ਬਜਰੰਗ ਦਲ ਹਿੰਦੋਸਤਾਨ ਵੱਲੋਂ ਡੀਸੀ ਗੁਰਦਾਸਪੁਰ ਨੂੰ ਦਿੱਤਾ ਮੰਗ ਪੱਤਰ

ਬਟਾਲਾ 1 ਨੰਵਬਰ 2020 (ਦਮਨ ਬਾਜਵਾ) ਬਜਰੰਗ ਦਲ ਹਿੰਦੋਸਤਾਨ ਦੇ ਰਾਸ਼ਟਰੀ ਪ੍ਰਧਾਨ ਹਿਤੇਸ਼ ਭਾਰਦਵਾਜ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਪੰਜਾਬ ਚੇਅਰਮੈਨ ਗਗਨ ਪਲਾਜ਼ਾ ਅਤੇ ਜ਼ਿਲਾ ਪ੍ਰਧਾਨ ਰਾਜੀਵ ਮਿੰਟੂ ਜੀ ਵੱਲੋਂ ਡੀਸੀ ਗੁਰਦਾਸਪੁਰ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ। ਜਿਸ ਵਿੱਚ ਉਹਨਾਂ ਕਿਹਾ ਕਿ ਅੱਜ ਤੋਂ ਦੋ ਮਹੀਨੇ ਪਹਿਲਾਂ ਲਾਕਡਾਉਨ ਦੇ ਚਲਦੇ ਡੀਸੀ ਸਾਹਿਬ ਨੂੰ ਮੋਬਾਈਲ ਫੋਨ ਤੇ ਇੱਕ ਸ਼ਿਕਾਇਤ ਦਰਜ ਕਰਵਾਈ ਸੀ। ਕੀ ਲਾਕਡਾਉਨ ਦੇ ਚਲਦੇ ਸ਼ਰਾਬ ਦੇ ਠੇਕਿਆਂ ਤੇ ਚੌਰ ਮੌਰੀ ਰਾਹੀਂ ਸ਼ਰਾਬ ਵੇਚੀ ਜਾ ਰਹੀ ਹੈ। ਜਿਸ ਦੀਆਂ ਅਸੀਂ ਫੋਟੋਵਾਂ ਤੇ ਵੀਡੀਓ ਡੀਸੀ ਸਾਹਿਬ ਨੂੰ ਮੋਬਾਈਲ ਫੋਨ ਤੇ ਭੇਜਿਆ ਸਨ। ਜਿਸ ਦੇ ਚਲਦਿਆਂ ਡੀਸੀ ਸਾਹਿਬ ਨੇ ਸਾਨੂੰ ਕਾਰਵਾਈ ਕਰਨ ਦਾ ਆਸ਼ਵਾਸਨ ਦਿੱਤਾ ਸੀ। ਪਰ ਦੋ ਮਹੀਨੇ ਬੀਤ ਜਾਣ ਤੋਂ ਬਾਅਦ ਵੀ ਸਾਡੀ ਕੋਈ ਸੁਣਵਾਈ ਨਹੀਂ ਹੋਈ। ਇਸ ਸਬੰਧ ਵਿੱਚ ਅਸੀ ਡੀਸੀ ਸਾਹਿਬ ਨੂੰ ਲਿਖਤੀ ਰੂਪ ਵਿੱਚ ਮੰਗ ਪੱਤਰ ਦਿੱਤਾ। ਕੀ ਇਸ ਸ਼ਿਕਾਇਤ ਦੋਰਾਨ ਸ਼ਰਾਬ ਦੇ ਠੇਕੇਦਾਰਾਂ ਦੇ ਉਪਰ ਬਣਦੀ ਕਾਨੂੰਨੀ ਕਾਰਵਾਈ ਨਹੀਂ ਹੋਈ ਤਾਂ ਬਜਰੰਗ ਦਲ ਹਿੰਦੋਸਤਾਨ ਪ੍ਰਸ਼ਾਸਨ ਖਿਲਾਫ ਧਰਨਾ ਪ੍ਰਦਰਸ਼ਨ ਕਰੇਗਾ। ਜਿਸ ਦੀ ਜ਼ੁਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ। ਇਸ ਮੌਕੇ ਪਿੰਟੂ, ਅਰੁਣ ਕੁਮਾਰ, ਨਰੇਸ਼ ਕੁਮਾਰ, ਅਰੁਣ ਭੀਖਣ, ਗੁਰਜੰਟ, ਜਗਦੀਪ, ਆਦਿ ਹਾਜ਼ਰ ਸਨ।