150 ਪ੍ਰਾਣੀਆਂ ਨੂੰ ਅੰਮ੍ਰਿਤ ਛਕਾਇਆ

ਮਨਵਿੰਦਰ ਸਿੰਘ ਵਿੱਕੀ : ਖਾਲਸਾ ਸੇਵਾ ਟਰੱਸਟ ਬਟਾਲਾ ਪੰਜਾਬ ਧਰਮ ਪ੍ਰਚਾਰ ਜਥਾ ਚਕ੍ਰਵਰਤੀ ਦੇ ਮੁਖ ਸੇਵਾਦਾਰ ਭਾਈ ਕੁਲਬੀਰ ਸਿੰਘ ਯੂ ਕੇ ਜੋ ਬਟਾਲਾ ਅਤੇ ਅੰਮ੍ਰਿਤਸਰ ਸਾਹਿਬ ਇਲਾਕੇ ਦੇ ਵੱਖ ਵੱਖ ਪਿੰਡਾਂ ਵਿਚ ਜਾਕੇ ਧਰਮ ਪ੍ਰਚਾਰ ਅਤੇ ਗਤਕੇ ਦਾ ਪ੍ਰਚਾਰ ਕਰ ਰਹੇ ਹਨ.ਓਹਨਾ ਦੱਸਿਆ ਕਿ ਉਹ ਪਿਛਲੇ ਇਕ ਸਾਲ ਤੌ ਬਾਰਡਰ ਦੇ ਨਾਲ ਲੱਗਦੇ ਪਿੰਡਾਂ ਵਿਚ ਬੱਚਿਆਂ ਨੂੰ ਗੁਰਬਾਣੀ ਅਤੇ ਸ਼ਾਸਤਰ ਵਿਦਿਆ ਗਤਕੇ ਦੀਆ ਕਲਾਸਾਂ ਲਗਾ ਰਹੇ ਹਨ ਜਿਨ੍ਹਾਂ ਵਿਚ ਗਿਆਨੀ ਜੁਝਾਰ ਸਿੰਘ ਜੀ ਬੱਚਿਆਂ ਨੂੰ ਗੁਰਬਾਣੀ ਸੰਥਿਆ ਅਤੇ ਗਤਕੇ ਦੀ ਸਿਖਲਾਈ ਦੇ ਰਹੇ ਹਨ ਜਿਨ੍ਹਾਂ ਦੀ ਪ੍ਰੇਰਨਾ ਸਦਕਾ ਅੱਜ ਪਿੰਡ ਡਾਗਤੁਤ ਵਿਖੇ ਅੰਮ੍ਰਿਤ ਸੰਚਾਰ ਕੀਤਾ ਗਿਆ ਜਿਸ ਵਿਚ ਗੁਰਮਤਿ ਵਿਦਿਆਲਿਆ ਦਮਦਮੀ ਟਕਸਾਲ ਅਜਨਾਲੇ ਦੇ ਜਥੇ ਨੇ 150 ਪ੍ਰਾਣੀਆਂ ਨੇ ਅੰਮ੍ਰਿਤ ਛਕਿਆ ਓਹਨਾ ਦੱਸਿਆ ਕਿ ਕਕਾਰਾਂ ਦੀ ਸੇਵਾ ਭਾਈ ਨਰਿੰਦਰ ਸਿੰਘ,ਜਗਜੀਤ ਸਿੰਘ,ਨਰਿੰਦਰ ਕੌਰ,ਅਵਤਾਰ ਸਿੰਘ ਨੇ ਕੀਤੀ . ਓਹਨਾ ਕਿਹਾ ਕਿ ਇਸ ਪ੍ਰੋਗਰਾਮ ਵਿਚ ਗ੍ਰੰਥੀ ਪਿਆਰਾ ਸਿੰਘ, ਪ੍ਰਤਾਪ ਸਿੰਘ,ਅਮਰਜੀਤ ਸਿੰਘ,ਕਾਬਲ ਸਿੰਘ,ਗਗਨ ਸਿੰਘ,ਬਿਕਰਮਜੀਤ ਸਿੰਘ,ਮਾਲਕ ਸਿੰਘ,ਲਵਪ੍ਰੀਤ ਸਿੰਘ, ਅਮਨਪ੍ਰੀਤ ਸਿੰਘ ਦਾ ਵਿਸ਼ੇਸ਼ ਸਹਿਯੋਗ ਰਿਹਾ .

Leave a Reply

Your email address will not be published. Required fields are marked *