ਗੁਰਪ੍ਰੀਤ ਸਿੰਘ ਨੂੰ ਇੰਡੀਅਨ ਜਰਨਲਿਸਟ ਐਸੋਸੀਏਸ਼ਨ ਆਫ ਇੰਡੀਆ ਨੇ ਕਾਦੀਆਂ ਇਕਾਈ ਦਾ ਪ੍ਰਧਾਨ ਥਾਪਿਆ

ਕਾਦੀਆਂ (ਦਮਨ ਪਾਲ ਸਿੰਘ ) ਸਾਰੇ ਭਾਰਤ ਅੰਦਰ ਕੰਮ ਕਰ ਰਹੀ ਇੰਡੀਅਨ ਜਰਨਲਿਸਟ ਐਸੋਸੀਏਸ਼ਨ ਆਫ ਇੰਡੀਆ ਦੀ ਕਾਦੀਆਂ ਇਕਾਈ ਦੀ ਅੱਜ ਸਥਾਪਨਾ ਕੀਤੀ ਗਈ।ਇਸ ਸਬੰਧੀ ਯੂਨੀਅਨ ਦੇ ਕੌਮੀ ਚੇਅਰਮੈਨ ਡਾ.ਰਾਕੇਸ ਪੁੰਜ ਦੇ ਦਿਸ਼ਾ ਨਿਰਦੇਸ਼ਾਂ ਹੇਠ ਕਸਬਾ ਕਾਦੀਆਂ ‘ਚ ਇਕ ਵਿਸ਼ੇਸ਼ ਮੀਟਿੰਗ ਕਰਵਾਈ ਗਈ। ਜਿਸ ਵਿਚ ਕੌਮੀ ਪ੍ਰਧਾਨ ਸੁਖਨਾਮ ਸਿੰਘ ਕਾਹਲੋ, ਕੌਮੀ ਉਪ ਪ੍ਰਧਾਨ ਅਵਿਨਾਸ਼ ਕਲਿਆਣ, ਬਟਾਲਾ ਸ਼ਹਿਰੀ ਪ੍ਰਧਾਨ ਰਿੰਕੂ ਰਾਜਾ ਅਤੇ ਜ਼ਿਲ੍ਹਾ ਗੁਰਦਾਸਪੁਰ ਇਸਤਰੀ ਵਿੰਗ ਇੰਚਾਰਜ ਨਰਿੰਦਰ ਕੌਰ ਪੁਰੇਵਾਲ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ।ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੌਮੀ ਪ੍ਰਧਾਨ ਸੁਖਨਾਮ ਸਿੰਘ ਕਾਹਲੋ, ਕੌਮੀ ਉਪ ਪ੍ਰਧਾਨ ਅਵਿਨਾਸ਼ ਕਲਿਆਣ ਅਤੇ ਨਰਿੰਦਰ ਕੌਰ ਪੁਰੇਵਾਲ ਨੇ ਕਾਦੀਆਂ ਤੋਂ ਆਏ ਪੱਤਰਕਾਰਾਂ ਨੂੰ ਯੂਨੀਅਨ ਸਬੰਧੀ ਜਾਣਕਾਰੀ ਦਿੱਤੀ।ਇਸ ਮੌਕੇ ਕਾਦੀਆਂ ਇਕਾਈ ਤੋਂ ਪੱਤਰਕਾਰਾਂ ਨੂੰ ਵੱਖ-ਵੱਖ ਅਹੁਦੇ ਦਿੱਤੇ ਗਏ। ਜਿੰਨਾ ਵਿਚ ਗੁਰਪ੍ਰੀਤ ਸਿੰਘ ਨੂੰ ਪ੍ਰਧਾਨ, ਗੁਰਦਿਲਬਾਗ ਸਿੰਘ ਨੀਟਾ ਮਾਹਲ ਨੂੰ ਸੀਨੀਅਰ ਮੀਤ ਪ੍ਰਧਾਨ, ਸੰਦੀਪ ਸੂਰੀ ਨੂੰ ਮੀਤ ਪ੍ਰਧਾਨ, ਯਾਦਵਿੰਦਰ ਸਿੰਘ ਨੂੰ ਜਰਨਲ ਸਕੱਤਰ, ਬਲਵਿੰਦਰ ਸੋਹਲ ਨੂੰ ਮੀਡੀਆ ਸਲਾਹਕਾਰ, ਦਵਿੰਦਰ ਸਿੰਘ ਨੂੰ ਅਡਵਾਇਜਰ, ਅਬਦੁਲ ਸਲਾਮ ਤਾਰੀ ਨੂੰ ਕੈਸੀਅਰ, ਪ੍ਰਦੀਪ ਕੁਮਾਰ ਨੂੰ ਮੀਡੀਆ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ।ਇਸ ਯੂਨੀਅਨ ਦੀ ਇਕ ਹੋਰ ਖਾਸ ਗੱਲ ਜੋ ਯੂਨੀਅਨ ਵੱਲੋਂ ਪਹਿਲੀ ਵਾਰ ਇਸਤਰੀ ਵਿੰਗ ਦੀ ਸਥਾਪਨਾ ਕੀਤੀ ਗਈ ਉਸ ਵਿਚ ਕਾਦੀਆਂ ਇਕਾਈ ਤੋਂ ਰਾਜਬੀਰ ਕੌਰ ਨੂੰ ਪ੍ਰਧਾਨ ਬਣਾਇਆ ਗਿਆ। ਕੌਮੀ ਪ੍ਰਧਾਨ ਸੁਖਨਾਮ ਸਿੰਘ ਕਾਹਲੋ, ਕੌਮੀ ਉਪ ਪ੍ਰਧਾਨ ਅਵਿਨਾਸ਼ ਕਲਿਆਣ ਨੇ ਨਵ ਨਿਯੁਕਤ ਅਹੁਦੇਦਾਰਾਂ ਨੂੰ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ ਗਿਆ। ਕਾਦੀਆਂ ਇਕਾਈ ਦੇ ਸਾਰੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਯੂਨੀਅਨ ਦਾ ਧੰਨਵਾਦ ਕਰਦਿਆਂ ਦਿੱਤੀ ਜ਼ਿੰਮੇਵਾਰੀ ਤੰਨ ਦੇਹੀ ਨਾਲ ਨਿਭਾਉਣ ਦੀ ਗੱਲ ਕਹੀ।