ਸਰਦਾਰ ਰੰਧਾਵਾ ਨੇ ਸੰਤ ਅਤਰ ਸਿੰਘ ਜੀ ਕਲਾਨੌਰ ਦੇ ਭਣੇਵੇਂ ਦੀ ਹੋਈ ਬੇਵਕਤੀ ਮੌਤ ਦਾ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ

ਡੇਰਾ ਬਾਬਾ ਨਾਨਕ, ਦਮਨ ਪਾਲ ਸਿੰਘ : ਸ਼੍ਰੋਮਣੀ ਅਕਾਲੀ ਦਲ ਹਲਕਾ ਡੇਰਾ ਬਾਬਾ ਨਾਨਕ ਤੋਂ ਸੀਨੀਅਰ ਅਕਾਲੀ ਆਗੂ ਅਤੇ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਸਰਦਾਰ ਇੰਦਰਜੀਤ ਸਿੰਘ ਰੰਧਾਵਾ ਨੇ ਪਿਛਲੇ ਦਿਨੀਂ ਸੰਤ ਅਤਰ ਸਿੰਘ ਕਲਾਨੌਰ ਜੀ ਦੇ ਭਣੇਵੇਂ ਪ੍ਦੀਪ ਸਿੰਘ(50) ਦੀ ਹੋਈ ਬੇਵਕਤੀ ਮੌਤ ਦਾ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਇਸ ਮੌਕੇ ਗੱਲਬਾਤ ਦੌਰਾਨ ਸਰਦਾਰ ਇੰਦਰਜੀਤ ਸਿੰਘ ਰੰਧਾਵਾ ਨੇ ਆਖਿਆ ਕਿ ਮਿ੍ਤਕ ਪ੍ਰਦੀਪ ਸਿੰਘ ਜੀ ਦਾ ਗੁਰੂ ਘਰ ਨਾਲ ਅਥਾਹ ਪਿਆਰ ਸੀ ਅਤੇ ਬਹੁਤ ਹੀ ਮਿੱਠ ਬੋਲੜੇ ਸੁਭਾਅ ਦੇ ਮਾਲਕ ਸਨ ਜਿਸ ਕਰਕੇ ਸਮਾਜ ਅੰਦਰ ਉਨ੍ਹਾਂ ਦਾ ਲੋਕਾਂ ਨਾਲ ਅਥਾਹ ਪਿਆਰ ਸੀ ਸ੍.ਇੰਦਰਜੀਤ ਸਿੰਘ ਰੰਧਾਵਾ ਨੇ ਆਖਿਆ ਕਿ ਇਸ ਦੁੱਖ ਦੀ ਘੜੀ ਚ ਮ੍ਰਿਤਕ ਪ੍ਰਦੀਪ ਸਿੰਘ ਦੇ ਪਰਿਵਾਰ ਨਾਲ ਸ਼੍ਰੋਮਣੀ ਅਕਾਲੀ ਦਲ ਪੂਰੀ ਤਰ੍ਹਾਂ ਖੜ੍ਹਾ ਹੈIਇਸ ਮੌਕੇ ਸ਼ੰਤ ਅਤਰ ਸਿੰਘ ਕਲਾਨੌਰ,ਸਤਨਾਮ ਸਿੰਘ ਕਲਾਨੌਰ, ਰਾਜਵਿੰਦਰ ਸਿੰਘ ਕਲਾਨੌਰ,ਗੁਰਦੇਵ ਸਿੰਘ ਕਲਾਨੌਰ,ਜਥੇਦਾਰ ਰਣਜੀਤ ਸਿੰਘ ਕਲਾਨੌਰ, ਮਾਸਟਰ ਸੁਰਿੰਦਰ ਵਰਧਨ ਕਲਾਨੌਰ, ਦਲਜੀਤ ਸਿੰਘ ਕਲਾਨੌਰ ਸੁਰਜੀਤ ਸਿੰਘ ਬੁਲਾਰੀਆ, ਅਮਰੀਕ ਸਿੰਘ, ਜਥੇਦਾਰ ਦਲਜੀਤ ਸਿੰਘ ਸਿੱਧੂ, ਰਮੇਸ਼, ਟਾਹਿਲ ਸਿੰਘ ਖੰਘੂੜਾ, ਬਲਵਿੰਦਰ ਸਿੰਘ ਕਾਲਾ,ਗੁਰਦਿਆਲ ਸਿੰਘ ਭੋਜਰਾਜ,ਸਰਬਜੀਤ ਸਿੰਘ ਸਾਬੀ ਰੰਧਾਵਾ ਨਾਨੋਹਾਰਨੀ,ਚਰਨਜੀਤ ਸਿੰਘ ਚੰਨੀ ਦੂਲਾਨੰਗਲ,ਅਮਨਿੰਦਰ ਸਿੰਘ ਭੋਜਰਾਜ,ਜਥੇਦਾਰ ਰਣਜੀਤ ਸਿੰਘ ਘੁੰਮਣ ਕਲਾਂ, ਨਰਿੰਦਰ ਸਿੰਘ ਬੂਲੇਵਾਲ ਅਤੇ ਹੋਰ ਅਕਾਲੀ ਵਰਕਰ ਹਾਜ਼ਰ ਸਨI