ਪਿੰਡ ਸ਼ਾਹਾਬਾਦ ਵਿਖੇ ਕਵਿਡ 19 ਦੇ ਨਮੂਨੇ ਲਏ

ਸੀ ਐੈੱਚ ਉ ਵੀਨਾ ਦੀ ਅਗਵਾਈ ਹੇਠ ਕੋਵਿੰਡ 19 ਨਮੂਨੇ ਲੈਂਦੇ ਸਮੂਹ ਸਟਾਫ਼ ਮੈਂਬਰ
ਅੱਚਲ ਸਾਹਿਬ/ਬਟਾਲਾ 9 ਅਕਤੂਬਰ (ਦਮਨ ਪਾਲ ਸਿੰਘ ) ਹਲਕਾ ਸ੍ਰੀ ਹਰਗੋਬਿੰਦਪੁਰ ਦੇ ਅਧੀਨ ਪੈਂਦੇ ਹਲਕਾ ਵਿਧਾਇਕ ਸ੍ਰੀ ਹਰਗੋਬਿੰਦਪੁਰ ਦੇ ਬਲਵਿੰਦਰ ਸਿੰਘ ਲਾਡੀ ਦੇ ਜੱਦੀ ਪਿੰਡ ਸ਼ਾਹਬਾਦ ਵਿਖੇ ਡਾ ਕਿਸ਼ਨ ਚੰਦ ਦੇ ਹੁਕਮਾਂ ਅਨੁਸਾਰ ਤੇ ਡਾ ਸੁਦੇਸ਼ ਭਗਤ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸੀ.ਐਚ.ਓ ਵੀਨਾ, ਫਾਰਮਾਸਿਸਟ ਕਰਨਬੀਰ, ਏ.ਐਨ.ਐਮ. ਸਰਨਜੀਤ ਕੌਰ ਦੀ ਅਗਵਾਈ ਹੇਠ ਸ਼ਾਹਬਾਦ ਪਿੰਡ ਵਿਖੇ ਸਿਹਤ ਵਿਭਾਗ ਦੀ ਟੀਮ ਨੇ ਕੋਵਿੰਡ19 ਦੇ ਨਮੂਨੇ ਲੈਣ ਮੋਕੇ ਡਾ ਸੀ ਐੱਚ ਓ ਵੀਨਾ ਨੇ ਦੱਸਿਆ ਕਿ ਕਿ ਹਰੇਕ ਵਿਅਕਤੀ ਨੂੰ ਕੋਵਿੰਡ 19 ਦੀ ਜਾਂਚ ਕਰਵਾਉਣੀ ਜ਼ਰੂਰੀ ਹੈ ਤੇ ਹਰ ਇੱਕ ਨੂੰ ਆਪਣੇ ਮੂੰਹ ਤੇ ਮਾਸਕ ਪਾ ਕੇ ਰੱਖਣਾ ਚਾਹੀਦਾ ਹੈ ਡਾਕਟਰ ਵੀਨਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਪੰਜਾਬ ਸਰਕਾਰ ਵੱਲੋਂ ਚਲਾਏ ਮਿਸ਼ਨ ਫ਼ਤਹਿ ਤਹਿਤ ਕਰੋਨਾ ਬਿਮਾਰੀ ਦੀ ਰੋਕਥਾਮ ਲਈ ਸਰਕਾਰ ਦਾ ਸਾਥ ਦਿਓ ਇੱਕ ਦੂਜੇ ਤੋਂ ਸਮਾਜਿਕ ਦੂਰੀ ਬਣਾ ਕੇ ਰੱਖੋ ਅਤੇ ਆਪਣੇ ਹੱਥਾਂ ਨੂੰ ਸਾਬਣ ਨਾਲ ਵਾਰ ਵਾਰ ਚੰਗੀ ਤਰ੍ਹਾਂ ਧੋਵੋ ਪਿੰਡ ਸ਼ਾਹਬਾਦ ਦੇ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਮਨਪ੍ਰੀਤ ਸਿੰਘ ਕਾਹਲੋਂ ਨੇ ਆਪਣਾ ਤੇ ਆਪਣੇ ਪਰਿਵਾਰ ਦਾ ਸਭ ਨਾਲੋਂ ਪਹਿਲਾਂ ਟੈਸਟ ਕਰਵਾਇਆ ਅਤੇ ਲੋਕਾਂ ਨੂੰ ਨਿੱਡਰ ਹੋ ਕੇ ਟੈਸਟ ਕਰਵਾਉਣ ਦੀ ਅਪੀਲ ਵੀ ਕੀਤੀ ਇਸ ਮੌਕੇ ਡਾਇਰੈਕਟਰ ਮੁਖਵੰਤ ਸਿੰਘ ਕਾਹਲੋਂ, ਸਰਪੰਚ ਹਰਵਿੰਦਰਪਾਲ ਸਿੰਘ, ਲਖਵਿੰਦਰ ਸਿੰਘ ਵਰ ਪੰਚ,ਸੁਰਿੰਦਰ ਕੁਮਾਰ ਮਿੰਟਾਂ ਪੰਚ, ਦੇਸ ਰਾਜ ਪੰਚ, ਕਾਲਾ ਫ਼ੌਜੀ ਪੰਚ, ਗੁਰਪ੍ਰੀਤ ਸਿੰਘ ਵਿੱਕੀ, ਆਂਗਣਵਾੜੀ ਵਰਕਰ ਸਤਨਾਮ ਕੌਰ, ਮਨਜੀਤ ਕੌਰ, ਹਰਮੀਤ ਕੌਰ, ਮਾ: ਮਨਪ੍ਰੀਤ ਸਿੰਘ ਕਾਹਲੋਂ ਆਦਿ ਹਾਜ਼ਰ ਸਨ