ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਉਤਸਵ ਮਨਾਇਆ

ਬਟਾਲਾ 2 ਅੱਚਲ ਸਾਹਿਬ ( ਦਮਨ ਬਾਜਵਾ )ਨਜ਼ਦੀਕ ਪੈਂਦੇ ਪਿੰਡ ਚਾਹਲ ਕਲਾਂ ਦੇ ਗੁਰਦੁਆਰਾ ਬਾਬਾ ਭਗਤਾ ਸਾਹਿਬ ਜੀ ਵਿਖੇ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਉਤਸਵ ਬਡ਼ੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਗਿਆ ਅਤੇ ਸਰਕਾਰੀ ਹਾਈ ਸਕੂਲ ਚਾਹਲ ਕਲਾ ਦੀ ਗਰਾਊਂਡ ਵਿਚ ਬੱਚਿਆਂ ਦੇ ਹਾਕੀ ਦੇ ਸ਼ੋ ਮੈਚ ਕਰਵਾਏ ਗਏ ! ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਹ ਗੁਰਦੁਆਰਾ ਦੇ ਪ੍ਰਧਾਨ ਭਾਈ ਬਲਜਿੰਦਰ ਸਿੰਘ ਅਤੇ ਬਾਬਾ ਜਗਤਾਰ ਸਿੰਘ ਨੇ ਦੱਸਿਆ ਹਰ ਸਾਲ ਦੀ ਤਰ੍ਹਾਂ ਸਮੂਹ ਸੰਗਤ ਚਾਹਲ ਕਲਾਂ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਰਾਮਦਾਸ ਜੀ ਦਾ ਜਨਮ ਦਿਹਾੜਾ ਮਨਾਇਆ ਜਾਂਦਾ ਹੈ ਇਸ ਮੌਕੇ ਸਭ ਨਾਲੋਂ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਜੀ ਦੇ ਭੋਗ ਤੋਂ ਬਾਅਦ ਕਵੀਸ਼ਰ ਭਾਈ ਕੰਵਲਜੀਤ ਸਿੰਘ ਫੁਰਜੁੱਲਾਚੱਕ ਅਤੇ ਕਥਾ ਵਾਚਕ ਗਿਆਨੀ ਗੁਰਮੁਖ ਸਿੰਘ ਖ਼ਾਲਸਾ ਨੇ ਸ੍ਰੀ ਗੁਰੂ ਰਾਮਦਾਸ ਜੀ ਦੇ ਇਤਿਹਾਸ ਤੋਂ ਸੰਗਤਾਂ ਨੂੰ ਜਾਣੂ ਕਰਵਾਇਆ ! ਅਤੇ ਗੁਰੂ ਕਾ ਅਤੁੱਟ ਲੰਗਰ ਵਰਤਾਇਆ ਗਿਆ !ਇਸ ਮੌਕੇ ਹੈੱਡ ਗ੍ਰੰਥੀ ਮੰਗਲ ਸਿੰਘ , ਸ਼ਮਸ਼ੇਰ ਸਿੰਘ, ਮੰਗਲ ਸਿੰਘ ਡੁਬਈ ਆਲੇ, ਮੰਗੀ ਚਾਹਲ ,ਹੈਪੀ ਚਾਹਲ, ਗੁਰਬੀਰ ਸਿੰਘ, ਜਗਦੇਵ ਸਿੰਘ ਹਾਕੀ ਕੋਚ ਆਦਿ ਹਾਜ਼ਰ ਸਨ!