‘‘ਸੁਨਹਿਰਾ ਭਾਰਤ’’ ਰਜਿ. ਪੰਜਾਬ ਦੇ ਯੁਨਿਟ ਜਿਲ੍ਹਾ ਗੁਰਦਾਸਪੁਰ ਵੱਲੋਂ ਹਿਮਾਲਿਆ ਕਲਾ ਮੰਚ ਦੀ ਟੀਮ ਦਾ ਵਿਸ਼ੇਸ਼ ਸਨਮਾਨ

ਹੌਂਸਲਾ ਅਫਜਾਈ ਕਰਨ ਲਈ ‘ਸੁਨਹਿਰਾ ਭਾਰਤ’ ਦੀ ਟੀਮ ਦੇ ਧੰਨਵਾਦੀ ਹਾਂ- ਅਨੀਸ਼ ਅਗਰਵਾਲ, ਅਨੂੰ ਅਗਰਵਾਲ
ਸੰਸਥਾ ਵੱਲੋਂ ਲਾਕਡਾਊਨ ਦੌਰਾਨ ਮਾਨਵ ਸੇਵਾ ਕਰਨ ਵਾਲੇ ਹਰ ਕਰੋਨਾ ਯੋਧੇ ਦਾ ਸਨਮਾਨ ਕੀਤਾ ਜਾਵੇਗਾ- ਪ੍ਰਧਾਨ ਜੋਗਿੰਦਰ ਅੰਗੂਰਾਲਾ
ਕਰੋਨਾ ਦੌਰਾਨ ਸੁਸਾਇਟੀ ਨੂੰ ਪ੍ਰਸ਼ਾਸਨ ਵੱਲੋਂ ਦਿੱਤੇ ਗਏ ਸਹਿਯੋਗ ਦੇ ਅਤਿ ਧੰਨਵਾਦੀ ਹਾਂ- ਰੋਹਿਤ ਅਗਰਵਾਲ, ਈਸ਼ੂ ਰਾਂਚਲ
ਬਟਾਲਾ, 14 ਸਤੰਬਰ (ਦਮਨ ਪਾਲ ਸਿੰਘ)
‘‘ਸੁਨਹਿਰਾ ਭਾਰਤ’’ ਰਜਿ. ਪੰਜਾਬ ਦੇ ਯੁਨਿਟ ਜਿਲ੍ਹਾ ਗੁਰਦਾਸਪੁਰ ਵੱਲੋਂ ਕੁੱਝ ਦਿਨ ਪਹਿਲਾਂ ਗੁਰਦੁਆਰਾ ਸਤਿਕਰਤਾਰੀਆਂ ਸਾਹਿਬ ਵਿਖੇ ਅਰਦਾਸ ਕਰਨ ਤੋਂ ਬਾਅਦ ਸਰਬਸੰਮਤੀ ਨਾਲ ਫੈਸਲਾ ਲਿਆ ਗਿਆ ਸੀ ਕਿ ਟੀਮ ਵੱਲੋਂ ਲਾਕਡਾਊਨ ਦੌਰਾਨ ਕਰੋਨਾ ਯੋਧੇ ਵਜੋਂ ਸੇਵਾ ਕਰਨ ਵਾਲੀਆਂ ਸਖ਼ਸੀਅਤਾਂ ਦਾ ਵਿਸ਼ੇਸ਼ ਸਨਮਾਨ ਕਰਕੇ ਹੌਂਸਲਾ ਅਫਜਾਈ ਕੀਤੀ ਜਾਵੇਗੀ। ਇਸ ਮੌਕੇ ’ਤੇ ਸੁਨਹਿਰਾ ਭਾਰਤ ਦੀ ਟੀਮ ਵੱਲੋਂ ਸਰਕਾਰ ਦੀਆਂ ਹਦਾਇਤਾਂ ਅਤੇ ਸਮਾਜਿਕ ਦੂਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਏ.ਵੀ.ਐਮ. ਸੀਨੀਅਰ ਸੈਕੰਡਰੀ ਸਕੂਲ ਠਠਿਆਰੀ ਗੇਟ ਬਟਾਲਾ ਵਿਖੇ ਹਿਮਾਲਿਆ ਕਲਾ ਮੰਚ ਦੇ ਪ੍ਰਧਾਨ ਅਨੀਸ਼ ਅਗਰਵਾਲ, ਸ਼੍ਰੀਮਤੀ ਅਨੂੰ ਅਗਰਵਾਲ ਦਾ ਕਰੋਨਾ ਯੋਧੇ ਦਾ ਅਵਾਰਡ ਦੇ ਕੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨਾਲ ਪ੍ਰਸਿੱਧ ਸਮਾਜ ਸੇਵਕ ਲਾਲੀ ਕੰਸਰਾਜ ਅਤੇ ਮੈਡਮ ਅੰਜਨਾ ਬਾਂਸਲ ਦਾ ਵਿਸ਼ੇਸ਼ ਸਨਮਾਨ ਕਰਕੇ ਫੁੱਲ ਮਾਲਾਵਾਂ ਪਹਿਨਾਈਆਂ ਗਈਆਂ। ਇਸ ਮੌਕੇ ’ਤੇ ਸੁਨਹਿਰਾ ਭਾਰਤ ਦੇ ਸੂਬਾ ਪ੍ਰਧਾਨ ਜੋਗਿੰਦਰ ਅੰਗੂਰਾਲਾ, ਜਿਲ੍ਹਾ ਪ੍ਰਧਾਨ ਰੋਹਿਤ ਅਗਰਵਾਲ, ਅਤਰ ਸਿੰਘ ਵਾਇਸ ਪ੍ਰਧਾਨ ਪੰਜਾਬ, ਗੁਰਵਿੰਦਰ ਸ਼ਰਮਾ ਵਾਇਸ ਪ੍ਰਧਾਨ, ਚੇਅਰਮੈਨ ਜਗਤਪਾਲ ਮਹਾਜਨ ਅਤੇ ਕੈਸ਼ੀਅਰ ਅਸ਼ਵਨੀ ਅਗਰਵਾਲ ਵੱਲੋਂ ਮੁੱਖ ਮਹਿਮਾਨ ਅਨੀਸ਼ ਅਗਰਵਾਲ ਅਤੇ ਉਨ੍ਹਾਂ ਦੀ ਟੀਮ ਦਾ ਸਕੂਲ ਪਹੁੰਚਣ ’ਤੇ ਫੁੱਲਾਂ ਦੀ ਵਰਖਾ ਕਰਕੇ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ’ਤੇ ਸਟੇਜ ਸੰਚਾਲਨ ਦੀ ਭੂਮਿਕਾ ਅਨੁਸ਼ਾਸਨ ਕਮੇਟੀ ਦੇ ਚੇਅਰਮੈਨ ਈਸ਼ੂ ਰਾਂਚਲ ਵੱਲੋਂ ਬਾਖੂਬੀ ਨਿਭਾਈ ਗਈ ਜਿਸ ਵਿੱਚ ਹਿਮਾਲਿਆ ਕਲਾ ਮੰਚ ਦੀ ਟੀਮ ਵੱਲੋਂ ਕੀਤੇ ਗਏ ਸਮਾਜ ਭਲਾਈ ਦੇ ਕੰਮਾਂ ਨੂੰ ਵਿਸਥਾਰ ਨਾਲ ਦੱਸਿਆ ਗਿਆ। ਇਸ ਮੌਕੇ ’ਤੇ ਈਸ਼ੂ ਰਾਂਚਲ ਨੇ ਸੰਬੋਧਨ ਦੌਰਾਨ ਕਿਹਾ ਕਿ ‘ਸੁਨਹਿਰਾ ਭਾਰਤ’ ਦਾ ਹਰ ਇੱਕ ਮੈਂਬਰ ਹਰ ਪ੍ਰੋਗਰਾਮ ਨੂੰ ਕਾਮਯਾਬ ਬਣਾਉਣ ਲਈ ਪੂਰੀ ਮਿਹਨਤ ਅਤੇ ਲਗਨ ਨਾਲ ਕੰਮ ਕਰ ਰਿਹਾ ਹੈ ਅਤੇ ਅੱਗੇ ਵੀ ਕਰਦੇ ਰਹਾਂਗੇ। ਇਸ ਮੌਕੇ ’ਤੇ ਮੁੱਖ ਮਹਿਮਾਨ ਅਨੀਸ਼ ਅਗਰਵਾਲ ਨੇ ਕਿਹਾ ਕਿ ਉਨ੍ਹਾਂ ਨੂੰ ਸੇਵਾ ਦੇ ਕੰਮ ਕਰਕੇ ਬੜੀ ਖੁਸ਼ੀ ਮਹਿਸੂਸ ਹੁੰਦੀ ਹੈ ਕਿਉਂਕਿ ਉਹ ਰਾਸ਼ਨ ਸਮੱਗਰੀ ਉਨ੍ਹਾਂ ਲੋਕਾਂ ਨੂੰ ਦੇ ਰਹੇ ਹਨ ਜੋ ਸਹੀ ਮਾਇਨਿਆਂ ਵਿੱਚ ਲੋੜਵੰਦ ਹਨ। ਉਨ੍ਹਾਂ ਕਿਹਾ ਕਿ ਜਦੋਂ ਵੀ ਕਿਸੇ ਵਿਅਕਤੀ ਜਾਂ ਸੁਸਾਇਟੀ ਦੀ ਹੌਂਸਲਾ ਅਫਜਾਈ ਕੀਤੀ ਜਾਂਦੀ ਹੈ ’ਤੇ ਹੋਰ ਦੁਗਣੇ ਉਤਸ਼ਾਹ ਨਾਲ ਸੇਵਾ ਕਰਨ ਲਈ ਉਤਸ਼ਾਹ ਮਿਲਦਾ ਹੈ। ਅੰਤ ਵਿੱਚ ਜਿਲ੍ਹਾ ਪ੍ਰਧਾਨ ਰੋਹਿਤ ਅਗਰਵਾਲ ਅਤੇ ਈਸ਼ੂ ਰਾਂਚਲ ਨੇ ਸਾਂਝੇ ਤੌਰ ’ਤੇ ਕਿਹਾ ਕਿ ਕਰੋਨਾ ਦੌਰਾਨ ਸੁਸਾਇਟੀ ਨੂੰ ਪ੍ਰਸ਼ਾਸਨ ਵੱਲੋਂ ਦਿੱਤੇ ਗਏ ਸਹਿਯੋਗ ਦੇ ਅਤਿ ਧੰਨਵਾਦੀ ਹਾਂ। ਉਨ੍ਹਾਂ ਕਿਹਾ ਕਿ ਜਲਦ ਹੀ ਹੋਰ ਕਰੋਨੇ ਯੋਧਿਆਂ ਦਾ ਵੀ ਸੰਸਥਾ ਵੱਲੋਂ ਸਨਮਾਨ ਕੀਤਾ ਜਾਵੇਗਾ। ਇਸ ਤੋਂ ਬਾਅਦ ਸੂਬਾ ਪ੍ਰਧਾਨ ਜੋਗਿੰਦਰ ਅੰਗੂਰਾਲਾ ਨੇ ਜਿੱਥੇ ਆਪਣੀ ਸੰਸਥਾ ਦੇ ਮੈਂਬਰਾਂ ਵੱਲੋਂ ਸਹਿਯੋਗ ਦੇਣ ਲਈ ਧੰਨਵਾਦ ਕੀਤਾ ਉਥੇ ਹੀ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਵਾਲੇ ਹਿਮਾਲਿਆ ਕਲਾ ਮੰਚ ਦੀ ਟੀਮ ਨੂੰ ਯਾਦਗਾਰ ਚਿੰਨ੍ਹ ਦੇ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ’ਤੇ ਸਮਾਜ ਸੇਵਕ ਰਜੇਸ਼ ਰਠੋੜ ਨੇ ਦੇਸ਼ ਭਗਤੀ ਦਾ ਗੀਤ ਸੁਣਾ ਕੇ ਸਭ ਦਾ ਮਨ ਮੋਹ ਲਿਆ। ਇਸ ਮੌਕੇ ’ਤੇ ਲਵਲੀ ਕੁਮਾਰ, ਹਰਪ੍ਰੀਤ ਰਾਜੂ, ਗੁਲਸ਼ਨ ਸੱਗੂ, ਸਤਪਾਲ ਅਕਾਉਂਟੈਂਟ, ਵਿਨੋਦ ਗੋਰਾ, ਮਨੀਸ਼ ਤ੍ਰੇਹਨ, ਬਲਜਿੰਦਰ ਸਿੰਘ, ਪ੍ਰਵੀਨ ਕੁਮਾਰ, ਰਾਜਨ ਭਾਟੀਆ ਹਾਜ਼ਰ ਸਨ ਉਥੇ ਹੀ ਨਰੇਸ਼ ਮਹਾਜਨ ਬੈਂਕ ਮੈਨੇਜਰ, ਰਜੇਸ਼ ਸ਼ਰਮਾ ਐਲ.ਆਈ.ਸੀ ਮੈਨੇਜਰ, ਰਜਨੀਸ਼ ਮਹਾਜਨ ਅਤੇ ਮੈਡਮ ਜੋਤੀ ਰਠੋੜ ਨੇ ਵਿਸ਼ੇਸ਼ ਤੌਰ ’ਤੇ ਹਾਜ਼ਰੀ ਭਰੀ। ਅੰਤ ਵਿੱਚ ਸੰਸਥਾ ਵੱਲੋਂ ਲਗਾਏ ਗਏ ਖੂਨਦਾਨ ਕੈਂਪ ਵਿੱਚ ਖੂਨਦਾਨ ਕਰਨ ਵਾਲੇ ਲਗਭਗ 10 ਮੈਂਬਰਾਂ ਨੂੰ ਸੂਬਾ ਪ੍ਰਧਾਨ ਜੋਗਿੰਦਰ ਅੰਗੂਰਾਲਾ ਅਤੇ ਹਿਮਾਲਿਆ ਕਲਾ ਮੰਚ ਦੀ ਟੀਮ ਵੱਲੋਂ ਸਰਟੀਫਿਕੇਟ ਅਤੇ ਮੈਡਮ ਦੇ ਕੇ ਹੌਂਸਲਾ ਅਫਜਾਈ ਕੀਤੀ ਗਈ।