2 ਬੋਰ ਰਾਈਫਲ, ਇਕ ਰਿਵਾਲਵਰ ਅਤੇ ਇਕ ਪਿਸਟਲ , ਜਿੰਦਾ ਕਾਰਤੁਸਾ ਤੇ 2 ਲੱਖ 55 ਹਜ਼ਾਰ ਰੁਪਏ ਦੀ ਨਕਦੀ ਸਮੇਤ 3 ਨੌਜਵਾਨ ਗ੍ਰਿਫਤਾਰ

0

ਬਟਾਲਾ,4 ਨਵੰਬਰ (ਦਮਨ ਬਾਜਵਾ ) – ਬਟਾਲਾ ਪੁਲਿਸ ਵਲੋਂ ਕਤਲ ਦੀ ਸਜ਼ਾ ਭੁਗਤ ਰਹੇ ਪੈਰੋਲ ਤੇ ਆਏ ਇਕ ਨੌਜਵਾਨ ਅਤੇ ਉਸਦੇ ਹੋਰ ਦੋ ਸਾਥੀਆਂ ਨੂੰ ਵੱਖ ਵੱਖ ਥਾਵਾ ਤੋ 5 ਲੁਟਖੋਹ ਕੀਤੀਆਂ ਗੱਡੀਆਂ ਅਤੇ 2 ਰਾਈਫਲ 12 ਬੋਰ ਇਕ ਰਿਵਾਲਵਰ ਅਤੇ ਇਕ ਪਿਸਟਲ , ਜਿੰਦਾ ਕਾਰਤੁਸ ਤੇ 2 ਲੱਖ 55 ਹਜ਼ਾਰ ਰੁਪਏ ਸਮੇਤ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ ਇਸ ਸਬੰਧੀ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾ ਨੂੰ ਜਾਣਕਾਰੀ ਦਿੰਦਿਆ ਪੰਜਾਬ
ਪੁਲਿਸ ਦੇ ਆਈ.ਜੀ ਐਸ.ਪੀ.ਐਸ ਪਰਮਾਰ ਅਤੇ ਐਸ,ਐਸ,ਪੀ ਬਟਾਲਾ ਸ ਰਛਪਾਲ ਸਿੰਘ ਨੇ ਖੁਲਾਸਾ ਕੀਤਾ ਕਿ ਬਟਾਲਾ ਪੁਲਿਸ ਵਲੋਂ ਗ੍ਰਿਫਤਾਰ ਕੀਤੇ ਤਿੰਨ ਨੌਜਵਾਨ ਲੁੱਟ ਖੋ ਦੀਆ ਵਾਰਦਾਤਾਂ ਨੂੰ ਅੰਜਾਮ ਦਿੰਦੇ ਸੀ
ਅਤੇ ਇਹ ਚੋਰੀ ਕੀਤੀਆਂ ਗੱਡੀਆਂ ਨੂੰ ਓਐਲਐਕ੍ਰਸ ਤੇ ਵਿਕਣ ਵਾਲਿਆਂ ਗੱਡੀਆਂ ਦੇ ਨੰਬਰ ਲਗਾ ਕੇ ਦੂਸਰੇ
ਸੂਬਿਆਂ ਚ ਵੇਚ ਦਿੰਂਦੇ ਸਨ ਅਤੇ ਇਸ ਗੈਂਗ ਵਲੋਂ ਬੈਂਕ ਏ,ਟੀ,ਐਮ ਵੀ ਲੁੱਟ ਦੀ ਵਾਰਦਾਤਾਂ ਨੂੰ ਵੀ ਅੰਜਾਮ
ਦਿਤਾ ਗਿਆ ਸੀ ਅਤੇ ਗ੍ਰਿਫਤਾਰ ਨੌਜਵਾਨਾਂ ਗੁਰਪ੍ਰੀਤ ਸਿੰਘ , ਬਲਜੀਤ ਸਿੰਘ ਅਤੇ ਦੀਪਕ ਕੁਮਾਰ ਇਕ ਗੈਂਗ
ਵਜੋਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਰਹੇ ਜਦਕਿ ਇਹਨਾਂ ਦੇ ਗੈਂਗ ਦਾ ਮੁਖ ਸਰਗਨਾ ਬਟਾਲਾ ਦਾ ਰਹਿਣ ਵਾਲਾ
ਗੁਰਪ੍ਰੀਤ ਸਿੰਘ ਜੋ ਪਹਿਲਾ ਹੀ ਕਤਲ ਦੇ ਮਾਮਲੇ ਚ 20 ਸਾਲ ਦੀ ਸਜ਼ਾ ਕਟ ਰਿਹਾ ਹੈ ਅਤੇ ਪਿਛਲੇ ਕੁਝ ਅਰਸੇ
ਪਹਿਲਾ ਪੈਰੋਲ ਤੇ ਜੇਲ ਤੋਂ ਬਾਹਰ ਆਇਆ ਹੋਈਆ ਹੈ ਅਤੇ ਭੋਗੜਾ ਸੀ ਅਤੇ ਪੁਲਿਸ ਮੁਤਾਬਿਕ ਇਹਨਾਂ
ਤਿੰਨਾਂ ਦੇ ਖਿਲਾਫ ਵੱਖ ਵੱਖ ਧਾਰਵਾਂ ਹੇਠ ਥਾਣਾ ਸਿਵਲ ਲਾਈਨ ਬਟਾਲਾ ਚ
379,411,465,466,468,471,473 ਅਤੇ ਅਸਲਾ ਐਕਟ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਅਗਲੀ
ਪੁੱਛਗਿੱਛ ਜਾਰੀ ਹੈ ਅਤੇ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ .

About Author

Leave a Reply

Your email address will not be published. Required fields are marked *

You may have missed