ਖੇਤੀ ਵਿਰੋਧੀ ਕਾਨੂੰਨਾਂ ਵਿਰੁਧ ਏਕਟੂ ਅਤੇ ਮਜਦੂਰ ਮੁਕਤੀ ਮੋਰਚਾ ਵਲੋਂ ਰੈਲੀਆ

ਬਟਾਲਾ 28 ਅਕਤੂਬਰ (ਦਮਨ ਪਾਲ ਸਿੰਘ) : ਅਜ ਏਕਟੂ ਅਤੇ ਮਜਦੂਰ ਮੁਕਤੀ ਮੋਰਚਾ ਵਲੋਂ ਤਾਰਾਗੜ੍ਹ ਕਰਬਾਲੀਆ ,ਕਾਲਾਨੰਗਲ ਅਤੇ ਭੁੱਲਰ ਆਦਿ ਪਿੰਡਾਂ ਵਿੱਚ ਰੈਲੀਆਂ ਕਰਕੇ ਮੋਦੀ ਸਰਕਾਰ ਦੁਆਰਾ ਖੇਤੀ ਵਿਰੋਧੀ ਪਾਸ ਕੀਤੇ ਗਏ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕੀਤੀ ਗਈ ।ਰੈਲੀਆਂ ਵਿੱਚ ਬੋਲਦਿਆਂ ਏਕਟੂ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਕਾਮਰੇਡ ਗੁਰਮੀਤ ਸਿੰਘ ਬਖਤਪੁਰਾ ਅਤੇ ਸੂਬਾ ਪਰਧਾਨ ਕਾਮਰੇਡ ਗੁਲਜਾਰ ਸਿੰਘ ਭੁੰਬਲੀ ਨੇ ਕਿਹਾ ਕਿ ਭਾਵੇਂ ਮੋਦੀ ਸਰਕਾਰ ਵੱਲੋਂ ਕਿਸਾਨੀ ਦੇ ਨਾਂਮ ਹੇਠ ਕਾਲੇ ਕਨੂੰਨਾ ਨੂੰ ਲਿਆਂਦਾ ਗਿਆ ਹੈ ਪਰ ਇਨ੍ਹਾਂ ਕਨੂੰਨਾ ਦੀ ਮਾਰ ਮਜਦੂਰਾ ਨੂੰ ਸਭ ਤੋਂ ਵਧੇਰੇ ਪਏਗੀ ਕਿਉਂਕਿ ਇਹ ਕਨੂੰਨ ਖਾਸਕਰ ਜਰੂਰੀ ਵਸਤਾਂ ਦਾ ਸੋਧ ਕਨੂੰਨ ਸਿੱਧੇ ਤੋਰ ਉੱਪਰ ਜਖੀਰੇਬਾਜਾ ਨੂੰ ਖਾਣ ਯੋਗ ਵਸਤਾਂ ਦੇ ਭੰਡਾਰ ਕਰਨ ਦਾ ਲਾਈ ਲਸੰਸ ਦਿਦਾ ਹੈ ।ਇਸ ਕਨੂੰਨ ਤੋ ਪਹਿਲਾਂ ਹੀ ਜਖੀਰੇਬਾਜਾ ਅਤੇ ਬਲੈਕਮਾਰਕੀਟੀਆ ਦੀ ਮਨਮਾਨੀਆਂ ਨੂੰ ਸਰਕਾਰਾਂ ਰੋਕਣ ਤੋਂ ਅਸਮਰਥ ਸਨ ਤਾਂ ਹੁਣ ਜਖੀਰਾ ਕਰਨ ਦੇ ਕਨੂੰਨੀ ਅਧਿਕਾਰ ਪਰਾਪਤ ਹੋਣ ਕਾਰਨ ਗਰੀਬਾਂ ਨੂੰ ਜਰੂਰੀ ਵਸਤਾਂ ਕਈ ਗੁਣਾਂ ਮਹਿੰਗੇ ਭਾਅ ਤੇ ਵੇਚੀਆਂ ਜਾਣਗੀਆਂ।ਇਨ੍ਹਾਂ ਕਨੂੰਨਾ ਦੇ ਬਣਦਿਆਂ ਹੀ ਆਲੂ ਪਿਆਜ ਗਰੀਬਾਂ ਦੀ ਪਹੁੰਚ ਤੋਂ ਬਾਹਰ ਹੋ ਗਏ ਹਨ।ਆਗੂਆਂ ਸੰਭਾਵਤ ਬਿਜਲੀ ਸੋਧ ਬਿੱਲ ਲਿਆਉਣ ਦੀ ਵਿਰੋਧਤਾ ਕਰਦਿਆਂ ਕਿਹਾ ਕਿ ਇਸ ਸਮੇਂ ਹੀ ਗਰੀਬ ਪਰਿਵਾਰਾਂ ਨੂੰ ਹਜਾਰਾਂ ਰੂਪੈ ਦੇ ਬਿਜਲੀ ਬਿੱਲ ਆ ਰਹੇ ਹਨ।ਉਨ੍ਹਾਂ ਦਸਿਆ ਕਿ ਤਾਰਾਗੜ੍ਹ ਪਿੰਡ ਦੇ ਕਰੀਬ 15 ਦਲਿਤ ਪਰਿਵਾਰਾਂ ਨੂੰ 2ਲਖ ਦੇ ਬਿਜਲੀ ਬਿੱਲ ਭੇਜੇ ਗਏ ਹਨ ਅਤੇ ਕਈ ਪਰਿਵਾਰਾਂ ਦੇ ਬਿਜਲੀ ਮੀਟਰ ਲਾਹ ਲਏ
ਗਏ ਹਨ ।ਇਸ ਸਮੇਂ ਮਨਜੀਤ ਰਾਜ ਅਤੇ ਬੰਟੀ ਪਿੰਡਾਂ ਰੋੜੀ ਨੇ ਵੀ ਵਿਚਾਰ ਪੇਸ਼ ਕੀਤੇ