ਜਗਤ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 551ਵਾਂ ਪ੍ਰਕਾਸ਼ ਦਿਹਾੜੇ ਸਮਰਪਿਤ ਚੌਥਾ ਮਹਾਨ ਗੁਰਮਤਿ ਸਮਾਗਮ ਕਰਵਾਇਆ ਜਾ ਰਿਹਾ ਹੈ

ਬਟਾਲਾ 10 ਨਵੰਬਰ (ਦਮਨ ਪਾਲ ਸਿੰਘ) ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 551ਵਾ ਸਾਲ ਪ੍ਰਕਾਸ਼ ਪੂਰਬ ਨੂੰ ਸਮਰਪਿਤ ਚੌਥਾ ਮਹਾਨ ਗੁਰਮਤਿ ਸਮਾਗਮ 15 ਨਵੰਬਰ ਦਿਨ ਐਤਵਾਰ ਨੂੰ ਨੇੜੇ ਰਹਿਮਾ ਪਬਲਿਕ ਸਕੂਲ ਮੱਲੀ ਮਾਰਕਿਟ ਬਟਾਲਾ ਵਿਖੇ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਕਰਵਾਇਆ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਡਾ ਹਰਵਿੰਦਰ ਸਿੰਘ ਜੀ ਨੇ ਦੱਸਿਆ ਕਿ ਧਾਰਮਿਕ ਸਮਾਗਮ ਕਰਵਾਉਣ ਵਾਸਤੇ ਵਿਸ਼ੇਸ਼ ਸਹਿਯੋਗ ਗੁਰੂਦੁਆਰਾ ਭਾਈ ਸਾਹਿਬ ਸਿੰਘ ਜੀ ਦੀ ਪਬੰਧਕ ਕਮੇਟੀ ਅਤੇ ਸਮੂਹ ਸਾਧ ਸੰਗਤ ਮੱਲੀ ਮਾਰਕਿਟ ਅਤੇ ਇਲਾਕੇ ਦੀ ਸੰਗਤ ਵਲੋ ਕਰਵਾਇਆ ਜਾ ਰਿਹਾ ਹੈ। ਜਿਸ ਵਿਚ ਪੰਥ ਦੇ ਪ੍ਰਸਿਧ ਰਾਗੀ ਜਥੇ ਅਤੇ ਕਥਾਵਾਚਕ ਜਥੇ ਪਹੁੰਚ ਰਹੇ ਹਨ। ਜਿਸ ਵਿੱਚ ਹਜੂਰੀ ਰਾਗੀ ਭਾਈ ਗੁਰਪ੍ਰੀਤ ਸਿੰਘ ਜੀ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਜੀ ਬਟਾਲਾ ਵਾਲੇ ,,ਹਜੂਰੀ ਰਾਗੀ ਭਾਈ ਓਂਕਾਰ ਸਿੰਘ ਜੀ ਦਰਬਾਰ ਸਾਹਿਬ ਅੰਮ੍ਰਿਤਸਰ ਵਾਲੇ ,,ਗਿਆਨੀ ਸਰਬਜੀਤ ਸਿੰਘ ਜੀ ਲੁਧਿਆਣੇ ਵਾਲੇ ,,ਹਜੂਰੀ ਰਾਗੀ ਭਾਈ ਜਬਰਤੋੜ ਸਿੰਘ ਜੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਾਲੇ ,,ਹੈੱਡ ਗ੍ਰੰਥੀ ਭਾਈ ਰਣਜੀਤ ਸਿੰਘ ਗੁਰੂਦੁਆਰਾ ਭਾਈ ਸਾਹਿਬ ਸਿੰਘ ਜੀ ਮੱਲੀ ਮਾਰਕਿਟ ਵਾਲੇ ਸੰਗਤਾ ਨੂੰ ਗੁਰਬਾਣੀ ਕੀਰਤਨ ਨਾਲ ਨਿਹਾਲ ਕਰਨਗੇ। ਅਤੇ ਇਸ ਸੰਬੰਧੀ ਡਾ ਹਰਵਿੰਦਰ ਸਿੰਘ ਨੇ ਦੱਸਿਆ ਕਿ ਆਈਆਂ ਸੰਗਤਾਂ ਵਾਸਤੇ ਗੁਰੂ ਕੇ
ਅਟੁੱਟ ਲੰਗਰ ਵੀ ਵਰਤਾਏ ਜਾਣਗੇ।