾ ਪ੍ਰਧਾਨ, ਅਤੇ ਹੋਰ ਵੀ ਅਨੇਕਾਂ ਪਤਵੰਤੇ ਸੱਜਣ ਅਤੇ  ਮਹਾਂਪੁਰਸ਼ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ !ਇਸ ਮੌਕੇ ਰੰਘਰੇਟਾ ਯੂਥ ਏਕਤਾ ਪੰਜਾਬ ਵੱਲੋਂ ਜੋੜਿਆਂ ਨੂੰ ਘਰੇਲੂ ਜ਼ਰੂਰਤ ਦਾ ਸਾਮਾਨ ਵੀ ਦਿੱਤਾ ਗਿਆ ਅਤੇ ਆਈਆਂ ਹੋਈਆਂ  ਸ਼ਖ਼ਸੀਅਤਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ !ਇਸ ਮੌਕੇ ਪੰਜਾਬ ਪ੍ਰਧਾਨ ਨਿਰਮਲ ਸਿੰਘ ਜਥੇਦਾਰ ਬਾਬਾ ਮੇਜਰ ਸਿੰਘ ਜੀ ਅੰਮ੍ਰਿਤਸਰ, ਰਾਜਾ ਬੰਡਾਲਾ, ਬਲਰਾਜ ਸਿੰਘ ਕੁਹਾੜਵਿੰਡ , ਰਵੇਲ ਸਿੰਘ ਮੱਤੇਵਾਲ ਕੁਲਦੀਪ ਸਿੰਘ ਮੱਤੇਵਾਲ ਰਣਜੀਤ ਸਿੰਘ ਦਸਮੇਸ਼ ਨਗਰ ,ਸੋਢੀ ਅਠਵਾਲ , ਹੈਪੀ ਮੁਛਲ, ਵਿੱਕੀ ਅੰਮ੍ਰਿਤਸਰ, ਬਖਤਾਵਰ ਜਾਣੀਆਂ, ਕੈਪਟਨ ਸੁਖਜੀਤ ਸਿੰਘ ਸਹੋਤਾ ,ਸਰਪੰਚ ਬਿੱਕਾ ਚਾਹਲ ,ਰਵੀ ਚਾਹਲ,ਜਸ਼ਨ ਚਾਹਲ  ਆਦਿ ਹਾਜ਼ਰ ਸਨ

 

About Author

Leave a Reply

Your email address will not be published. Required fields are marked *

You may have missed