ਪੁਲਿਸ ਜਿਲ੍ਹਾ ਬਟਾਲਾ ਵੱਲੋਂ 02 ਰਿਵਾਲਵਰ 32 ਬੋਰ, 01 ਪਿਸਟਲ ਸਮੇਤ 2 ਗੈਂਗਸਟਰ ਕਾਬੂ, ਐਸ.ਐਸ.ਪੀ.ਬਟਾਲਾ ਸ. ਰਛਪਾਲ ਸਿੰਘ ਦੀ ਯੋਗ ਅਗਵਾਈ ਹੇਠ ਹੋ ਰਹੀਆਂ ਹਨ ਵੱਡੀਆਂ ਕਾਮਯਾਬੀਆਂ

ਬਟਾਲਾ, 1 ਨਵੰਬਰ (ਦਮਨ ਬਾਜਵਾ ) ਸ੍ਰੀ ਰਛਪਾਲ ਸਿੰਘ ਐਸ.ਐਸ.ਪੀ.ਬਟਾਲਾ ਵੱਲੋਂ ਜੁਰਮਾਂ ਦੀ ਰੋਕਥਾਮ ਲਈ ਮਾੜੇ ਅਨਸਰਾਂ ਦੇ ਖਿਲਾਫ਼ ਚਲਾਈ ਗਈ ਮੁਹਿੰਮ ਤਹਿਤ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਐਸ.ਪੀ.ਇੰਨਵੈਸਟੀਗੇਸ਼ਨ ਬਟਾਲਾ, ਡੀ.ਐਸ.ਪੀ. ਡੀਟੈਕਟਿਵ ਬਟਾਲਾ ਅਤੇ ਡੀ.ਐਸ.ਪੀ. ਸ਼੍ਰੀਹਰਗੋਬਿੰਦਪੁਰ ਦੀ ਹਦਾਇਤ ’ਤੇ ਮੁੱਖ ਅਫ਼ਸਰ ਥਾਣਾ ਘੁਮਾਣ ਵੱਲੋਂ ਘੁਮਾਣ ਤੋਂ ਮਹਿਤਾ ਟੀ ਪੁਆਇੰਟ ਬਰਿਆਰ ਨਾਕਾਬੰਦੀ ਕੀਤੀ ਸੀ ਤਾਂ 31 ਅਕਤੂਬਰ ਨੂੰ ਕਰੀਬ 7 ਵਜੇ ਸ਼ਾਮ ਨੂੰ ਮਹਿਤਾ ਸਾਈਡ ਤੋਂ ਇੱਕ ਪਜੇਰੋ ਗੱਡੀ ਰੰਗ ਲਾਲ ਅਤੇ ਚਿੱਟਾ ਨੰਬਰ ਪੀ.ਬੀ.07-ਐਕਸ 007 ਤੇਜ ਰਫਤਾਰ ਜਿਸ ਵਿੱਚੋਂ ਕੁੱਝ ਨੌਜਵਾਨ ਹਵਾਈ ਫਾਇਰ ਕਰਦੇ ਆ ਰਹੇ ਸਨ ਜਿੰਨ੍ਹਾਂ ਨੂੰ ਪੁਲਿਸ ਪਾਰਟੀ ਨੇ ਰੋਕਣ ਦੀ ਕੋਸ਼ਿਸ ਕੀਤੀ ਤਾਂ ਉਨ੍ਹਾਂ ਨੇ ਗੱਡੀ ਨਹੀਂ ਰੋਕੀ ਅਤੇ ਸਿੱਧੀ ਲਿਆ ਕੇ ਪੁਲਿਸ ਪਾਰਟੀ ਦੀ ਡਿਊਟੀ ਵਿੱਚ ਵਿਘਨ ਪਾਇਆ ਜਿਸ ’ਤੇ ਪੁਲਿਸ ਪਾਰਟੀ ਵੱਲੋਂ ਸਖ਼ਤੀ ਨਾਲ ਕਾਰਵਾਈ ਕਰਦੇ ਹੋਏ ਉਕਤ ਨੌਜਵਾਨਾਂ ਵਿੱਚੋਂ ਸਟਾਨਲਜੀਤ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਠੱਠਾ ਅਤੇ ਨਵਜੋਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਠੱਠਾ ਥਾਣਾ ਸਰਹਾਲੀ ਤਰਨਤਾਰਨ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 02 ਰਿਵਾਲਵਰ 32 ਬੋਰ ਸਮੇਤ 02 ਰੋਂਦ ਜਿੰਦਾ ਅਤੇ 06 ਖੋਲ ਬ੍ਰਾਮਦ ਕੀਤੇ। ਹਿੰਮਤ ਸਿੰਘ ਪੁੱਤਰ ਗੁਰਮੁੱਖ ਸਿੰਘ ਵਾਸੀ ਮੱਲੋਵਾਲੀ ਥਾਣਾ ਘੁਮਾਣ ਆਪਣੇ ਇੱਕ ਹੋਰ ਸਾਥੀ ਨਾਲ ਹਨੇਰੇ ਦਾ ਫਾਇਦਾ ਲੈ ਕੇ ਮੌਕੇ ਤੋਂ ਫਰਾਰ ਹੋ ਗਏ। ਗੱਡੀ ਦੀ ਚੈਕਿੰਗ ਕਰਨ ’ਤੇ ਗੱਡੀ ਵਿੱਚੋਂ ਇੱਕ ਪਿਸਟਲ 7.05 ਅਤੇ 04 ਜਿੰਦਾ ਰੋਂਦ ਮਿਲੇ। ਹਿੰਮਤ ਸਿੰਘ ਦੇ ਖਿਲਾਫ਼ ਪਹਿਲਾਂ ਹੀ ਵੱਖ ਵੱਖ ਜਿਲ੍ਹਿਆਂ ਵਿੱਚ ਇਰਾਦਾ ਕਤਲ ਅਤੇ 302- ਆਈ.ਪੀ.ਸੀ ਦੇ 07 ਮੁਕੱਦਮੇ ਦਰਜ ਹਨ ਅਤੇ ਇਸ ਦਾ ਸਬੰਧਤ ਗੈਂਗਸਟਰ ਰਵਿੰਦਰ ਸਿੰਘ ਗਿੰਦਾ, ਖਡੂਰ ਸਾਹਿਬ ਅਤੇ ਲੋਰੇਸ ਬਿਸਨੋਹੀ ਗੈਂਗ ਨਾਲ ਹਨ ਜਿਸ ’ਤੇ ਮੁਕੱਦਮਾ ਨੰਬਰ 270- 31 ਅਕਤੂਬਰ ਜੁਰਮ 279,427,353,186,336 ਆਈ.ਪੀ.ਸੀ., 25.27.54.59 ਅਸਲਾ ਐਕਟ ਥਾਣਾ ਘੁਮਾਣ ਦਰਜ ਕੀਤਾ ਗਿਆ। ਪੁੱਛਗਿਛ ਦੌਰਾਨ ਦੋਸ਼ੀਆਂ ਨੇ ਇੰਨਸਾਫ ਕੀਤਾ ਕਿ ਉਹ ਲੋਰੇਸ ਬਿਸਨੋਈ ਗੈਂਗ ਨਾਲ ਸਬੰਧ ਰੱਖਦੇ ਹਨ ਅਤੇ ਊਸਦੇ ਦਿਸ਼ਾ ਨਿਰਦੇਸ਼ਾਂ ਹੇਠ ਹੀ ਹਿੰਮਤ ਸਿੰਘ ਦੀ ਕਮਾਂਡ ਹੇਠ ਵੱਖ ਵੱਖ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ। ਹਿੰਮਤ ਸਿੰਘ ਅਤੇ ਸਟਾਲਨਜੀਤ ਸਿੰਘ ਦਾ ਮਿਲਾਪ ਪੱਟੀ ਜੇਲ੍ਹ ਵਿੱਚ ਹੋਇਆ ਸੀ। ਉਹ ਇੰਨੀ ਭਾਰੀ ਮਾਤਰਾ ਵਿੱਚ ਅਸਲਾ ਐਮੋਨੀਸਨ ਲੈ ਕੇ ਘੁਮਾਣ ਥਾਣੇ ਦੇ ਏਰੀਆ ਵਿੱਚ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਲਈ ਘੁੰਮ ਰਹੇ ਸਨ ਜੋ ਪੁਲਿਸ ਵੱਲੋਂ ਮੁਸਤੈਦੀ ਨਾਲ ਕਾਬੂ ਕਰ ਲਿਆ। ਇਸ ਤੋਂ ਇਲਾਵਾ ਉਕਤਾ ਪਾਸੋਂ ਹੋਰ ਪੁਛਗਿਛ ਕੀਤੀ ਜਾ ਰਹੀ ਹੈ ਹੋਰ ਖੁਲਾਸੇ ਹੋਣ ਦੀ ਉਮੀਦ ਹੈ। ਇਸ ਮੌਕੇ ਪੁਲਿਸ ਦੇ ਆਲਾ ਅਫਸਰ ਹਾਜਰ ਸਨ।