ਬਾਬਾ ਘਣੀ ਪੀਰ ਦੀ ਯਾਦ ਵਿਚ ਸਾਲਾਨਾ ਛਿੰਝ ਮੇਲਾ ਕਰਵਾਇਆ ਗਿਆ

0

ਬਟਾਲਾ 2 ਨਵੰਬਰ (ਦਮਨ ਪਾਲ ਸਿੰਘ)
ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਿੰਡ ਧੁੱਪਸੜੀ ਵਿਖੇ ਬਾਬਾ ਘਣੀ ਪੀਰ ਦੀ ਯਾਦ ਵਿਚ ਸਾਲਾਨਾ ਛਿੰਝ ਮੇਲਾ ਕਰਵਾਇਆ ਗਿਅ। ਇਸ ਮੌਕੇ ਤੇ ਮੁੱਖ ਸੇਵਾਦਾਰ ਮਾਸਟਰ ਰਤਨ ਸਿੰਘ, ਦਵਿੰਦਰ ਸਿੰਘ ਤੇ ਲਖਬੀਰ ਸਿੰਘ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਿੰਡ ਧੁੱਪਸੜੀ ਵਿਖੇ ਛਿੰਝ ਮੇਲਾ ਕਰਵਾਇਆ ਗਿਆ ਹੈ। ਇਸ ਮੌਕੇ ਕਬੱਡੀ ਦਾ ਮੈਚ ਵਡਾਲਾ ਗ੍ਰੰਥੀਆਂ ਅਤੇ ਜ਼ਿਲ੍ਹਾ ਜਲੰਧਰ ਦੇ ਵਿੱਚ ਹੋਇਆ। ਜਿਸ ਵਿੱਚ ਵਡਾਲਾ ਗ੍ਰੰਥੀਆਂ ਦੀ ਟੀਮ ਜੇਤੂ ਰਹੀ। ਇਸੇ ਤਰ੍ਹਾਂ ਲੜਕੀਆਂ ਦਾ ਕਬੱਡੀ ਦਾ ਮੈਚ ਕਰਵਾਇਆ ਗਿਆ। ਇਹ ਮੈਚ ਜਲੰਧਰ ਤੇ ਨਕੋਦਰ ਦੀ ਟੀਮ ਵਿਚ ਹੋਇਆ ਜਿਸ ਵਿਚ ਨਕੋਦਰ ਦੀ ਟੀਮ ਨੇ ਤਿੰਨ ਅੰਕਾਂ ਨਾਲ ਜਲੰਧਰ ਟੀਮ ਨੂੰ ਹਰਾ ਕੇ ਮੈਚ ਨੂੰ ਕਬਜੇ ’ਚ ਕੀਤਾ। ਇਸ ਮੌਕੇ ਮਾਲੀ ਦੀ ਕੁਸ਼ਤੀ ਬਟਾਲਾ ਦੇ ਪਹਿਲਵਾਨ ਨੇ ਜਿੱਤ ਕੇ ਵੱਡਾ ਨਾਮ ਹਾਸਿਲ ਕੀਤਾ। ਇਸ ਮੌਕੇ ਅਮਰੀਕ ਸਿੰਘ ਚਮਕੀਲਾ ਤੇ ਬੀਬਾ ਸੋਨੀਆ ਨੇ ਆਪਣੇ ਧਾਰਮਕ ਗਾਣਿਆਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਮਾਸਟਰ ਰਤਨ ਸਿੰਘ, ਦਵਿੰਦਰ ਸਿੰਘ, ਸੁਖਵਿੰਦਰ ਸਿੰਘ, ਸਰਵਣ ਸਿੰਘ, ਬਾਬਾ ਪਿ੍ਰਥੀਪਾਲ ਸਿੰਘ, ਸੂਬਾ ਸਿੰਘ, ਮੁਖਤਾਰ ਸਿੰਘ, ਸਰਪੰਚ ਬਲਜਿੰਦਰ ਕੌਰ, ਮੈਂਬਰ ਲਖਵਿੰਦਰ ਕੌਰ, ਵਰਿੰਦਰ ਕੌਰ, ਗੁਰਵਿੰਦਰ ਕੌਰ, ਤੋਸ਼ੀ, ਗੁਰਬਚਨ ਸਿੰਘ, ਅਵਤਾਰ ਸਿੰਘ, ਗੁਰਮੀਤ ਸਿੰਘ, ਪਰਸ਼ੋਤਮ ਸਿੰਘ, ਬਲਵਿੰਦਰ ਸਿੰਘ, ਜਸਪਾਲ ਸਿੰਘ, ਗੁਰਨਾਮ ਸਿੰਘ, ਅਵਤਾਰ ਸਿੰਘ, ਬੂਟਾ ਸਿੰਘ, ਡਾ. ਸੁਰਿੰਦਰ ਸਿੰਘ, ਉਂਕਾਰ ਸਿੰਘ, ਕਾਬਲ ਸਿੰਘ, ਸਤਨਾਮ ਸਿੰਘ, ਰਜਿੰਦਰ ਸਿੰਘ, ਪ੍ਰੀਤਮ ਸਿੰਘ, ਹੀਰਾ ਸਿੰਘ, ਜਸਕੀਰਤ ਸਿੰਘ, ਜਸਵੰਤ ਸਿੰਘ, ਜਰਮਨ ਸਿੰਘ, ਹਰਦੇਵ ਸਿੰਘ, ਪ੍ਰੀਤਮ ਦਾਸ, ਗੁਰਬਚਨ ਸਿੰਘ, ਗੁਰਮੀਤ ਸਿੰਘ, ਸੁਖਦੇਵ ਸਿੰਘ, ਥਾਣੇਦਾਰ ਜਸਪਾਲ ਸਿੰਘ, ਮੁਖਤਾਰ ਸਿੰਘ, ਜਸਬੀਰ ਸਿੰਘ, ਰਾਜਵਿੰਦਰ ਸਿੰਘ, ਸੰਤੋਖ ਸਿੰਘ, ਰਣਜੋਧ ਸਿੰਘ ਆਦਿ ਹਾਜ਼ਰ ਸਨ।

About Author

Leave a Reply

Your email address will not be published. Required fields are marked *

You may have missed