ਸ਼ਿਵ ਮੰਦਿਰ ਸੁਧਾਰ ਸਭਾ ਬਟਾਲਾ ਵਲੋਂ ਪ੍ਰੈਸ ਕਾਨਫਰੰਸ ਕੀਤੀ,ਮੰਦਿਰ ਕਮੇਟੀ ਨਾਲ ਕਿੱਸੇ ਕਿੱਸਮ ਦਾ ਧਕਾ ਬਰਦਾਸ਼ਤ ਨਹੀ ਕੀਤਾ ਜਾਏਗਾ- ਚੇਅਰਮੈਨ ਬਿੱਟੂ ਯਾਦਵ

ਬਟਾਲਾ 8 ਨਵੰਬਰ (ਦਮਨ ਪਾਲ ਸਿੰਘ) ਅੱਜ ਸ਼ਿਵ ਮੰਦਰ ਸੁਧਾਰ ਸਭਾ ਬਟਾਲਾ ਵੱਲੋਂ ਇਕ ਪ੍ਰੈਸ ਕਾਨਫਰੰਸ ਗੁਰੂ ਨਾਨਕ ਕਲੋਨੀ ਮੰਦਰ ਵਿਖੇ ਕੀਤੀ ਗਈ। ਜਿਸ ਵਿੱਚ ਸਭਾ ਦੇ ਚੇਅਰਮੈਨ ਬਿੱਟੂ ਯਾਦਵ, ਗੁਰਦੇਵ ਸਿੰਘ ਪ੍ਰਧਾਨ ਨੇ ਸਾਂਝੇ ਬਿਆਨ ਵਿਚ ਕਿਹਾ ਕਿ ਇਸ ਸਥਾਨ ਉਪਰ ਪ੍ਰਚੀਨ ਸ਼ਿਵ ਮੰਦਿਰ ਜੋ ਕਿ 200 ਸਾਲ ਪੁਰਾਣਾ ਹੈ ਅਤੇ ਸਿਵਲ ਕੋਟ ਬਟਾਲਾ ਵੱਲੋਂ ਜਮੀਨੀ ਕੇਸ ਵੀ ਮੰਦਰ ਕਮੇਟੀ ਦੇ ਹੱਕ ਵਿੱਚ ਹੋਏ ਹਨ। ਅਤੇ ਮੰਦਰ ਕਮੇਟੀ ਦਾ ਜ਼ਮੀਨ ਉਪਰ ਕਬਜ਼ਾ ਹੈ। ਅਤੇ ਇਸ ਜਗ੍ਹਾ ਉਪਰ ਪ੍ਰਚੀਨ ਮੜ੍ਹਿਆ ਅਤੇ ਪੁਰਾਤਨ ਸੰਤਾ ਮਹਾਤਮਾਂ ਦੀਆ ਸਮਾਧਾਂ ਬਣੀਆਂ ਹੋਈਆਂ ਹਨ। ਇਸ ਤੋਂ ਪਹਿਲਾ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਜਮੀਨ ਦੇ ਝੂਠੇ ਅਤੇ ਜਾਲੀ ਕਾਗਜ ਤਿਆਰ ਕਰਕੇ ਜ਼ਮੀਨ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਜਿਸ ਵਿਚ ਉਹ ਕਾਮਯਾਬ ਨਾ ਹੋ ਸਕੇ। ਅਤੇ ਹੁਣ ਫਿਰ ਪਿਛਲੇ ਕੁਝ ਦਿਨਾਂ ਤੋਂ ਸ਼ਰਾਰਤੀ ਅਨਸਰਾਂ ਮੰਦਰ ਤੋੜਨ ਦੀਆਂ ਸਾਜਸ਼ਾਂ ਕਰ ਰਹੇ ਹਨ। ਕਮੇਟੀ ਨੂੰ ਧਮਕੀਆਂ ਦੇ ਰਹੇ ਹਨ ਕਿ ਮੰਦਿਰ ਤੋੜ ਕੇ ਕਬਜ਼ਾ ਕਰਨਾ ਹੈ, ਜਿਸ ਕਾਰਨ ਭਗਤਾਂ ਵਿੱਚ ਭਾਰੀ ਰੋਸ ਹੈ, ਅਤੇ ਸ਼ਿਵ ਮੰਦਿਰ ਸੁਧਾਰ ਸਭਾ ਨੇ ਉਚ ਅਧਿਕਾਰੀਆਂ ਨੂੰ ਦਰਖਾਸਤਾਂ ਦਿੱਤੀਆਂ ਹਨ। ਸਮੂਹ ਸ਼ਿਵ ਮੰਦਰ ਸੁਧਾਰ ਸਭਾ, ਪਰਜਾ ਪਤੀ ਜੰਬਾ ਬਰਾਦਰੀ ਨੇ ਮਿਲ ਕੇ ਕਿਹਾ ਕਿ ਜੇਕਰ ਇਹਨਾਂ ਸ਼ਰਾਰਤੀ ਅਨਸਰਾਂ ਖਿਲਾਫ ਕਾਨੂੰਨੀ ਕਾਰਵਾਈ ਨਾ ਕੀਤੀ ਤਾਂ ਸ਼ਿਵ ਮੰਦਿਰ ਸੁਧਾਰ ਕਮੇਟੀ ਪ੍ਰਸ਼ਾਸ਼ਨ ਖਿਲਾਫ ਧਰਨਾ ਪ੍ਰਦਰਸ਼ਨ ਕਰੇਗੀ ਜਿਸ ਤੇ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ। ਇਸ ਮੌਕੇ ਤੇ ਰਾਜਿੰਦਰ ਕੁਮਾਰ ਬਿੱਟੂ, ਤਿਲਕ ਰਾਜ ਕਮਲ ਸ਼ਰਮਾ, ਰਜੇਸ਼ ਸ਼ਰਮਾ, ਰਾਮ ਲਾਲ, ਪ੍ਰੇ ਓਮ ਪ੍ਰਕਾਸ਼, ਮਾਸਟਰ ਗੁਰਮੀਤ ਲਾਲ ਬਿੱਲੂ, ਐਡਵੋਕੇਟ ਪਰਮਜੀਤ ਤਲਵਾੜ, ਪ੍ਰੀਤਮ ਲਾਲ ਐਡਵੋਕੇਟ,ਕਸ਼ਮੀਰ ਸਿੰਘ , ਰੋਸ਼ਨ ਲਾਲ ਰਕੇਸ਼ ਕੁਮਾਰ ਸੰਦੀਪ ਮਲਹੋਤਰਾ, ਸੁਖਦੇਵ ਸਿੰਘ ਐਮ ਸੀ, ਸੁਰਿੰਦਰ ਐਮ ਸੀ, ਅਨਿਲ ਡੋਲੀ, ਐਡਵੋਕੇਟ ਸ਼ੰਕਰ ਐਡਵੋਕੇਟ, ਓਮ ਪ੍ਰਕਾਸ਼ ਢਾਡੀ, ਐਡਵੋਕੇਟ ਸੁਰੇਸ਼, ਦਵਿੰਦਰ ਸਿੰਘ ਐਡਵੋਕੇਟ, ਦਨੇਸ਼ ਸਤੀ ਤੋਂ ਇਲਾਵਾ ਸ਼ਹਿਰ ਦੀਆ ਧਾਰਮਿਕ ਸਮਾਜਿਕ ਜਥੇਬੰਦੀਆਂ ਅਤੇ ਸੰਤ ਸਮਾਜ ਨੇ ਹਿੱਸਾ ਲਿਆ