200 ਮੀਟਰ ਪੁਲਿਸ ਥਾਣੇ ਦੀ ਦੂਰੀ ਤੇ ਚੋਰਾਂ ਨੇ ਦੁਕਾਨ ਦੇ ਤਾਲੇ ਤੋੜ ਕੇ 80 ਹਜ਼ਾਰ ਰੁਪਏ ਦਾ ਰੈਡੀਮੇਡ ਕੱਪੜਾ ਅਤੇ ਨਕਦੀ ਚੋਰੀ

ਚੋਰੀ ਸਬੰਧੀ ਤਫਤੀਸ਼ ਕਰਦੇ ਹੋਏ ਕਾਦੀਆਂ ਪੁਲਸ ਦੇ ਏ ਐੱਸ ਆਈ ਤਜਿੰਦਰ ਸਿੰਘ ਅਤੇ ਨਾਲ ੲੇ ਐੱਸ ਆਈ ਗੁਰਨਾਮ ਸਿੰਘ

ਕਾਦੀਆਂ 23 ਅਕਤੂਬਰ (ਦਮਨ ਪਾਲ ਸਿੰਘ)200 ਮੀਟਰ ਕਾਦੀਆਂ ਪੁਲਿਸ ਥਾਣੇ ਦੀ ਦੂਰੀ ਤੇ ਚੋਰਾਂ ਨੇ ਦੁਕਾਨ ਦੇ ਤਾਲੇ ਤੋੜ ਕੇ 80 ਹਜ਼ਾਰ ਰੁਪਏ ਦਾ ਰੈਡੀਮੇਡ ਕੱਪੜਾ ਅਤੇ ਨਕਦੀ ਅਤੇ ਮੰਦਰ ਦੇ ਵਿੱਚ ਪਏ ਕਰੀਬ 250 ਰੁਪਏ ਚੋਰਾਂ ਵੱਲੋਂ ਚੋਰੀ ਕੀਤੇ ਜਾਣ ਦੀ ਖਬਰ ਸਾਹਮਣੇ ਆਈ ਹੈ ।ਦੱਸਿਆ ਜਾਂਦਾ ਕਿ ਜਿੱਥੇ ਪਹਿਲਾਂ ਆਮ ਲੋਕ ਚੋਰਾਂ ਦੇ ਵਲੋਂ ਕੀਤੀਆਂ ਜਾ ਰਹੀਆਂ ਚੋਰੀਆਂ ਤੋਂ ਕਾਫ਼ੀ ਪ੍ਰੇਸ਼ਾਨ ਦਿਖਾਈ ਦੇ ਰਹੇ ਸਨ ਉਥੇ ਹੀ ਹੁਣ ਦੇਸ਼ ਦੇ ਚੌਥੇ ਥੰਮ੍ਹ ਮੰਨੇ ਜਾਣ ਵਾਲੇ ਪ੍ਰੈੱਸ ਦੇ ਦਫ਼ਤਰਾਂ ਉੱਤੇ ਵੀ ਚੋਰਾਂ ਵੱਲੋਂ ਚੋਰੀ ਕੀਤੀਆਂ ਜਾ ਰਹੀਆਂ ਹਨ ਜਿਸ ਦੀ ਤਾਜ਼ਾ ਮਿਸਾਲ ਥਾਣਾ ਕਾਦੀਆਂ ਅਧੀਨ ਪੈਂਦੇ ਪ੍ਰੈੱਸ ਦਫ਼ਤਰ ਅਤੇ ਰੈਡੀਮੇਡ ਦੁਕਾਨ ਦੇ ਅੰਦਰੋਂ ਚੋਰਾਂ ਦੇ ਵੱਲੋਂ ਕਰੀਬ 5500 ਰੁਪਏ ਨਕਦੀ ਅਤੇ 75 ਹਜਾਰ ਰੁਪਏ ਦਾ ਰੈਡੀਮੇਡ ਕੱਪੜਾ ਅਤੇ ਮੰਦਰ ਦੇ ਵਿੱਚ ਪਏ 250 ਰੁਪਏ ਚੋਰੀ ਕੀਤੇ ਜਾਣ ਤੋਂ ਸਾਬਤ ਹੁੰਦਾ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੁਕਾਨ ਮਾਲਕ ਗੁਰਪ੍ਰੀਤ ਸਿੰਘ ਪੁੱਤਰ ਅਮਰਜੀਤ ਸਿੰਘ ਨੇ ਦੱਸਿਆ ਕਿ ਉਸ ਦੀ ਦੁਕਾਨ ਨੂਰ ਹਸਪਤਾਲ ਦੇ ਨਜ਼ਦੀਕ ਸਾਹਮਣੇ ਬਾਜਵਾ ਇਲੈਕਟ੍ਰੀਕਲ ਵਾਈਟ ਐਵਨਿਊ ਕਲੋਨੀ ਦੇ ਵਿਚ ਹੈ ਅਤੇ ਰੋਜ਼ਾਨਾਂ ਦੀ ਤਰ੍ਹਾਂ ਉਹ ਆਪਣੀ ਰੈਡੀਮੇਡ ਦੁਕਾਨ ਪ੍ਰੈੱਸ ਦਫ਼ਤਰ ਬੰਦ ਕਰਕੇ ਰਾਤ ਵੇਲੇ ਸਮਾਂ 8.30 ਵਜੇ ਬੰਦ ਕਰਕੇ ਘਰ ਚਲਾ ਗਿਆ ਜਦੋਂ ਮੈਂ ਸਵੇਰੇ ਕਰੀਬ 10 ਵਜੇ ਸਵੇਰੇ ਅਗਲੇ ਦਿਨ ਦੁਕਾਨ ਤੇ ਆਇਆ ਤਾਂ ਮੇਰੀ ਦੁਕਾਨ ਦੇ ਬਾਹਰ ਨੇ ਸ਼ਟਰ ਦਾ ਤਾਲਾ ਟੁੱਟਿਆ ਹੋਇਆ ਸੀ ।ਤੇ ਅੰਦਰ ਲੱਗੇ ਐਲਮੋਨੀਅਮ ਦੇ ਦਰਵਾਜ਼ੇ ਦਾ ਵੀ ਲੋਕ ਟੁੱਟਿਆ ਹੋਇਆ ਸੀ ।ਤੇ ਗੱਲ ਇਹਦੇ ਵਿੱਚੋਂ ਨਗਦੀ ਅਤੇ ਦੁਕਾਨ ਦੇ ਅੰਦਰੋਂ ਰੈਡੀਮੇਡ ਕੱਪੜਾ ਕੁਲ ਮਿਲਾ ਕੇ 80 ਹਜ਼ਾਰ ਰੁਪਏ ਦਾ ਚੋਰਾਂ ਵਲੋਂ ਚੋਰੀ ਕਰ ਲਿਆ ਗਿਆ ਸੀ ਜਿਸ ਦੀ ਸੂਚਨਾ ਪੁਲਸ ਨੇ ਥਾਣਾ ਕਾਦੀਆਂ ਨੂੰ ਦੇ ਦਿੱਤੀ ਹੈ ।ਉਧਰ ਦੂਜੇ ਪਾਸੇ ਥਾਣਾ ਕਾਦੀਆਂ ਦੇ ਏ ਐੱਸ ਆਈ ਤੇਜਿੰਦਰ ਸਿੰਘ ਅਤੇ ਗੁਰਨਾਮ ਸਿੰਘ ਮੌਕੇ ਤੇ ਪੁੱਜ ਕੇ ਘਟਨਾ ਸਥਾਨ ਦਾ ਜਾਇਜ਼ਾ ਲੈਣ ਤੋਂ ਬਾਅਦ ਦੁਕਾਨ ਮਾਲਕ ਦੇ ਬਿਆਨਾਂ ਦੇ ਆਧਾਰ ਤੇ ਸ਼ਿਕਾਇਤ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ।ਜ਼ਿਕਰਯੋਗ ਹੈ ਕਿ ਕਾਦੀਆਂ ਸ਼ਹਿਰ ਦੇ ਵਿਚ ਪਹਿਲਾਂ ਵੀ ਕਈਆਂ ਥਾਵਾਂ ਤੇ ਚੋਰੀ ਅਤੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਹੋ ਰਹੀਆਂ ਹਨ ਪਰ ਚੋਰ ਪੁਲਸ ਦੇ ਹੱਥ ਤੋਂ ਕਾਫ਼ੀ ਦੂਰ ਹਨ ਅਤੇ ਸ਼ਹਿਰ ਦੇ ਅੰਦਰ ਚੋਰੀਆਂ ਤੇ ਲੁੱਟਾਂ ਖੋਹਾਂ ਨੂੰ ਦੇਖਦੇ ਹੋਏ ਸ਼ਹਿਰ ਵਾਸੀਆਂ ਦੇ ਦੁਕਾਨਦਾਰਾਂ ਦੇ ਵਿਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ਉਨ੍ਹਾਂ ਬਟਾਲਾ ਪੁਲਿਸ ਦੇ ਐਸਐਸਪੀ ਰਸ਼ਪਾਲ ਸਿੰਘ ਕੋਲੋਂ ਮੰਗ ਕੀਤੀ ਕਿ ਸ਼ਹਿਰ ਦੇ ਅੰਦਰ ਪੁਲਸ ਦੀ ਗਸ਼ਤ ਨੂੰ ਰਾਤ ਵੇਲੇ ਤੇਜ ਕੀਤਾ ਜਾਵੇ ਤਾਂ ਜੋ ਭਵਿੱਖ ਵਿੱਚ ਕਿਸੇ ਵੀ ਦੁਕਾਨਦਾਰ ਦਾ ਕੋਈ ਨੁਕਸਾਨ ਨਾ ਹੋ ਸਕੇ ।

 

Leave a Reply

Your email address will not be published. Required fields are marked *