ਮਾਝਾ ਹਾਕੀ ਲੀਗ ਦੇ ਚਾਹਲ ਕਲਾਂ ਦੀ ਗਰਾਊਂਡ ਵਿੱਚ ਹੋਏ ਮੈਚ

ਬਟਾਲਾ 9 ਨਵੰਬਰ ਅੱਚਲ ਸਾਹਿਬ (ਦਮਨ ਪਾਲ ਸਿੰਘ )ਨਜ਼ਦੀਕੀ ਪੈਂਦੇ ਚਾਹਲ ਕਲਾਂ ਦੇ ਸਰਕਾਰੀ ਹਾਈ ਸਮਾਰਟ ਸਕੂਲ ਦੀ ਗਰਾਊਂਡ ਵਿੱਚ ਅੱਜ ਮਾਝਾ ਹਾਕੀ ਲੀਗ ਦੇ ਤਿੰਨ ਮੈਚ ਕਰਵਾਏ ਗਏ !ਜਿਸ ਦੇ ਸਭ ਨਾਲੋਂ ਪਹਿਲਾਂ ਹਾਕੀ ਦੇ ਖਿਡਾਰੀਆਂ ਨਾਲ ਜਾਣ ਪਛਾਣ ਕਰਨ ਲਈ ਵਿਸ਼ੇਸ਼ ਤੌਰ ਤੇ ਪਹੁੰਚੇ ਪਿੰਡ ਦੇ ਸਰਪੰਚ ਬਿੱਕਾ ਚਾਹਲ ਹਰਪਾਲ ਸਿੰਘ ਯੂਐਸਏ ਜੌਨੀ ਯੂਐਸਏ ਨੇ ਖਿਡਾਰੀਆਂ ਨਾਲ ਇੰਟਰੋਡੈਕਸ਼ਨ ਕਰਨ ਤੋਂ ਬਾਅਦ ਮੈਚਾਂ ਦੀ ਸ਼ੁਰੂਆਤ ਕਰਵਾਈ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਹਾਕੀ ਕੋਚ ਜਗਦੇਵ ਸਿੰਘ ਚਾਹਲ ਨੇ ਕਿਹਾ ਕਿ ਮਾਝਾ ਲੀਗ ਦੀ ਸ਼ੁਰੂਆਤ ਬਲਵਿੰਦਰ ਸਿੰਘ ਸੀਨੀਅਰ ਹਾਕੀ ਖਿਡਾਰੀ ਬਤਾਲਾ ਅਤੇ ਬਾਬਾ ਪੱਲਾ ਹਾਕੀ ਕਲੱਬ ਵੱਲੋਂ ਪਿਛਲੇ ਇਕ ਮਹੀਨੇ ਤੋਂ ਸ਼ੁਰੂਆਤ ਕੀਤੀ ਗਈ ਹੈ ਜੋ ਕਿ ਹਰ ਐਤਵਾਰ ਵੱਖ ਵੱਖ ਪਿੰਡਾਂ ਵਿੱਚ ਹਾਕੀ ਦੇ ਮੈਚ ਕਰਵਾਏ ਜਾਂਦੇ ਹਨ ਜਿਸ ਤਹਿਤ ਅੱਜ ਚਾਹਲ ਕਲਾਂ ਦੀ ਗਰਾਊਂਡ ਵਿਚ ਉਦੋਨੰਗਲ ਪਾਖਰਪੁਰਾ ਮਰੜ ਤਲਵੰਡੀ ਅਤੇ ਚਾਹਲ ਕਲਾਂ ਦੀ ਟੀਮ ਦੇ ਦਰਮਿਆਨ ਮੈਚ ਖੇਡੇ ਗਏ !ਇਸ ਮੌਕੇ ਪਿੰਡ ਦੇ ਸਰਪੰਚ ਬਿੱਕਾ ਚਾਹਲ ਤੋਂ ਇਲਾਵਾ ਹਰਪਾਲ ਸਿੰਘ ਯੂ ਐਸ ਏ ਰਣਜੀਤ ਸਿੰਘ ਚੀਮਾ ਹਾਕੀ ਕੋਚ ਹਰਜਿੰਦਰ ਸਿੰਘ ਯੂ ਐਸ ਏ ਚਰਨਜੀਤ ਸਿੰਘ ਯੂ ਐੱਸ ਏ ਪੰਚਾਇਤ ਮੈਂਬਰ ਮੰਗਲ ਸਿੰਘ ਚਾਹਲ ਮੰਗਲ ਸਿੰਘ ਦੁਬਈ ਵਾਲੇ ਕਰਨਪਾਲ ਸਿੰਘ ਫੌਜੀ ਅਤੇ ਸਮੂਹ ਪਿੰਡ ਵਾਸੀ ਹਾਜ਼ਰ ਸਨ !