ਸ਼ਹੀਦ ਭਗਤ ਸਿੰਘ ਪ੍ਰੈੱਸ ਐਸੋਸੀਏਸ਼ਨ ਦੇ ਰਾਸ਼ਟਰੀ ਪ੍ਰਧਾਨ ਉੱਪਰ ਹੋਏ ਨਜਾਇਜ਼ ਪਰਚੇ ਦੇ ਖ਼ਿਲਾਫ਼ ਪੱਤਰਕਾਰਾਂ ਵਿੱਚ ਭਾਰੀ ਰੋਸ ਅਤੇ ਗੁੱਸਾ

0

ਲੋਕਤੰਤਰ ਦੇ ਚੌਥੇ ਸਤੰਭ ਪੱਤਰਕਾਰ ਨਾ ਚੁੱਕਣਗੇ ਨਾ ਡਰਨਗੇ ਜੱਸੋਵਾਲ
ਪੰਜਾਬ ਅਪ ਨਿਊਜ਼ ਬਿਓਰੋ : ਸ਼ਹੀਦ ਭਗਤ ਸਿੰਘ ਪ੍ਰੈੱਸ ਐਸੋਸੀਏਸ਼ਨ ਟਰਾਈ ਸਿਟੀ ਦੀ ਇਕ ਮੀਟਿੰਗ ਅੱਜ ਚੰਡੀਗੜ੍ਹ ਦੇ ਸੈਕਟਰ 32 ਵਿੱਚ ਹੋਈ ਜਿਸ ਵਿੱਚ ਚੰਡੀਗੜ੍ਹ ਮੁਹਾਲੀ ਪੰਚਕੂਲਾ ਕੁਰਾਲੀ ਨਿਊ ਚੰਡੀਗੜ੍ਹ ਜ਼ੀਰਕਪੁਰ ਡੇਰਾਬਸੀ ਖਰੜ ਦੇ ਨਾਲ ਕਈ ਕਈ ਇਲਾਕਿਆਂ ਦੇ ਪੱਤਰਕਾਰਾਂ ਨੇ ਹਿੱਸਾ ਲਿਆ ਅੱਜ ਦੀ ਇਸ ਹੰਗਾਮੀ ਮੀਟਿੰਗ ਦੀ ਅਗਵਾਈ ਹਰ ਪ੍ਰੀਤ ਸਿੰਘ ਜੱਸੋਵਾਲ ਰਾਸ਼ਟਰੀਆ ਜਰਨਲ ਸਕੱਤਰ ਨੇ ਕੀਤੀ ਅੱਜ ਦੀ ਮੀਟਿੰਗ ਵਿੱਚ ਸੀ ਭਗਤ ਸਿੰਘ ਪ੍ਰੈੱਸ ਐਸ਼ੋਸ਼ੀਏਸ਼ਨ ਦੇ ਰਾਸ਼ਟਰੀ ਪ੍ਰਧਾਨ ਰਣਜੀਤ ਸਿੰਘ ਮਸੌਣ ਉੱਤੇ ਫਾਜ਼ਿਲਕਾ ਪੁਲੀਸ ਦੁਆਰਾ ਨਜਾਇਜ਼ ਤੌਰ ਪਰ ਕਿਤੇ ਧੀ ਐਫ਼ਆੲੀਆਰ ਨੂੰ ਲੇ ਕਰਕੇ ਜਿੱਥੇ ਪੱਤਰਕਾਰਾਂ ਵਿੱਚ ਗੁੱਸਾ ਹੈ ਉੱਥੇ ਹੀ ਉਨ੍ਹਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਕਿਉਂ ਕੇ ਸ਼ਹੀਦ ਭਗਤ ਸਿੰਘ ਪ੍ਰੈੱਸ ਐਸੋਸੀਏਸ਼ਨ ਪੂਰੇ ਦੇਸ਼ ਦੀ ਇੱਕ ਅਜਿਹੀ ਸੰਸਥਾ ਬਣ ਚੁੱਕੀ ਹੈ ਜੋ ਹਮੇਸ਼ਾ ਪੱਤਰਕਾਰ ਸਾਥੀਆਂ ਨਾਲ ਬੇਇਨਸਾਫੀ ਦੇ ਖਿਲਾਫ ਖੜ੍ਹਦੀ ਨਜ਼ਰ ਆ ਰਹੀ ਹੈ ਜਿਸ ਨੂੰ ਦਬਾਉਣ ਦੇ ਲਈ ਇਸ ਤਰ੍ਹਾਂ ਦੀਆਂ ਕਾਰਵਾਈਆਂ ਪੁਲੀਸ ਦੁਆਰਾ ਕੀਤੀਆਂ ਜਾ ਰਹੀਆਂ ਹਨ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰੈੱਸ ਐਸੋਸੀਏਸ਼ਨ ਦੇ ਰਾਜ ਪ੍ਰੈੱਸ ਸਕੱਤਰ ਹਰਪ੍ਰੀਤ ਸਿੰਘ ਜੱਸੋਵਾਲ ਅਤੇ ਟਰਾਈ ਸਿਟੀ ਦੇ ਪ੍ਰਧਾਨ ਮੁਨੀਸ਼ ਸ਼ੰਕਰ ਨੇ ਕਿਹਾ ਕੇ ਲੋਕਤੰਤਰ ਦਾ ਚੌਥਾ ਸਤੰਭ ਜੋ ਕਿ ਪੱਤਰਕਾਰ ਹੁੰਦੇ ਨੇ ਉਨ੍ਹਾਂ ਨੂੰ ਕਮਜ਼ੋਰ ਨਹੀਂ ਸਮਝਣਾ ਚਾਹੀਦਾ ਕਿਉਂਕਿ ਪੱਤਰਕਾਰ ਹੀ ਲੋਕਾਂ ਨੂੰ ਇਨਸਾਫ ਦਿਵਾਉਣ ਚ ਅਹਿਮ ਭੂਮਿਕਾ ਨਿਭਾਉਂਦੇ ਹਨ ਇਸ ਲਈ ਸ਼ਹੀਦ ਭਗਤ ਸਿੰਘ ਪ੍ਰੈੱਸ ਐਸੋਸੀਏਸ਼ਨ ਨਾਲ ਜੁੜੇ ਹੋਏ ਸਾਰੇ ਪੱਤਰਕਾਰ ਨਾ ਕਿ ਜਿਸ ਸੰਸਥਾ ਨਾਲ ਅੱਗੇ ਝੁਕਣਗੇ ਅਤੇ ਨਾ ਹੀ ਕਿਸੇ ਨੂੰ ਇਸ ਤਰ੍ਹਾਂ ਦੀ ਘਿਨੌਣੀਆਂ ਹਰਕਤਾਂ ਲਈ ਝੁਕਣ ਦੇਣਗੇ ਪੁਲੀਸ ਪ੍ਰਸ਼ਾਸਨ ਉਨ੍ਹਾਂ ਨੂੰ ਡਰਾਉਣ ਅਤੇ ਧਮਕਾਉਣ ਦੀ ਕੋਸ਼ਿਸ਼ ਨਾ ਕਰੇ ਟਰਾਈ ਸਿਟੀ ਦੇ ਸੈਕਟਰੀ ਰਿਤਿਸ਼ ਰਾਜਾ ਅਤੇ ਵਾਈਸ ਪ੍ਰੈਜ਼ੀਡੈਂਟ ਹਰਮਿੰਦਰ ਨਾਗਪਾਲ ਨੇ ਕਿਹਾ ਕਿ ਫਾਜ਼ਿਲਕਾ ਪੁਲਿਸ ਦੀ ਇਸ ਬੇਇਨਸਾਫ਼ੀ ਦੇ ਖ਼ਿਲਾਫ਼ ਸ਼ਹੀਦ ਭਗਤ ਸਿੰਘ ਪ੍ਰੈੱਸ ਐਸ਼ੋਸ਼ੀਏਸ਼ਨ ਵਲੋਂ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੂੰ ਇਕ ਮੰਗ ਪੱਤਰ ਦਿੱਤਾ ਜਾਏਗਾ ਜਿਸ ਵਿਚ ਉਨ੍ਹਾਂ ਦੁਆਰਾ ਇਸ ਤਰ੍ਹਾਂ ਦੀ ਹਰਕਤ ਕਰਨ ਵਾਲੇ ਮੁਲਾਜ਼ਮਾਂ ਵਿਰੁੱਧ ਕਾਰਵਾਈ ਲਈ ਮੰਗ ਕੀਤੀ ਜਾਏਗੀ ਟਰਾਈ ਸਿਟੀ ਦੇ ਚੇਅਰਮੈਨ ਗੁਰਮੁਖ ਸਿੰਘ ਵਾਲੀਆ ਅਤੇ ਸੀਨੀਅਰ ਪੱਤਰਕਾਰ ਰੋਹਿਤ ਕੁਮਾਰ ਨੇ ਕਿਹਾ ਕਿ ਜੇਕਰ ਪੁਲੀਸ ਇਸ ਕਾਰਵਾਈ ਦੇ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਪੂਰੇ ਭਾਰਤ ਦੇ ਪੱਤਰਕਾਰਾਂ ਦੁਆਰਾ ਇਸ ਐਸ ਐਚ ਓ ਦਾ ਘਿਰਾਓ ਕੀਤਾ ਜਾਵੇਗਾ ਅਤੇ ਅਰਥੀ ਫੂਕ ਮੁਜ਼ਾਹਰੇ ਕੀਤੇ ਜਾਣਗੇ .ਅੱਜ ਦੀ ਹੋਈ ਇਸ ਹੰਗਾਮੀ ਵਿਚ ਵਾਈਸ ਪ੍ਰੈਜ਼ੀਡੈਂਟ ਕੁਲਦੀਪ ਕੁਮਾਰ ਭੁਪਿੰਦਰ ਸਿੰਘ ਸੀ ਪੀ ਸਿੰਘ ਰਵੀ ਸ਼ਰਮਾ ਰੋਹਿਤ ਕੁਮਾਰ ਪਰਵੇਜ਼ ਫਰੜ ਨਵਦੀਪ ਛਾਬੜਾ ਅਸ਼ਵਨੀ ਕੁਮਾਰ ਵਿਨੈ ਦੀਪ ਸਿੰਘ ਬਲੌਂਗੀ ਜਗਦੀਸ਼ ਸਿੰਘ ਕੈਸ਼ੀਅਰ ਵਿਨੇ ਕੁਮਾਰ ਹਰਤੇਜ ਸਿੰਘ ਹਰਜਿੰਦਰ ਸਿੰਘ ਚੌਹਾਨ ਯੁੱਧਵੀਰ ਸਿੰਘ ਮੋਹਨ ਸਿੰਘ ਦੀਪਕ ਕੁਮਾਰ ਵਿਜੈ ਜਿੰਦਲ ਡੀ ਐਨ ਸਿੰਘ ਮੇਜਰ ਅਲੀ ਡੇਰਾਬਸੀ ਗੁਰਪਾਲ ਸਿੰਘ ਜ਼ੀਰਕਪੁਰ ਅਮਿਤ ਪੰਡਿਤ ਕੁਲਜਿੰਦਰ ਸੂਦ ਹਰਜੀਤ ਸਿੰਘ ਮਠਾੜੂ ਡਾਲੀ ਸਿੰਘ ਧਰਮਿੰਦਰ ਸਿੰਗਲਾ ਗੁਰਜੀਤ ਸਿੰਘ ਖਾਲਸਾ ਮੇਜਰ ਸਿੰਘ ਪੰਜਾਬੀ ਅਤੇ ਅਨਿਲ ਗਰਗ ਮੌਜੂਦ ਸਨ

About Author

Leave a Reply

Your email address will not be published. Required fields are marked *

You may have missed