ਸ੍.ਸੰਤੋਖ ਸਿੰਘ ਕੋਟਲੀ ਖੈਹਿਰਾ ਦੀ ਹੋਈ ਬੇਵਕਤੀ ਮੌਤ ਤੇ ਇੰਦਰਜੀਤ ਸਿੰਘ ਰੰਧਾਵਾ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ

ਕਿਲਾ ਲਾਲ ਸਿੰਘ 18 :ਅਕਤੂਬਰ (ਦਮਨ ਪਾਲ ਸਿੰਘ) ਇਤਿਹਾਸਕ ਕਸਬਾ ਕਲਾਨੌਰ ਅਧੀਨ ਆਓੁਦੇ ਪਿੰਡ ਕੋਟਲੀ ਖੈਹਿਰਾ ਦੇ ਵਸਨੀਕ ਅੈੱਸ.ਡੀ.ਓ.ਖਜਾਨ ਸਿੰਘ ਦੇ ਪਿਤਾ ਸੰਤੋਖ ਸਿੰਘ ਦੀ ਹੋਈ ਬੇਵਕਤੀ ਮੌਤ ਤੇ ਅੱਜ ਹਲਕਾ ਡੇਰਾ ਬਾਬਾ ਨਾਨਕ ਦੇ ਸੀਨੀਅਰ ਅਕਾਲੀ ਆਗੂ ਅਤੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਸਰਦਾਰ ਇੰਦਰਜੀਤ ਸਿੰਘ ਰੰਧਾਵਾ ਨੇ ਮ੍ਰਿਤਕ ਸੰਤੋਖ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਇਸ ਮੌਕੇ ਗੱਲਬਾਤ ਦੌਰਾਨ ਸਰਦਾਰ ਇੰਦਰਜੀਤ ਸਿੰਘ ਰੰਧਾਵਾ ਨੇ ਆਖਿਆ ਕਿ ਮ੍ਰਿਤਕ ਸੰਤੋਖ ਸਿੰਘ ਬਹੁਤ ਹੀ ਮਿੱਠ ਬੋਲੜੇ ਸੁਭਾਅ ਦੇ ਮਾਲਕ ਸਨ ਅਤੇ ਗੁਰੂ ਘਰ ਨਾਲ ਅਥਾਹ ਪਿਆਰ ਰੱਖਦੇ ਸਨ Iਉਨ੍ਹਾਂ ਕਿਹਾ ਕਿ ਸੰਤੋਖ ਸਿੰਘ ਦੀ ਹੋਈ ਬੇਵਕਤੀ ਮੌਤ ਦਾ ਜਿੱਥੇ ਅੈੱਸ.ਡੀ.ਓ.ਖਜਾਨ ਸਿੰਘ ਜੀ ਦੇ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਉੱਥੇ ਹੀ ਇਲਾਕੇ ਦੇ ਲੋਕਾ ਨੂੰ ਮਿ੍ਤਕ ਸੰਤੋਖ ਸਿੰਘ ਜੀ ਦੀ ਮੌਤ ਦਾ ਵੱਡਾ ਘਾਟਾ ਮਹਿਸੂਸ ਹੋਵੇਗਾ ਹੈIਇਸ ਮੌਕੇ ਸਰਦਾਰ ਰੰਧਾਵਾ ਨੇ ਅੈੱਸ.ਡੀ.ਓ.ਖਜਾਨ ਸਿੰਘ ਜੀ ਪਰਿਵਾਰ ਨੂੰ ਵਿਸ਼ਵਾਸ਼ ਦਵਾਇਆ ਕਿ ਸ਼੍ਰੋਮਣੀ ਅਕਾਲੀ ਦਲ ਪਾਰਟੀ ਇਸ ਦੁੱਖ ਦੀ ਘੜੀ ਵਿਚ ਉਨ੍ਹਾਂ ਦੇ ਪਰਿਵਾਰ ਨਾਲ ਚੱਟਾਨ ਵਾਂਗ ਖੜ੍ਹੀ ਹੈ।ਇਸ ਮੌਕੇ ਸੁਖਵਿੰਦਰ ਸਿੰਘ, ਬਲਵਿੰਦਰ ਸਿੰਘ, ਹਰਜੀਤ ਸਿੰਘ,ਭਗਵੰਤਜੀਤ ਸਿੰਘ,ਹਰਜਿੰਦਰ ਸਿੰਘ,ਭੁਪਿੰਦਰ ਸਿੰਘ,ਜਥੇਦਾਰ ਬਲਜੀਤ ਸਿੰਘ ਕਲਾਨੌਰ,ਮਾਸਟਰ ਜੋਗਿੰਦਰ ਸਿੰਘ ਓੁਦੋਵਾਲੀ,ਮਾਸਟਰ ਸੁਰਿੰਦਰ ਵਰਦਨ ਕਲਾਨੌਰ,ਚਰਨਜੀਤ ਸਿੰਘ ਚੰਨੀ ਦੂਲਾਨੰਗਲ,ਗੁਰਦਿਆਲ ਸਿੰਘ ਭੋਜਰਾਜ,ਡਾ.ਰਛਪਾਲ ਸਿੰਘ ਸਾਹਪੁਰ ਗੁਰਾਇਆ,ਸੁਰਜੀਤ ਸਿੰਘ ਮੌੜ,ਸੰਤੋਖ ਸਿੰਘ ਨੜਾਵਾਲੀ,ਬੀਰਜਤਿੰਦਰ ਸਿੰਘ ਸੋਨੀ ਭਿਖਾਰੀਵਾਲ,ਗੁਰਪੀ੍ਤ ਸਿੰਘ ਗੋਪੀ ਬਖਤਪੁਰਾ,ਬਲਵਿੰਦਰ ਸਿੰਘ ਅਟਾਰੀ ,ਮੁੱਖਾ ਸਿੰਘ ਸਾਬਕਾ ਸਰਪੰਚ ਦੋਸਤਪੁਰ,ਪਲਵਿੰਦਰ ਸਿੰਘ ,ਫੌਜੀ ਹਰਦੀਪ ਸਿੰਘ ਅਾਦਿ ਹਾਜ਼ਰ ਸਨ।