ਨਗਰ ਕੌਂਸਲ ਰਾਮਾਂ ਦੇ ਸਫ਼ਾਈ ਕਰਮਚਾਰੀਆਂ ਨੇ ਯੂ.ਪੀ ਪੁਲਿਸ ਅਤੇ ਮੋਦੀ ਸਰਕਾਰ ਦ ਪੁਤਲਾ ਸਾੜਿਆ ਗਿਆ

ਰਾਮਾਂ ਮੰਡੀ (ਬਲਬੀਰ ਬਾਘਾ): ਰਾਮਾਂ ਮੰਡੀ ਦੇ ਰੇਲਵੇ ਚੌਕ ਅੰਦਰ ਸਫ਼ਾਈ ਯੂਨੀਅਨ ਵੱਲੋਂ ਮੋਦੀ ਦਾ ਪੁਤਲਾ ਸਾੜਿਆ ਗਿਆ ।ਇਸ ਮੌਕੇ ਸਫ਼ਾਈ ਸੇਵਕ ਯੂਨੀਅਨ ਦੇ ਉੱਘੇ ਆਗੂ ਪਰਵੀਨ ਕੁਮਾਰ .ਵਿਨੋਦ ਕੁਮਾਰ .ਗੁਰਚਰਨ ਸਿੰਘ . ਅਤੇ ਰਾਜ ਕੁਮਾਰ .ਦੀ ਅਗਵਾਈ ਵਿੱਚ ਮੋਦੀ ਸਰਕਾਰ ਅਤੇ ਯੂ.ਪੀ.ਪੁਲਿਸ ਦੇ ਖਿਲਾਫ ਰੋਸ਼ ਪ੍ਦਰਸ਼ਨ ਕੀਤਾ ਗਿਆ ।ਸਫ਼ਾਈ ਸੇਵਕ ਯੂਨੀਅਨ ਵੱਲੋਂ ਪੁਤਲਾ ਫੂਕ ਮੁਜ਼ਾਹਰਾ ਕਰਦੇ ਹੋਏ ਸਮੂਹ ਸਫ਼ਾਈ ਕਰਮਚਾਰੀਆਂ ਨੇ ਕਿਹਾ ਕਿ ਬੀਤੇ ਦਿਨੀਂ ਯੂ.ਪੀ ਹਾਥਰਸ ਦੇ ਅੰਦਰ ਹੋਏ ਇੱਕ ਨਾਬਾਲਗ ਲੜਕੀ ਨਾਲ ਬਲਾਤਕਾਰ ਤੋ ਬਾਅਦ ਉਸ ਦੀ ਜੀਭ ਕੱਟ ਦੇਣਾ ਅਤੇ ਰੀੜ੍ਹ ਦੀ ਹੱਡੀ ਤੋੜ ਦੇਣਾ ਅਤੇ ਉਸ ਦਾ ਕਤਲ ਕਰਨ ਤੋ ਬਾਅਦ ਦੋਸ਼ੀ ਜੋ ਅਜੇ ਤੱਕ ਫਰਾਰ ਹਨ। ਜਿਨ੍ਹਾਂ ਦੀ ਗਿਰਫਤਾਰੀ ਅਤੇ ਉਨ੍ਹਾਂ ਦੀ ਫਾਂਸੀ ਦੇ ਲਈ ਅੱਜ ਇਹ ਰੋਸ਼ ਪ੍ਦਰਸ਼ਨ ਕੀਤਾ ਗਿਆ ਅਤੇ ਨਾਲ ਹੀ ਮੋਦੀ ਸਰਕਾਰ ਦਾ ਪੁਤਲਾ ਸਾੜਿਆ ਗਿਆ ।ਇਸ ਦੌਰਾਨ ਨਗਰ ਕੌਂਸਲ ਰਾਮਾਂ ਮੰਡੀ ਦੇ ਸਮੂਹ ਕਰਮਚਾਰੀਆਂ ਦੇ ਵੱਲੋਂ ਸ਼ਹਿਰ ਦੇ ਵੱਖ -ਵੱਖ ਥਾਵਾਂ ਤੇ ਰੋਸ਼ ਮਾਰਚ ਕੀਤਾ ਗਿਆ ।ਅਤੇ ਨਾਲ ਹੀ ਮੋਦੀ ਸਰਕਾਰ ਕੋਲੋਂ ਮੰਗ ਕੀਤੀ ਕਿ ਨਾਬਾਲਗ ਲੜਕੀ ਨਾਲ ਬਲਾਤਕਾਰ ਕਰਨ ਵਾਲੇ ਅਤੇ ਉਸ ਦਾ ਕਤਲ ਕਰਨ ਵਾਲੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ।ਇਸ ਮੌਕੇ ਵਾਲਮੀਕ ਸਭਾ ਦੇ ਮੈਂਬਰਾਂ ਵੀ ਹਜ਼ਾਰ ਸੋਮਨਾਥ .ਸੰਨੀ ਕੁਮਾਰ . ਬੰਟੀ ਕੁਮਾਰ ,ਇਸ ਤੋ ਇਲਾਵਾ ਬੀ.ਆਰ ਅੰਬੇਡਕਰ ਸੰਗਠਨ ਦੇ ਪ੍ਧਾਨ ਹੰਸਰਾਜ ਸਿੰਗਲ ਨੇ ਵੀ ਹਜ਼ਾਰ ਸਨ।