ਨੋਟਬੰਦੀ, ਜੀ.ਐਸ.ਟੀ ਤੋਂ ਬਾਅਦ ਆਰਡੀਨੈਂਸ ਬਿੱਲ ਵੀ ਲੋਕਮਾਰੂ ਸਾਬਤ ਹੋਵੇਗਾ- ਨਰੇਸ਼ ਗੋਇਲ

0

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਤਰਜ ’ਤੇ ਕੇਂਦਰ ਸਰਕਾਰ ਕੰਮ ਕਰੇ ਤਾਂ ਹਰ ਵਰਗ ਦੇ ਲੋਕ ਖੁਸ਼ਹਾਲ ਹੋ ਜਾਣਗੇ
(ਦਮਨ ਬਾਜਵਾ)
ਕੇਂਦਰ ਸਰਕਾਰ ਵੱਲੋਂ ਜਬਰੀ ਕਿਸਾਨ ਵਿਰੋਧੀ ਬਿੱਲ ਪਾਸ ਕਰਕੇ ਜਿੱਥੇ ਸਾਰੇ ਦੇਸ਼ ਵਿੱਚ ਹਾਹਾਕਾਰ ਮਚ ਗਈ ਹੈ ਉਸ ਦੇ ਨਾਲ ਹੀ ਛੋਟੇ ਅਤੇ ਦਰਮਿਆਨੇ ਕਿਸਾਨ ਆਪਣੇ ਆਪ ਨੂੰ ਬੇਸਹਾਰਾ ਸਮਝਣ ਲੱਗ ਪਏ ਹਨ। ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਆਪਣੇ ਸੁਨਹਿਰੇ ਭਵਿੱਖ ਦਾ ਸੁਪਨਾ ਸਜਾਈ ਬੈਠੇ ਕਿਸਾਨ ਅੱਜ ਸੜਕਾਂ ’ਤੇ ਧਰਨੇ ਲਾਉਣ ਨੂੰ ਮਜਬੂਰ ਹਨ ਪ੍ਰੰਤੂ ਉਨਾਂ ਨੂੰ ਇਸ ਦਾ ਕੋਈ ਹੱਲ ਨਹੀਂ ਲੱਭ ਰਿਹਾ। ਆਮ ਆਦਮੀ ਪਾਰਟੀ ਜਿਲਾ ਗੁਰਦਾਸਪੁਰ ਦੇ ਇੰਡਸਟਰੀ ਸੈਲ ਦੇ ਪ੍ਰਧਾਨ ਸ਼੍ਰੀ ਨਰੇਸ਼ ਗੋਇਲ ਨੇ ਸੱਚ ਦੀ ਪਟਾਰੀ ਨਾਲ ਵਿਸ਼ੇਸ਼ ਮੁਲਾਕਾਤ ਦੌਰਾਨ ਦੱਸਿਆ ਕਿ ਕੇਂਦਰ ਸਰਕਾਰ ਦੀ ਜਿਆਦਾਤਰ ਨੀਤੀਆਂ ਗ਼ਰੀਬ ਅਤੇ ਲੋਕਮਾਰੂ ਸਾਬਤ ਹੋਈਆਂ ਹਨ। ਉਨਾਂ ਕਿਹਾ ਕਿ ਜੇਕਰ ਇਹ ਬਿੱਲਾਂ ਬਾਰੇ ਦੇਸ਼ ਦੇ ਕਿਸਾਨਾਂ ਦੀ ਰਾਇ ਲੈ ਕੇ ਇਸ ਨੂੰ ਅਮਲੀਜਾਮਾ ਪਹਿਨਾਇਆ ਜਾਂਦਾ ਤਾਂ ਦੇਸ਼ ਵਿੱਚ ਇਹ ਸੰਘਰਸ਼ ਵਾਲਾ ਮਾਹੌਲ ਨਾ ਪੈਦਾ ਹੁੰਦਾ ਅਤੇ ਨਾ ਹੀ ਦੇਸ਼ ਕਮਜ਼ੋਰ ਹੁੰਦਾ। ਉਨਾਂ ਕਿਹਾ ਕਿ ਖੇਤੀ ਪ੍ਰਧਾਨ ਸੂਬਿਆਂ ਦੇ ਸਲਾਹ ਮਸ਼ਵਰੇ ਤੋਂ ਬਾਅਦ ਜੇਕਰ ਇਹ ਬਿੱਲ ਪਾਸ ਕਰਦੇ ਤਾਂ ਸਾਰੇ ਦੇਸ਼ ਵਿੱਚ ਦਹਿਸ਼ਤ ਵਾਲਾ ਮਾਹੌਲ ਪੈਦਾ ਨਾ ਹੁੰਦਾ। ਨਰੇਸ਼ ਗੋਇਲ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜੀ.ਐਸ.ਟੀ ਪ੍ਰਣਾਲੀ ਲਾਗੂ ਕੀਤੀ ਗਈ ਤਾਂ ਕਈ ਮਹੀਨਿਆਂ ਤੱਕ ਵਪਾਰੀਆਂ ਨੂੰ ਪਰਫਾਰਮੇ ਵੀ ਨਹੀਂ ਮਿਲੇ ਜਿਸ ਨਾਲ ਲੰਬਾ ਸਮਾਂ ਵਪਾਰੀਆਂ ਦਾ ਕਾਰੋਬਾਰ ਠੱਪ ਹੋ ਗਿਆ। ਨੋਟਬੰਦੀ ਦੀ ਗੱਲ ਕਰਦਿਆਂ ਨਰੇਸ਼ ਗੋਇਲ ਨੇ ਕਿਹਾ ਕਿ ਨੋਟਬੰਦੀ ਨੇ ਵਪਾਰੀ ਵਰਗ ’ਤੇ ਅਜਿਹੀ ਸੱਟ ਮਾਰੀ ਕਿ ਅਜੇ ਤੱਕ ਵੀ ਵਪਾਰੀ ਆਰਥਿਕ ਪੱਖ ਤੋਂ ਉਠ ਨਹੀਂ ਸਕਿਆ। ਉਨਾਂ ਕਿਹਾ ਕਿ ਜੇਕਰ ਦੇਸ਼ ਦਾ ਅੰਨਦਾਤਾ ਹੀ ਸੜਕਾਂ ’ਤੇ ਰੁਲੇਗਾ ਤਾਂ ਇਹ ਦੇਸ਼ ਵਿਕਾਸ ਪੱਖੋਂ ਹੋਰ ਕਮਜ਼ੋਰ ਹੋ ਜਾਵੇਗਾ। ਉਨਾਂ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਤਰਜ ’ਤੇ ਕੇਂਦਰ ਸਰਕਾਰ ਕੰਮ ਕਰੇ ਤਾਂ ਹਰ ਵਰਗ ਦੇ ਲੋਕ ਖੁਸ਼ਹਾਲ ਹੋ ਜਾਣਗੇ।

About Author

Leave a Reply

Your email address will not be published. Required fields are marked *

You may have missed