ਡੀ ਟੀ ਐੱਫ ਨੇ ਬਦਲੀਆਂ ‘ਤੇ ਲੱਗੀ ਰੋਕ ਨੂੰ ਹਟਾਉਣ ਦੀ ਕੀਤੀ ਮੰਗ ਗ੍ਰਹਿ ਜਿਲ੍ਹਿਆਂ ਤੋਂ ਬਾਹਰ ਕੰਮ ਕਰਦੇ ਅਧਿਆਪਕਾਂ ਨੂੰ ਬਦਲੀ ਕਰਵਾਉਣ ਦਾ ਵਿਸ਼ੇਸ਼ ਮੌਕਾ ਦਿੱਤਾ ਜਾਵੇ : ਡੀ.ਟੀ.ਅੈਫ

0

29 ਅਕਤੂਬਰ (ਦਮਨ ਪਾਲ ਸਿੰਘ ): ਸਿੱਖਿਆ ਵਿਭਾਗ ਵੱਲੋਂ ਪਿਛਲੇ ਸ਼ੈਸਨ ਦੌਰਾਨ ਅਧਿਆਪਕਾਂ ਦੀ ਆਨਲਾਈਨ ਬਦਲੀ ਨੀਤੀ ਜਾਰੀ ਕਰਨ ਸਮੇਂ ਸਿੱਖਿਆ ਮੰਤਰੀ ਅਤੇ ਸਿੱਖਿਆ ਸਕੱਤਰ ਵੱਲੋਂ ਹਰ ਸਾਲ ਅਪ੍ਰੈਲ ਮਹੀਨੇ ਤੱਕ ਬਦਲੀਆ ਕਰਨ ਦਾ ਐਲਾਨ ਕੀਤਾ ਗਿਆ ਸੀ, ਪਰ ਇਸ ਸ਼ੈਸਨ ਦੌਰਾਨ ਲੰਘੇ ਅੱਠ ਮਹੀਨੇ ਦੌਰਾਨ ਇਸ ਕੰਮ ਨੂੰ ਠੰਡੇ ਬਸਤੇ ਪਾਉਂਦਿਆ ਲੋੜਵੰਦ ਅਧਿਆਪਕਾਂ ਨੂੰ ਨਿਰਾਸ਼ਾ ਵੱਲ ਧੱਕ ਦਿੱਤਾ ਗਿਆ ਹੈ। ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ ਜਿਲ੍ਹਾ ਗੁਰਦਾਸਪੁਰ ਦੇ ਪਰਧਾਨ ਹਰਜਿੰਦਰ ਸਿੰਘ ਵਡਾਲਾ ਬਾਂਗਰ ਅਤੇ ਜਰਨਲ ਸਕੱਤਰ ਗੁਰਦਿਆਲ ਚੰਦ ਨੇ ਸਿੱਖਿਆ ਵਿਭਾਗ ਦੀ ਅਲਗਰਜ਼ੀ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਬਦਲੀਆਂ’ਤੇ ਲੱਗੀ ਰੋਕ ਨੂੰ ਹਟਾ ਕੇ, ਦੂਰ ਦੇ ਜਿਲ੍ਹਿਆਂ ਵਿੱਚ ਕੰਮ ਕਰਦੇ ਅਧਿਆਪਕਾਂ ਨੂੰ ਆਪਣੇ ਗ੍ਰਹਿ ਜਿਲ੍ਹਿਆਂ ਵਿੱਚ ਬਦਲੀ ਕਰਵਾਉਣ ਦਾ ਵਿਸ਼ੇਸ਼ ਮੌਕਾ ਦੇਣ ਦੀ ਮੰਗ ਕੀਤੀ ਹੈ ਅਤੇ ਅਜਿਹਾ ਨਾ ਹੋਣ ਦੀ ਸੂਰਤ ਵਿੱਚ ਸੰਘਰਸ਼ ਵਿੱਢਣ ਦਾ ਐਲਾਨ ਵੀ ਕਰ ਦਿੱਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਉਪਕਾਰ ਸਿੰਘ ਵਡਾਲਾ ਬਾਂਗਰ,ਡਾ ਸਤਿੰਦਰ ਸਿੰਘ,ਅਮਰਜੀਤ ਸਿੰਘ ਮਨੀ,ਸੁਖਜਿੰਦਰ ਸਿੰਘ,ਮਨੋਹਰ ਲਾਲ,ਹਰਦੀਪ ਰਾਜ………… ਨੇ ਦੱਸਿਆ ਕਿ ਵਿਭਾਗ ਵਿੱਚ 3582 ,6060 ਮਾਸਟਰ, 650 ਲੈਕਚਰਾਰ ਅਤੇ ਕੁੱਝ ਹੋਰ ਭਰਤੀਆ ਵਿੱਚੋਂ ਅਧਿਆਪਕਾਂ ਦਾ ਇੱਕ ਵੱਡਾ ਹਿੱਸਾ ਆਪਣੇ ਘਰਾਂ ਤੋਂ 200-250 ਕਿ.ਮੀ ਦੂਰ ਅਤੇ ਅੌਖੀਆ ਹਾਲਤਾਂ ਵਿੱਚ ਸੇਵਾਵਾਂ ਨਿਭਾ ਰਿਹਾ ਹੈ। ਇਹਨਾਂ ਅਧਿਆਪਕਾਂ ਵਿੱਚ 3582 ਦੇ ਅਧਿਆਪਕਾਂ ਵਿੱਚੋਂ ਸਿਰਫ਼ ਸਰਹੱਦੀ ਜਿਲਿਆਂ ਦੇ ਅਧਿਆਪਕਾਂ ਨੂੰ ਸਖਤ ਸ਼ਰਤਾਂ ਤਹਿਤ ਬਦਲੀ ਲਈ ਮੌਕਾ ਦਿੱਤਾ ਗਿਆ ਸੀ ਪਰ ਉਹ ਵੀੇ ਇਸ ਅਧਾਰ ‘ਤੇ ਕਿ ਜੇ ਕੋਈ ਹੋਰ ਨਵਾਂ ਅਧਿਆਪਕ ਆਵੇਗਾ ਤਾਂ ਹੀ ਰੀਲੀਵ ਕਰਕੇ ਬਦਲੀ ਨੂੰ ਲਾਗੂ ਕੀਤਾ ਜਾਵੇਗਾ। ਅਜਿਹੀ ਹਾਲਤ ਵਿੱਚ ਅਧਿਆਪਕ ਦੀ ਬਦਲੀ ਹੋਣਾ ਅਸੰਭਵ ਹੈ ਕਿਉਂਕਿ ਸਰਕਾਰ ਦੀ ਲੌੜੀਦੀਂ ਗਿਣਤੀ ਅਨੁਸਾਰ ਅਧਿਆਪਕ ਭਰਤੀ ਦੀ ਪ੍ਰਕਿਰਿਆ ਨੂੰ ਤੇਜੀ ਨਾਲ ਨੇਪਰੇ ਚਾੜਣ ਦੀ ਕੋਈ ਮਨਸ਼ਾ ਨਹੀਂ ਹੈ। ਇਸ ਦੇ ਨਾਲ ਤਿੰਨ ਸਾਲ ਤੋਂ ਪਹਿਲਾਂ 3582 ਅਧਿਆਪਕਾਂ ਵਿੱਚੋਂ ਨਾਨ ਬਾਰਡਰ ਅਧਿਆਪਕਾਂ ਨੂੰ ਬਦਲੀ ਕਰਵਾਉਣ ਦਾ ਮੌਕਾ ਨਾ ਦੇਣ ਵੀ ਮੰਦਭਾਗਾ ਫੈਸਲਾ ਹੈ। ਜਿਕਰਯੋਗ ਹੈ ਕਿ ਵੱਡੀ ਗਿਣਤੀ ਅਧਿਆਪਕ ਮਾਲਵੇ ਦੇ ਵੱਖ ਵੱਖ ਹਿੱਸਿਆਂ ਤੋਂ ਸੈਕੜੇ ਕਿਲੋਮੀਟਰ ਦਾ ਸਫਰ ਤੈਅ ਕਰਕੇ ਮਾਝੇ-ਦੁਆਬੇ ਦੇ ਨਾਨ ਬਾਰਡਰ ਜ਼ਿਲਿਆਂ ਵਿੱਚ ਵੀ ਜਾਣ ਲਈ ਮਜਬੂਰ ਹਨ, ਜਿਹਨਾਂ ਵਿੱਚ ਜਿਆਦਾਤਰ ਮਹਿਲਾ ਅਧਿਆਪਕਾਵਾਂ ਹਨ। ਇਸੇ ਤਰਾਂ 6060 ਮਾਸਟਰ ਅਤੇ 650 ਲੈਕਚਰਾਰ ਵੀ ਆਪਣੇ ਘਰਾਂ ਤੋਂ ਕੋਹਾ ਦੂਰ ਆਪਣੀਆਂ ਸੇਵਾਵਾਂ ਦੇ ਰਹੇ ਹਨ ਅਤੇ ਇਹਨਾਂ ਸਭ ਲਈ ਕਰੋਨਾ ਲਾਗ ਦੌਰਾਨ ਘਰਾਂ ਤੋਂ ਦੂਰ ਡਿਊਟੀ ਕਰਨਾ ਵੱਡਾ ਸੰਕਟ ਹੈ।

..ਜਾਮੀਤਰਾਜ,ਭੁਪਿੰਦਰ ਸਿੰਘ,ਸੁਰਜੀਤ ਮਸੀਹ,ਸਤਬੀਰ ਸਿੰਘ ਭੰਡਾਲ,ਸਤਨਾਮ ਸਿੰਘ, ਅਜਾਇਬ ਸਿੰਘ, ………… ਨੇ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਬਦਲੀਆਂ ‘ਤੇ ਲੱਗੀ ਰੋਕ ਹਟਾ ਕੇ ਸਭ ਦੀਆਂ ਬਦਲੀਆ ਬਿਨਾਂ ਕਿਸੇ ਸ਼ਰਤ ਦੇ ਕੀਤੀਆਂ ਜਾਣ। ਇਸ ਦੇ ਨਾਲ ਹੀ ਵਿਭਾਗ ਵੱਲੋਂ ਨਵੇਂ ਹੈਡ ਮਾਸਟਰ , ਪ੍ਰਿੰਸੀਪਲਾਂ ਦੀ ਬਦਲੀ ਕਰਨ ਸਮੇਂ ਨਵੇਂ ਸਕੂਲ ਜੁਆਇਨ ਕਰਾ ਕੇ ਪੁਰਾਣੇ ਸਕੂਲ ਦਾ ਵੀ ਵਾਧੂ ਚਾਰਜ ਦੇਣ ਦੀ ਗਲਤ ਪਿਰਤ ਪਾਉਣ ਨੂੰ ਗੈਰ ਵਾਜਿਬ ਅਤੇ ਗੈਰ ਵਿਹਾਰਿਕ ਕਰਾਰ ਦਿੱਤਾ। ਉਹਨਾਂ ਮੰਗ ਕੀਤੀ ਕਿ ਅਜਿਹੇ ਸਕੂਲ ਮੁਖੀਆਂ ਨੂੰ ਇੱਕ ਹੀ ਸਕੂਲ ਦਾ ਚਾਰਜ਼ ਦਿੱਤਾ ਜਾਵੇ। ਪੁਰਾਣੇ ਸਕੂਲ ਜਾਂ ਜਿਸ ਸਕੂਲ ਤੋਂ ਉਹ ਬਦਲੀ ਕਰਵਾ ਕੇ ਜਾਂਦੇ ਹਨ ਉਸ ਦਾ ਪ੍ਰਬੰਧ ਨੇੜਲੇ ਸਕੂਲ ਦੇ ਡੀ.ਡੀ.ਓ. ਨੂੰ ਦੇਣ ਦੀ ਮੰਗ ਕੀਤੀ।

About Author

Leave a Reply

Your email address will not be published. Required fields are marked *

You may have missed