ਨਹਿਰੂ ਯੁਵਾ ਕੇਂਦਰ ਵਲੋਂ ਵਿਜੀਲੈਂਸ ਜਾਗਰੂਕਤਾ ਦੀ ਸ਼ਪਤ ਲਈ।

ਬਟਾਲਾ 28 ਅਕਤੂਬਰ (ਦਮਨ ਪਾਲ ਸਿੰਘ) : ਨਹਿਰੂ ਯੁਵਾ ਕੇਂਦਰ ਗੁਰਦਾਸਪੁਰ ਵਲੋਂ ਜ਼ਿਲਾ ਯੂਥ ਕੋਆਰਡੀਨੇਟਰ ਅਲਕਾ ਰਾਵਤ ਜੀ ਦੇ ਨਿਰਦੇਸ਼ਾਂ ਅਨੁਸਾਰ ਮਾਤਾ ਸੁਲੱਖਣੀ ਵੈਲਫੇਅਰ ਸੋਸਾਇਟੀ ਵਲੋਂ ਵਿਜੀਲੈਂਸ ਜਾਗਰੂਕਤਾ ਹਫਤਾ ਮਨਾਇਆ ਗਿਆ।
ਇਸ ਦੌਰਾਨ ਨੈਸ਼ਨਲ ਅਵਾਰਡੀ ਪਾਰਸ ਜੁਲਕਾ ਨੇ ਦਸਿਆ ਕਿ ਕੇਂਦਰੀ ਵਿਜੀਲੈਂਸ ਕਮਿਸ਼ਨ ਵਿਜੀਲੈਂਸ ਜਾਗਰੂਕਤਾ ਹਫ਼ਤੇ ਤੋਂ 27 ਅਕਤੂਬਰ ਤੋਂ 2 ਨਵੰਬਰ 2020 ਤੱਕ ਚੱਲ ਰਿਹਾ ਹੈ। ਵਿਜੀਲੈਂਸ ਜਾਗਰੂਕਤਾ ਹਫ਼ਤਾ ਹਰ ਸਾਲ ਹਫ਼ਤੇ ਦੌਰਾਨ ਮਨਾਇਆ ਜਾਂਦਾ ਹੈ ਜਿਸ ਵਿਚ ਸਰਦਾਰ ਵੱਲਭਭਾਈ ਪਟੇਲ (31 ਅਕਤੂਬਰ) ਦਾ ਜਨਮ ਦਿਨ ਆਉਂਦਾ ਹੈ. ਇਹ ਜਾਗਰੂਕਤਾ ਹਫ਼ਤਾ ਨਾਗਰਿਕਾਂ ਦੀ ਭਾਗੀਦਾਰੀ ਦੁਆਰਾ ਜਨਤਕ ਜੀਵਨ ਵਿਚ ਇਮਾਨਦਾਰੀ ਅਤੇ ਅਖੰਡਤਾ ਨੂੰ ਉਤਸ਼ਾਹਤ ਕਰਨ ਲਈ ਸਾਡੀ ਵਚਨਬੱਧਤਾ ਦੀ ਪੁਸ਼ਟੀ ਕਰਦਾ ਹੈ
ਇਸ ਦੌਰਾਨ ਲਾਲੀ ਕੰਸ ਰਾਜ,ਪਾਰਸ ਮਹਾਜਨ ਅਤੇ ਅਭਿਨਵ ਮਹਾਜਨ ਨੇ ਦਸਿਆ ਕਿ ਅਸੀਂ ਮਿਲ ਕੇ ਕਿਵੇਂ ਆਪਣੇ ਸਜਾਮ ਦਾ ਸੁਧਾਰ ਕਰ ਸਕਦੇ ਹਾਂ, ਓਹਨਾ ਨਾਲ ਸ਼ੰਮੀ ਕਪੂਰ, ਕੁਨਾਲ ਸ਼ਰਮਾ,ਜਾਏਸ਼ ਅੱਗਰਵਾਲ, ਕੁਲਜੀਤ ਸਿੰਘ, ਨਿਤਿਨ ਸ਼ਰਮਾ, ਰਮੇਸ਼ ਸੇਠ, ਰਾਕੇਸ਼ ਸੇਠੀ,ਅਭਿਜੀਤ ਮੌਜੂਦ ਸਨ।