ਜ਼ਿਲਾਂ ਫ਼ਾਜ਼ਿਲਕਾ ਵਿੱਚ ਪੱਤਰਕਾਰਾਂ ਤੇ ਹੋਏ ਨਜ਼ਾਇਜ਼ ਪਰਚਿਆਂ ਸਬੰਧੀ ਵਫ਼ਦ ਡੀਜੀਪੀ ਨੂੰ ਮਿਲਿਆ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਦੇ ਵਫ਼ਦ ਵੱਲੋਂ ਡੀਜੀਪੀ ਨੂੰ ਦਿੱਤਾ ਮੰਗ ਪੱਤਰ

0

 

ਪੰਜਾਬ ਅਪ ਨਿਊਜ਼ ਬਿਊਰੋ  ਸ਼ਹੀਦ ਭਗਤ ਸਿੰਘ ਪ੍ਰੈੈੈਸ ਐਸੋੋੋਸੀਏਸ਼ਨ ਦਾ ਸਟੇਟ ਲੈਵਲ ਦਾ ਵਫਦ ਅੱਜ ਜ਼ਿਲ੍ਹਾ ਫ਼ਾਜ਼ਿਲਕਾ ਅਤੇ ਪੰਜਾਬ ਵਿੱਚ ਅਲੱਗ-ਅਲੱਗ ਥਾਵਾਂ ਤੇ ਪੱਤਰਕਾਰਾਂ ਤੇ ਹੋਏ ਨਜ਼ਾਇਜ਼ ਪਰਚਿਆਂ ਦੇ ਸਬੰਧ ਵਿੱਚ ਪੰਜਾਬ ਪੁਲਿਸ ਦੇ ਡੀਜੀਪੀ ਦਿਨਕਰ ਗੁਪਤਾ ਨੂੰ ਚੰਡੀਗੜ੍ਹ ਵਿੱੱਚ ਪੁਲਿਸ ਹੈਡਕੁਆਰਟਰ ਵਿੱਖੇ ਮਿਲਿਆਂ।
ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸ਼ੀਏਸ਼ਨ ਦੇ ਵਫ਼ਦ ਦੀ ਅਗਵਾਈ ਰਾਸ਼ਟਰੀ ਚੇਅਰਮੈਨ ਅਮਰਿੰਦਰ ਸਿੰਘ ਤੇ ਰਾਸ਼ਟਰੀ ਜਰਨਲ ਸੈਕਟਰੀ ਹਰਪ੍ਰੀਤ ਸਿੰਘ ਜੱਸੋਵਾਲ ਵੱਲੋਂ ਕੀਤੀ ਗਈ। ਰਾਸ਼ਟਰੀ ਚੇਅਰਮੈਨ ਅਮਰਿੰਦਰ ਸਿੰਘ ਨੇ ਡੀਜੀਪੀ ਦਿਨਕਰ ਗੁਪਤਾ ਨੂੰ ਦੱਸਿਆ ਕੀ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਦੇ ਯੂਨਿਟ ਪੰਜਾਬ, ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਰਾਜਸਥਾਨ, ਦਿੱਲੀ, ਯੂਪੀ, ਬਿਹਾਰ, ਝਾੜਖੰਡ, ਮਹਾਂਰਾਸ਼ਟਰ ਵਿੱਚ ਹਨ। ਵਫ਼ਦ ਦੀ ਗੱਲ ਨੂੰ ਪੰਜਾਬ ਪੁਲਿਸ ਦੇ ਡੀਜੀਪੀ ਦਿਨਕਰ ਗੁਪਤਾ ਵੱਲੋਂ ਬਹੁਤ ਹੀ ਧਿਆਨ ਸੁਣੀਆਂ ਗਇਆ ਅਤੇ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸ਼ੀਏਸ਼ਨ ਦੇ ਵਫ਼ਦ ਨੂੰ ਭਰੋਸਾ ਦਿੱਤਾ ਕੀ ਪੱਤਰਕਾਰਾਂ ਨਾਲ ਕਿਸੇ ਤਰ੍ਹਾਂ ਦੀ ਬੇਅਣਸਾਫੀ ਨਹੀਂ ਹੋਵੇਗੀ ਅਤੇ ਪੱਤਰਕਾਰ ਭਾਈਚਾਰੇ ਨੂੰ ਪੂਰਾ ਇਨਸਾਫ ਦਿੱਤਾ ਜਾਵੇਗਾ।
ਜ਼ਿਲਾ ਫਾਜ਼ਿਲਕਾ ਵਿੱਚ ਦੌ ਪੱਤਰਕਾਰ ਸੁਨੀਲ ਸੈਨ ਤੇ ਰਾਜੂ ਆਜਮਵਾਲੀਆ ਤੇ ਬਾਰ ਕੋਂਸਲ ਫ਼ਾਜ਼ਿਲਕਾ ਦੇ ਦਬਾਅ ਹੇਠ ਇੱਕ ਖ਼ਬਰ ਲਾਉਣ ਨੂੰ ਲੈਕੇ ਦੌ ਨਜਾਇਜ਼ ਪਰਚੇ ਦਰਜ਼ ਕਰ ਦਿੱਤੇ ਗਏ ਸਨ ਅਤੇ ਇਸ ਮਾਮਲੇ ਸਬੰਧੀ ਜ਼ਿਲ੍ਹਾ ਫਾਜ਼ਿਲਕਾ ਦੇ ਸੀਆਈਏ ਸਟਾਫ ਦੇ ਇੰਸਪੈਕਟਰ ਨਵਦੀਪ ਸਿੰਘ ਭੱਟੀ ਵੱਲੋਂ ਆਪ ਫੋਨ ਕਰਕੇ ਰਾਸ਼ਟਰੀ ਪ੍ਰਧਾਨ ਰਣਜੀਤ ਸਿੰਘ ਮਸੌਣ ਨੂੰ ਅਕਸਾਉਣਾ ਅਤੇ ਗਾਲੀ ਗਲੋਚ ਕਰਨ ਨੂੰ ਲੈਕੇ ਰਾਸ਼ਟਰੀ ਪ੍ਰਧਾਨ ਰਣਜੀਤ ਸਿੰਘ ਮਸੌਣ ਤੇ ਨਜਾਇਜ਼ ਪਰਚਾ ਦਰਜ਼ ਕਰ ਦਿੱਤਾ ਗਿਆ ਹੈ। ਵਫ਼ਦ ਨੇ ਮੰਗ ਕੀਤੀ ਕੀ ਸੀਆਈਏ ਸਟਾਫ ਦੇ ਇੰਸਪੈਕਟਰ ਨਵਦੀਪ ਸਿੰਘ ਭੱਟੀ ਨੂੰ ਸੰਸਪੈਡ ਕਰਕੇ, ਨਵਦੀਪ ਭੱਟੀ ਦਾ ਡੋਪ ਟੈਸਟ ਕਰਵਾਇਆਂ ਜਾਵੇ।
ਇਸ ਕੇਸ ਸਬੰਧੀ ਇਨਕੁਵਾਰੀ ਕਰਨ ਦੇ ਮੰਗ ਪੱਤਰ ਨੂੰ ਤੁਰੰਤ ਆਈਜੀ ਫ਼ਰੀਦਕੋਟ ਕੋਸਤਬ ਸ਼ਰਮਾਂ ਨੂੰ ਮਾਰਕ ਕਰ ਦਿੱਤਾ ਗਿਆ ।
ਪੰਜਾਬ ਪੁਲਿਸ ਦੇ ਡੀਜੀਪੀ ਦਿਨਕਰ ਗੁਪਤਾ ਨੂੰ ਮਿਲਣ ਸਮੇਂ ਐਸੋਸ਼ੀਏਸ਼ਨ ਵਫ਼ਦ ਵਿੱਚ ਹਰਮਿੰਦਰ ਸਿੰਘ ਨਾਗਪਾਲ,ਕੁਲਦੀਪ ਕੁਮਾਰ, ਧਰਮਿੰਦਰ ਸਿੰਗਲਾ , ਸਮਸ਼ੇਰ ਸਿੰਘ ਬੱਗਾ, ਅਮਿਤ ਕੁਮਾਰ, ਵਿਜੇ ਜਿੰਦਲ, ਰਵੀ ਸ਼ਰਮਾਂ, ਹਰਪਾਲ ਸਿੰਘ ਭੰਗੂ, ਜਗਦੀਸ਼ ਸਿੰਘ ਖ਼ਾਲਸਾ, ਅਮਰਜੀਤ ਰਤਨ, ਮਨੀਸ਼ ਸੰਕਰ, ਜੋਗਾ ਸਿੰਘ, ਰਜਨੀਸ਼ ਕੋਂਸਲ, ਸਤਿੰਦਰ ਅਟਵਾਲ, ਦਲਬੀਰ ਭਰੋਵਾਲ ਅਤੇ ਐਸੋਸੀਏਸ਼ਨ ਦੇ ਹੋਰ ਅਹੁਦੇਦਾਰ ਹਨ।

About Author

Leave a Reply

Your email address will not be published. Required fields are marked *

You may have missed