ਫੈਡਰੇਸ਼ਨ ਇੰਟਰਨੈਸ਼ਨਲ ਰੋਲਰ ਬਾਸਕਿਟਬਾਲ ਵੱਲੋ ਕੀਤੀ ਪ੍ਰੈਸ ਕਾਨਫਰੰਸ

ਬਿਓਰੋ ਪੰਜਾਬ ਅਪ ਨਿਊਜ਼: ਫੈਡਰੇਸ਼ਨ ਇੰਟਰਨੈਸ਼ਨਲ ਰੋਲਰ ਬਾਸਕਿਟਬਾਲ ਵੱਲੋਂ ਅੱਜ ਪ੍ਰੈਸ ਕਲੱਬ ਚੰਡੀਗੜ੍ਹ ਵਿਖੇ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ, ਜਿਥੇ ਫੈਡਰੇਸ਼ਨ ਦੇ ਪ੍ਰਧਾਨ ਐਚ ਐੱਸ ਲੱਕੀ ਅਤੇ ਸਾਬਕਾ ਡਿਪਟੀ ਮੇਅਰ ਚੰਡੀਗੜ, ਫੈਡਰੇਸ਼ਨ ਦੇ ਚੇਅਰਮੈਨ ਸ਼੍ਰੀ ਰਵਿੰਦਰ ਤਲਵਾੜ ਅਤੇ ਸੀਈਓ, ਚੰਡੀਗੜ ਓਲੰਪਿਕ ਐਸੋਸੀਏਸ਼ਨ, ਸ਼੍ਰੀ ਬਲਵਿੰਦਰ ਜੌਹਲ ਫੈਡਰੇਸ਼ਨ ਦੇ ਜਨਰਲ ਸਕੱਤਰ ਅਤੇ ਰਾਜਪਾਲ ਐਵਾਰਡੀ, ਸ਼੍ਰੀ ਵਿਕਾਸ ਟੈਕਨੀਕਲ ਡਾਇਰੈਕਟਰ ਫੈਡਰੇਸ਼ਨ ਅਤੇ ਕਰਨਬੀਰ ਸਿੰਘ ਕਾਂਨੂੰ ਉਪ ਪ੍ਰਧਾਨ ਇੰਡੀਅਨ ਫੈਡਰੇਸ਼ਨ ਐਂਡ ਐਨ ਐੱਸ ਯੂ ਆਈ ਦੇ ਕੌਮੀ ਕੋਆਰਡੀਨੇਟਰ ਨੇ ਕਾਨਫਰੰਸ ਨੂੰ ਸੰਬੋਧਨ ਕੀਤਾ।ਇਸ ਮੌਕੇ ਅਹੁਦੇਦਾਰਾਂ ਵੱਲੋ ਵੱਡੀਆਂ ਘੋਸ਼ਣਾਵਾਂ ਵੀ ਕੀਤੀਆਂ ਗਈਆਂ ਜਿਸ ਵਿੱਚ ਉਨ੍ਹਾਂ ਕਿਹਾ ਕਿ 2021 ਦਾ ਵਿਸ਼ਵ ਕੱਪ ਚੰਡੀਗੜ੍ਹ ਵਿਖੇ ਹੋਵੇਗਾ, ਅਤੇ ਨੈਸ਼ਨਲ ਆਫ ਰੋਲਰ ਬਾਸਕਟਬਾਲ ਵੀ ਚੰਡੀਗੜ੍ਹ ਵਿਖੇ ਹੋਵੇਗਾ, ਜੋ ਕਿ ਦਸੰਬਰ ਦੇ ਅਖੀਰਲੇ ਹਫ਼ਤੇ ਵਿਚ ਹੋਵੇਗਾ। ਇਸ ਮੌਕੇ ਸਾਲ 2021 ਦੇ ਖੇਡ ਕੈਲੰਡਰ ਦੀ ਖੁੱਲੀ ਘੋਸ਼ਣਾ ਵੀ ਕੀਤੀ ਗਈ।
ਉਨ੍ਹਾਂ ਨੇ ਐਫਆਈਆਰਬੀ ਦੀ ਇਕ ਅੰਤਰਰਾਸ਼ਟਰੀ ਨਿਯਮ ਕਿਤਾਬ ਵੀ ਲਾਂਚ ਕੀਤੀ,ਓਹਨਾ ਕਿਹਾ ਕਿ ਹੁਣ ਤੱਕ 30 ਦੇਸ਼ ਐਫਆਈਆਰਬੀ ਦੇ ਮੈਂਬਰ ਬਣ ਗਏ ਹਨ ਅਤੇ 10-15 ਦੇਸ਼ ਇਸ ਪ੍ਰਕਿਰਿਆ ਵਿਚ ਹਨ. ਓਹਨਾ ਇਹ ਵੀ ਐਲਾਨ ਕੀਤਾ ਕਿ ਖੇਡ ਨੂੰ ਵੱਡੇ ਪੱਧਰ ‘ਤੇ ਉਤਸ਼ਾਹਤ ਕੀਤਾ ਜਾਏਗਾ, ਓਹਨਾ ਕਿਹਾ ਕਿ ਪਹਿਲਾਂ ਹੀ 18 ਰਾਜਾਂ ਦੀ ਭਾਰਤੀ ਫੈਡਰੇਸ਼ਨ ਤੋਂ ਮਾਨਤਾ ਪ੍ਰਾਪਤ ਹੋ ਗਈ ਹੈ ਅਤੇ ਹੁਣ ਅੰਤਰਰਾਸ਼ਟਰੀ ਸੰਸਥਾ ਦੇ ਗਠਨ ਨਾਲ ਸਭ ਕੁਝ ਗਲੋਬਲ ਹੋਣ ਜਾ ਰਿਹਾ ਹੈ .ਓਹਨਾ ਕਿਹਾ ਕਿ ਖੇਡਾਂ ਨੂੰ ਉਤਸ਼ਾਹਤ ਕਰਨ ਲਈ ਹੋਰ ਸੈਂਟਰ ਖੋਲ੍ਹੇ ਜਾਣਗੇ.