ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਚ ਬਣੇ ਤਿੰਨ ਨਵੇਂ ਕਮਰਿਆਂ ਦਾ ਵਰਚੂਅਲ ਉਦਘਾਟਨ ਕੀਤਾ

ਬਟਾਲਾ 9 ਨਵੰਬਰ (ਦਮਨ ਪਾਲ ਸਿੰਘ) ਸਿੱਖਿਆ ਵਿਭਾਗ ਵੱਲੋਂ ਪੰਜਾਬ ਰਾਜ ਵਿਚ ਸਮਾਰਟ ਸਕੂਲ ਵਜੋਂ ਵਿਕਸਿਤ ਹੋਏ ਸਰਕਾਰੀ ਸਕੂਲਾਂ ਦਾ ਵਰਚੂਅਲ ਉਦਘਾਟਨ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤਾ ਗਿਆ। ਇਸ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਚ ਬਣੇ ਤਿੰਨ ਨਵੇਂ ਕਮਰਿਆਂ ਦਾ ਵਰਚੂਅਲ ਉਦਘਾਟਨ ਕਰਦੇ ਹੋਏ ਪੰਜਾਬ ਰਾਜ ਦੇ ਲੋਕਾਂ ਨੂੰ ਸਮਰਪਿਤ ਕੀਤਾ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਚ ਪੰਜਾਬ ਸਰਕਾਰ ਵੱਲੋਂ ਤਿੰਨ ਨਵੇਂ ਸਮਾਰਟ ਕਲਾਸ ਰੂਮਾਂ ਦੇ ਨਿਰਮਾਣ ਲਈ ਗ੍ਰਾਂਟ ਭੇਜੀ ਗਈ ਸੀ, ਜਿਸਦੀ ਵਿਭਾਗੀ ਹਦਾਇਤਾਂ ਅਨੁਸਾਰ ਐੱਸਐੱਮਸੀ ਵੱਲੋਂ ਵਰਤੋਂ ਕਰਦੇ ਹੋਏ ਸਕੂਲ ਲਈ ਸ਼ਾਨਦਾਰ ਹਾਈ ਟੈੱਕ ਸਮਾਰਟ ਕਲਾਸ ਰੂਮ ਬਣਾ ਕੇ ਬੱਚਿਆਂ ਦੇ ਸਪੁਰਦ ਕੀਤਾ ਗਏ, ਵਰਚੂਅਲ ਉਦਘਾਟਨ ਸਮੇਂ ਪਿ੍ਰੰਸੀਪਲ ਪਰਮਜੀਤ ਕੌਰ, ਧੁੱਪਸੜੀ ਪੰਚਾਇਤ ਦੇ ਸਰਪੰਚ ਬਲਵਿੰਦਰ ਕੌਰ, ਸੁਖਵਿੰਦਰ ਸਿੰਘ, ਬੂਟਾ ਸਿੰਘ, ਸਾਬਕਾ ਸਰਪੰਚ, ਗੁਰਮੀਤ ਸਿੰਘ ਮੈਂਬਰ ਪੰਚਾਇਤ, ਐੱਸਐੱਮਸੀ ਚੇਅਰਪਰਸਨ ਕਸ਼ਮੀਰ ਕੌਰ ਤੋਂ ਇਲਾਵਾ ਸਕੂਲ ਸਟਾਫ ਸਤਿੰਦਰ ਕੌਰ, ਮੁਖਤਾਰ ਸਿੰਘ, ਅਵਤਾਰ ਸਿੰਘ, ਮਾ. ਰਤਨ ਸਿੰਘ, ਸਰਵਣ ਸਿੰਘ, ਪ੍ਰੀਤਮ ਸਿੰਘ, ਗੁਰਬਚਨ ਸਿੰਘ, ਰਾਜਵਿੰਦਰ ਸਿੰਘ ਤੇ ਬਲਰਾਜ ਸਿੰਘ, ਜਤਿੰਦਰ ਸਿੰਘ, ਰਜਿੰਦਰ ਸ਼ਰਮਾ, ਤਰਸੇਮ ਕੁਮਾਰ, ਕੰਸ ਰਾਜ, ਗਗਨਦੀਪ ਸਿੰਘ, ਨਰਿੰਦਰਪਾਲ, ਕੁਲਦੀਪ ਕੌਰ, ਜਸਪਾਲ ਸਿੰਘ ਵਰਗਿਸ ਸਲਾਮਤ ਆਦਿ ਹਾਜ਼ਰ ਸਨ।