ਬਟਵਾਲ ਸੋਸਾਇਟੀ ਵੱਲੋਂ ਵਿਧੀ ਵਿਧਾਨ ਨਾਲ ਸ਼ਿਵ ਮੰਦਿਰ ਦਾ ਰੱਖਿਆ ਗਿਆ ਨੀਹ ਪੱਥਰ

ਬਟਾਲਾ 11 ਅਕਤੂਬਰ (ਦਮਨ ਪਾਲ ਸਿੰਘ ): ਅੱਜ ਬਟਵਾਲ ਯੁਵਾ ਵੈਲਫੇਅਰ ਸੋਸਾਇਟੀ (ਰਜਿ.)ਵੱਲੋਂ ਵਾਰਡ ਨੰਬਰ 06 ਗਾਂਧੀ ਨਗਰ ਕੈਂਪ ਬਟਾਲਾ ਵਿਖੇ ਸ਼ਿਵ ਮੰਦਰ ਦਾ ਨੀਹ ਪੱਥਰ ਰੱਖਿਆ ਗਿਆ ਸਵ. ਹੰਸ ਰਾਜ ਜੀ ਬਟਵਾਲ ਯੁਵਾ ਵੈਲਫੇਅਰ ਸੋਸਾਇਟੀ ਨੂੰ ਅਪਣੇ ਜਿਉਦੇ ਜੀ ਪੂਰੇ ਹੋਸ ਹਵਾਸ ਵਿਚ ਗਲੀ ਮੁਹੱਲੇ ਦੇ ਸਾਹਮਣੇ ਵੀਡੀਉ ਦੇ ਵਿੱਚ ਦੱਸ ਗਏ ਸਨ। ਕੀ ਮੇਰੀ ਜਦੀ ਪੁਸਤੀ ਜਗਾ ਵਿੱਚ ਮੰਦਿਰ ਬਣਨਾ ਚਾਹੀਦਾ ਹੈ ਇਹ ਸੇਵਾ ਬਟਵਾਲ ਯੁਵਾ ਵੈਲਫੇਅਰ ਸੋਸਾਇਟੀ ਨੂੰ ਸੋਂਪ ਦਿੱਤੀ ਗਈ ਹੈ! ਇਸ ਵਿੱਚ ਕਿਸੇ ਵੀ ਕਿਸਮ ਦਾ ਕੋਈ ਇਤਰਾਜ ਨਹੀਂ ਹੋਵੇਗਾ ਉਸ ਸਮੇਂ ਗ਼ਲੀ ਮੁਹੱਲੇ ਵਾਲੇ ਵਾਸੀ ਹਜ਼ਾਰ ਸਨ। ਪ੍ਰਧਾਨ ਹੀਰਾ ਸਿੰਘ ਬਟਵਾਲ ਨੇ ਮੰਦਿਰ ਵਿੱਚ ਪੰਜ ਮੈਂਬਰ ਕਮੇਟੀ ਜਨਕ ਰਾਜ, ਅਸ਼ਵਨੀ ਕੁਮਾਰ, ਸਤਪਾਲ, ਅਵਤਾਰ ਸਿੰਘ, ਕਿਸ਼ਨ ਲਾਲ ਜੀ, ਹੋਰਾ ਨੂੰ ਕਮੇਟੀ ਮੈਂਬਰ ਨਜੁਕਤ ਕੀਤਾ ਗਿਆ। ਅੱਜ ਪੰਡਿਤ ਜੀ ਦੁਆਰਾ ਪੂਜਾ ਅਰਚਨਾ ਕਰਾ ਕੇ ਨੀਹ ਪੱਥਰ ਰੱਖਿਆ ਗਿਆ। ਇਸ ਸਮੇਂ ਮੈਂਬਰ ਹਜ਼ਾਰ ਸਨ ਪ੍ਰਧਾਨ ਹੀਰਾ ਸਿੰਘ ਬਟਵਾਲ, ਚੇਅਰਮੈਨ ਰਮੇਸ਼ ਲਖੋਤਰਾ, ਕੈਸਿਅਰ ਸਤਿੰਦਰ ਸਿੰਘ ਬਟਵਾਲ, ਰਤਨ ਬਟਵਾਲ, ਜਗਦੀਸ਼ ਬਟਵਾਲ, ਬਲਦੇਵ ਰਾਜ ਲਖੋਤਰਾ, ਨੀਰਜ ਕੁਮਾਰ ਢੋਲਾ, ਮੰਗਲ ਦਾਸ,ਸੋਨੂੰ ਚੰਜੋਤਰਾ,ਗੁਰਦਿਆਲ, ਜਨਕ ਰਾਜ, ਲੱਕੀ ਬਟਵਾਲ, ਸਤਪਾਲ ਬਟਵਾਲ, ਸਤਿੰਦਰ ਕੌਰ ਬਟਵਾਲ, ਗੀਤਾ ਬਟਵਾਲ, ਸੁਨੀਤਾ ਬਟਵਾਲ, ਅਵਤਾਰ ਸਿੰਘ, ਅਸ਼ਵਨੀ ਕੁਮਾਰ, ਰਾਜ ਕੁਮਾਰ,ਕਾਲ਼ਾ ਬਟਵਾਲ, ਸੁਰਿੰਦਰ ਪਾਲ ਪੱਖੋਕੇ, ਅਤੇ ਬਟਵਾਲ ਦੇ ਹੋਰ ਮੈਂਬਰ ਹਜ਼ਾਰ ਸਨ।