ਬਟਾਲਾ ਦੇ ਅਭਿਸ਼ੇਕ ਦਾ ਏਸ਼ੀਆ ਬੁਕ ਓਫ ਰਿਕਾਰਡਸ ਅਤੇ ਇੰਡੀਆ ਬੁਕ ਓਫ ਰਿਕਾਰਡਸ ਵਿਚ ਨਾਮ ਦਰਜ

0

ਬਟਾਲਾ 30 ਸਿਤੰਬਰ (ਦਮਨ ਪਾਲ ਸਿੰਘ)
ਬਟਾਲਾ ਦੇ ਰਹਿਣ ਵਾਲੇ ਇਕ ਨੌਜਵਾਨ ਨੇ ਏਸ਼ੀਆ ਬੁੱਕ ਓਫ ਰਿਕਾਰਡ ਅਤੇ ਇੰਡੀਆ ਬੁਕ ਓਫ ਰਿਕਾਰਡ ਵਿਚ ਆਪਣਾ ਨਾਮ ਦਰਜ ਕਰਵਾ ਕੇ ਜਿੱਥੇ ਆਪਣੇ ਸ਼ਹਿਰ ਤੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ, ਉਥੇ ਆਪਣੇ ਮਾਤਾ ਪਿਤਾ ਦਾ ਨਾਮ ਵੀ ਚਕਮਾਇਆ ਹੈ। ਪੂਰੀ ਜਾਣਕਾਰੀ ਮੁਤਾਬਿਕ ਬਟਾਲਾ ਦਾ ਜਮੰਪਲ ਅਭੀਸ਼ੇਕ ਤੇ੍ਰਹਨ ਜਿਸ ਨੇ ਬੇਰਿੰਗ ਕਾਲਜ ਬਟਾਲਾ ਤੋਂ ਬੀਐੱਸਸੀ ਆਈਟੀ ਤੱਕ ਵਿਦਿਆ ਹਾਸਲ ਕੀਤੀ ਹੈ ਤੇ ਅੱਜਕੱਲ੍ਹ ਵੈਬ ਸਾਈਟ ਅਤੇ ਸੋਫਟਵੇਅਰ ਬਣਾਉਣ ਦਾ ਕੰਮ ਕਰ ਰਿਹਾ ਹੈ। ਇਸ ਦੇ ਨਾਲ ਨਾਲ ਉਸ ਨੇ ਦਿਨ ਰਾਤ ਮਿਹਨਤ ਕਰਕੇ ਕੰਪਿਊਟਰ ਤੇ ਟਾਈਪ ਦੀ ਸਪੀਡ ਵਿਚ ਵੀ ਮਹਾਰਤ ਹਾਸਲ ਕੀਤੀ ਹੈ। ਅਭੀਸ਼ੇਕ ਤੇ੍ਰਹਨ ਨੇ ਕਿੰਨੇ ਹੀ ਆਨਲਾਈਨ ਕੰਪਿਊਟਰ ਟਾਈਪ ਦੇ ਨੈਸ਼ਨਲ ਲੈਵਲ ਤੇ ਟਾਈਪ ਸਪੀਡ ਦੇ ਕੰਪੀਟੀਸ਼ਨ ਵਿਚ ਭਾਗ ਲਿਆ ਜਿਸ ਵਿਚ ਉਸ ਨੇ ਅੱਖਾ ਤੇ ਪੱਟੀ ਬੰਨ੍ਹ ਕੇ ਹਰ ਲਫਜ ਵਿਚ ਸਪੇਸ ਪਾ ਕੇ ਪੂਰੇ ਅੰਗਰੇਜ਼ੀ ਅਲਫਾਬੈਟ ਨੂੰ ਅਖੀਰ ਤੱਕ ਕੇਵਲ 3.64 ਸੈਕਿੰਗ ਵਿਚ ਟਾਈਪ ਕਰਕੇ ਇੰਡੀਆ ਬੁਕ ਓਫ ਰਿਕਾਰਡਸ ਵਿਚ ਆਪਨਾ ਨਾਮ ਦਰਜ ਕਰਵਾਇਆ ਹੈ। ਪਰੈੱਸ ਨਾਲ ਗੱਲਬਾਤ ਕਰਦਿਆਂ ਅਭੀਸ਼ੇਕ ਨੇ ਦੱਸਿਆ ਕਿ ਉਸ ਦੀ ਇਸ ਸਪੀਡ ਟੈਸਟ ਦੀ ਵੀਡੀਓ ਉਸ ਨੇ ਗਿਨਿੱਸ ਵਰਲਡ ਰਿਕਾਰਡ ਲਈ ਵੀ ਭੇਜੀ ਹੈ ਜਿਸ ਤੇ ਉਸ ਦਾ ਰਿਜਲਟ 27 ਦਸੰਬਰ ਨੂੰ ਆਵੇਗਾ। ਅਭੀਸ਼ੇਕ ਨੂੰ ਪੂਰੀ ਉਮੀਦ ਹੈ ਕਿ ਉਹ ਆਪਣਾ ਨਾਮ ਵਰਲਡ ਰਿਕਾਰਡ ’ਚ ਦਰਜ ਕਰਵਾ ਦੇ ਬਟਾਲਾ ਵਿਚ ਪਹਿਲਾ ਨੌਜਵਾਨ ਹੋਵੇਗਾ ਜਿਸ ਨੇ ਆਪਣਾਂ ਗਿਨਿੱਸ ਵਰਲਡ ਰਿਕਾਰਡ ਵਿਚ ਨਾਮ ਦਰਜ ਕਰਵਾਇਆ ਹੈ। ਅਭੀਸ਼ੇਕ ਦਾ ਜਨਮ ਬਟਾਲਾ ਦੇ ਪਵਨ ਤੇ੍ਰਹਨ ਤੇ ਮਾਤਾ ਵੀਨਾ ਕੁਮਾਰੀ ਦੇ ਘਰ ਹੋਇਆ। ਉਸ ਨੂੰ ਬਚਪਨ ਤੋਂ ਹੀ ਕੰਪਿਊਟਰ ਚਲਾਉਣ ਦਾ ਸ਼ੋਕ ਰਿਹਾ ਹੈ। ਅਭੀਸ਼ੇਕ ਨੇ ਆਠ੍ਹਵੀਂ ਕਲਾਸ ਵਿਚ ਪੜਦਿਆਂ ਹੀ ਫੇਸਬੁੱਕ ਵਰਗੀ ਸੇਮ ਵੈਬਸਾਈਟ ਬਣਾਈ ਸੀ ਤੇ ਉਸ ਨੇ ਹੋਰ ਕਈ ਵੈਬਸਾਈਟਾਂ ਤਿਆਰ ਕੀਤੀਆਂ ਹਨ। ਹਾਲ ਹੀ ਵਿਚ ਉਸ ਨੇ ਇਕ ਅਜਿਹਾ ਸਾਫਟਵੇਅਰ ਬਣਾਇਆ ਹੈ ਜਿਸ ਨਾਲ ਬਿੰਨਾਂ ਮਾਸਕ ਸੜਕ ਤੇ ਜਾ ਰਹੇ ਵਿਅਕਤੀਆਂ ਦੀ ਪਛਾਣ ਹੋ ਸਕਦੀ ਹੈ। ਆਉਣ ਵਾਲੇ ਸਮੇਂ ਵਿਚ ਉਹ ਦੁਕਾਨਦਾਰਾਂ ਲਈ ਵੀ ਅੱਪ ਲੈ ਕੇ ਆ ਰਹੇ ਹਨ, ਜਿਸ ਵਿਚ ਇੰਡੀਆ ਦੇ ਦੁਕਾਨਦਾਰਾਂ ਲਈ ਪਲੇਟਫਾਰਮ ਹੋਵੇਗਾ |

About Author

Leave a Reply

Your email address will not be published. Required fields are marked *

You may have missed