ਸਮਾਜ ਸੇਵੀਆਂ ਵੱਲੋ ਜਰੂਰਤਮੰਦ ਪਰਿਵਾਰ ਨੂੰ ਦਿੱਤੀ ਕੱਪੜੇ ਸਿਲਾਈ ਵਾਲ਼ੀ ਮਸ਼ੀਨ

ਜਗਦੀਸ਼ ਸਿੰਘ ਕੁਰਾਲੀ : ਕਰੋਨਾ ਦੇ ਚਲਦੇ ਹਰ ਵਿਅਕਤੀ ਛੋਟੇ ਅਤੇ ਵੱਡੇ ਵੱਡੇ ਘਰਾਣੇ ਵੀ ਬੁਰੀ ਤਰਾਂ ਨਾਲ ਪ੍ਰਵਾਵਿਤ ਹੋਏ ਹਨ ਲੇਕਿਨ ਕੁਛ ਲੋਕ ਜੋ ਬਿਲਕੁੱਲ ਹੀ ਦੂਸਰਿਆਂ ਉਤੇ ਨਿਰਭਰ ਹੋਕੇ ਰਹਿ ਗਏ ਉਹ ਕਿਸਨੂੰ ਆਪਣੇ ਦੁੱਖ ਸੁਣਾਉਣ ਅਜਿਹਾ ਹੀ ਕੁੱਛ ਹੋਇਆ ਕੁਰਾਲੀ ਦੇ ਲਾਗੇ ਪਿੰਡ ਬਮਨਾੜਾਂ ਦੇ ਰਹਿਣ ਵਾਲ਼ੇ ਇਕ ਪਰਿਵਾਰ ਨਾਲ ਜਿਸਨੂੰ ਪਹਿਲਾ ਅਧਰੰਗ ਹੋਇਆ ਫਿਰ ਦਿਮਾਗ ਦੀ ਨਾਲ਼ੀ ਫਟੀ ਅਤੇ ਪੂਰਾ ਪਰਿਵਾਰ ਦੂਜਿਆਂ ਦੇ ਹੱਥਾਂ ਵੱਲ ਦੇਖਣ ਨੂੰ ਮਜਬੂਰ ਹੋ ਗਿਆ. ਹਿੰਮਤ ਕਰਦੇ ਘਰ ਦੀ ਇਸਤਰੀ ਨੇ ਛੋਟਾ ਕਾਮ ਕਰਨ ਦਾ ਮਨ ਬਣਾਇਆ ਰਾਸ਼ਨ ਕੁੱਛ ਪਿੰਡ ਵਾਲਿਆ ਨੇ ਦੇਣਾ ਸ਼ੁਰੂ ਕੀਤਾ. ਅੱਜ ਪਰਿਵਾਰ ਨੂੰ ਆਪਣੇ ਰੋਜਗਾਰ ਲਈ ਉਤਸਾਹਿਤ ਕਰਦੇ ਹੋਏ ਕੁਰਾਲੀ ਦੇ ਕੁੱਛ ਸਮਾਜ ਸੇਵੀਆਂ ਦੁਵਾਰਾ ਪਰਿਵਾਰ ਨੂੰ ਕੱਪੜੇ ਸਿਲਾਈ ਦੀ ਮਸ਼ੀਨ ਦਿੱਤੀ ਗਈ ਇਸ ਸੰਬੰਧੀ ਗੱਲਬਾਤ ਦੌਰਾਨ ਦਲਜਿੰਦਰ ਸਿੰਘ ਨੇ ਦੱਸਿਆ ਕਿ ਓਹਨਾ ਨੂੰ ਪਿੰਡ ਦੇ ਕਿਸੀ ਵਿਅਕਤੀ ਵੱਲੋ ਦੱਸਿਆ ਗਿਆ ਸੀ ਇਸ ਲਈ ਓਹਨਾ ਨੇ ਆਪਣੇ ਦੋਸਤ ਬੇਅੰਤ ਸਿੰਘ ਅਤੇ ਜਗਵਿੰਦਰ ਸਿੰਘ ਚਤਾਮਲਾ ਨਾਲ ਸਲਾਹ ਮਸਵਰਾ ਕਰਨ ਉਪਰੰਤ ਪਰਿਵਾਰ ਨੂੰ ਮਸ਼ੀਨ ਦੇਣ ਦਾ ਫੈਸਲਾ ਕੀਤਾ ਕਿਉਕਿ ਕਿਸੀ ਦਾ ਰੋਜਗਾਰ ਚਲਾਉਣਾ ਕਿਸੀ ਨੂੰ ਰਾਸ਼ਨ ਦੇਣ ਨਾਲੋ ਕੀਤੇ ਵਧੀਆ ਹੈ. ਪਰਿਵਾਰ ਵੱਲੋ ਓਹਨਾ ਦਾ ਧਨਬਾਦ ਕੀਤਾ . ਸਮਾਜ ਸੇਵੀ ਨੌਜਵਾਨਾਂ ਨੇ ਕਿਹਾ ਕੀ ਜੇਕਰ ਫਿਰ ਵੀ ਪਰਿਵਾਰ ਨੂੰ ਕੁੱਛ ਹੋਰ ਜਰੂਰਤ ਹੋਏ ਉਹ ਜਰੂਰ ਕਰਣਗੇ.