ਅ਼ੱਚਲ ਸਾਹਿਬ ਵਿਖੇ ਕਬੱਡੀ ਟੂਰਨਾਮੈਂਟ ਨੂੰ ਲੈ ਕੇ ਮੀਟਿੰਗ ਕੀਤੀ

ਬਟਾਲਾ /ਅੱਚਲ ਸਾਹਿਬ(ਦਮਨ ਬਾਜਵਾ ) ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਗੁਰਦੁਆਰਾ ਸ਼੍ਰੀ ਅੱਚਲ ਸਾਹਿਬ ਵਿਖੇ ਸਾਲਾਨਾ ਜੋੜ ਮੇਲਾ ਅਤੇ ਕਬੱਡੀ ਟੂਰਨਾਮੈਂਟ ਨੂੰ ਲੈ ਕੇ ਅੱਜ ਪੰਜਾਬ ਦੇ ਮਸ਼ਹੂਰ ਸਿੰਗਰ ਦਿਲਜੀਤ ਚਾਹਲ ,ਇੰਟਰਨੈਸ਼ਨਲ ਕਬੱਡੀ ਖਿਡਾਰੀ ਸੱਤਾ ਰਮਦਾਸ ,ਪੰਜਾਬ ਦੇ ਮਸ਼ਹੂਰ ਲਿਖਾਰੀ ਕਾਬਲ ਸਰੂਪਵਾਲੀ ਨੇ ਆਪਣੇ ਸਾਥੀਆਂ ਨਾਲ ਪਹਿਲੀ ਮੀਟਿੰਗ ਕੀਤੀ !ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਿੰਗਰ ਦਲਜੀਤ ਚਾਹਲ ਨੇ ਕਿਹਾ ਕਿ ਹਰ ਸਾਲ ਇਲਾਕਾ ਨਿਵਾਸੀਆਂ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਜੋ ਟੂਰਨਾਮੈਂਟ ਕਰਵਾਇਆ ਜਾਂਦਾ ਹੈ ਇਸ ਸਾਲ ਇਸ ਟੂਰਨਾਮੈਂਟ ਵਿੱਚ ਪੰਜਾਬ ਦੀਆਂ 4 ਨਾਮਵਰ ਕਬੱਡੀ ਟੀਮਾਂ ਭਾਗ ਲੈਣਗੀਆਂ!ਇਸ ਟੂਰਨਾਮੈਂਟ 23 ਨਵੰਬਰ ਦਿਨ ਸੋਮਵਾਰ ਕਰਵਾਇਆ ਜਾ ਰਿਹਾ ਹੈ ! ਇਸ ਟੂਰਨਾਮੈਂਟ ਵਿਸ਼ੇਸ਼ ਤੌਰ ਤੇ ਪੰਜਾਬ ਦੇ ਮਸ਼ਹੂਰ ਸਿੰਗਰ ਵੀ ਪਹੁੰਚਣਗੇ !ਇਸ ਮੌਕੇ ਫਤੇਰਾਜ ਚਾਹਲ, ਸਰਪੰਚ ਬਿਕਰਮਜੀਤ ਸਿੰਘ ਚਾਹਲ,ਹਰਜੋਤ ਸਿੰਘ ਚਾਹਲ, ਮਨਪ੍ਰੀਤ ਸਿੰਘ ਸੋਹਲ, ਹਰਪ੍ਰੀਤ ਸਿੰਘ ਹੈਪੀ, ਜੱਜ ਸੰਦਲਪੁਰ ,ਅਰਵਿੰਦਰ ਸਿੰਘ ਸੰਧੂ, ਅਮਰਜੀਤ ਸਿੰਘ, ਜੁਗਰਾਜ ਸਿੰਘ, ਲਵਪ੍ਰੀਤ ਸਿੰਘ ਜਗਪ੍ਰੀਤ ਸਿੰਘ ਲੀ ਕਰਮਜੀਤ ਸਿੰਘ ਗੋਲਡੀ ਚਾਹਲ, ਮੰਨਾ ਬਹਾਦੁਰ ਹੁਸੈਨ, ਅਜੇਪਾਲ ਸਿੰਘ, ਡਾ ਲਾਲੀ ਖਹਿਰਾ, ਗੁਰਮਹਿਕ ਸਿੰਘ, ਹਰਪਿਆਰ ਸਿੰਘ ,ਕੰਵਲਜੀਤ ਸਿੰਘ, ਗੁਰਜੰਟ ਚਾਹਲ ਅਤੇ ਹੋਰ ਵੀ ਪਤਵੰਤੇ ਸੱਜਣ ਹਾਜ਼ਰ ਸਨ !

Leave a Reply

Your email address will not be published.