ਸਾਰੇ ਹੀ ਹਿੰਦੂ ਸੰਗਠਨਾਂ ਵੱਲੋਂ ਭਗਵਾਨ ਰਾਮ ਜੀ ਦੀ ਬੇਅਬਦੀ ਕਰਨ ਦੇ ਵਿਰੋਧ ਵਿੱਚ ਕੀਤਾ ਧਰਨਾ ਪ੍ਰਦਰਸ਼ਨ

ਬਟਾਲਾ 10 ਨਵੰਬਰ (ਦਮਨ ਪਾਲ ਸਿੰਘ)
ਅੱਜ ਬਟਾਲਾ ਵਿਖੇ ਸਾਰੇ ਹੀ ਹਿੰਦੂ ਸੰਗਠਨਾਂ ਵੱਲੋਂ ਭਗਵਾਨ ਰਾਮ ਜੀ ਦੀ ਬੇਅਬਦੀ ਕਰਨ ਦੇ ਵਿਰੋਧ ਵਿੱਚ ਸ਼ਿਵ ਸੈਨਾ ਸਮਾਜਵਾਦੀ, ਸ਼ਿਵ ਸੈਨਾ ਹਿੰਦੁਸਤਾਨ, ਸ਼ਿਵ ਸੈਨਾ ਭਾਰਤ, ਮਾਨਵ ਸੇਵਾ ਸੰਸਥਾਨ, ਬ੍ਰਾਹਮਣ ਸਮਾਜ, ਅਤੇ ਹੋਰ ਵੀ ਹਿੰਦੂ ਸੰਗਠਨਾਂ ਵੱਲੋਂ ਗਾਂਧੀ ਚੋਕ ਵਿੱਚ ਭਗਵਾਨ ਸ਼੍ਰੀ ਹਨੂੰਮਾਨ ਜੀ ਦਾ ਚਾਲੀਸਾ ਪੜ ਕੇ ਰੋਸ ਮੁਜਹਰਾ ਕੀਤਾ ਗਿਆ। ਸ਼ਿਵ ਸੈਨਾ ਸਮਾਜਵਾਦੀ ਦੇ ਪ੍ਰਧਾਨ ਵਿਜੇ ਪ੍ਰਭਾਕਰ ਨੇ ਕਿਹਾ ਕਿ ਦੁਸਹਿਰੇ ਵਾਲੇ ਦਿਨ ਭਗਵਾਨ ਸ੍ਰੀ ਰਾਮ ਚੰਦਰ ਜੀ ਦੀ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਬੇਅਦਬੀ ਕੀਤੀ ਗਈ ਸੀ, ਉਸ ਵਿਚ 40 ਤੋਂ 45 ਲੋਕ ਸ਼ਾਮਲ ਸਨ। ਪਰ ਪ੍ਰਸ਼ਾਸ਼ਨ ਵੱਲੋਂ 4 ਲੋਕਾਂ ਤੇ ਹੀ 295 ਦਾ ਪਰਚਾ ਦਰਜ਼ ਕੀਤਾ ਗਿਆ ਹੈ ਜੌ ਕਿ ਕਿਸੇ ਵੀ ਹਿੰਦੂ ਨੂੰ ਮਨਜੂਰ ਨਹੀਂ ਹੈ। ਓਹਨਾ ਕਿਹਾ ਕਿ ਜਿੰਨਾ ਵੀ ਲੋਕਾਂ ਨੇ ਇਹ ਕੰਮ ਕੀਤਾ ਹੈ, ਉਨ੍ਹਾਂ ਤੇ 302 ਦਾ ਪਰਚਾ ਦਰਜ਼ ਹੋਣਾ ਚਾਹੀਦਾ ਹੈ। ਪ੍ਰਭਾਕਰ ਨੇ ਕਿਹਾ ਕਿ ਸਾਰੇ ਹਿੰਦੂ ਸੰਗਠਨਾਂ ਨੇ ਮੰਗ ਕੀਤੀ ਹੈ ਕਿ 40 ਤੋਂ 45 ਲੋਕਾਂ ਤੇ 302 ਦਾ ਪਰਚਾ ਦਰਜ ਕੀਤਾ ਜਾਵੇ। ਲੋਕਾਂ ਵਿੱਚ ਰੋਸ ਹੈ ਅਤੇ ਪ੍ਰਭਾਕਰ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਨਲਾਇਕੀ ਦਾ ਨਤੀਜਾ ਹੈ। ਇਸ ਮੌਕੇ ਤੇ ਨਰਿੰਦਰ ਵਰਮਾ, ਹਰਪ੍ਰੀਤ ਗੋਲਡੀ, ਰਜੀਵ ਮਹਾਜਨ ਜੰਗੀ, ਵਿਕਾਸ ਸ਼ਰਮਾ, ਓਮ ਪ੍ਰਕਾਸ਼ ਸ਼ਰਮਾਂ, ਰਾਜਾ ਵਾਲਿਆ, ਧੀਰਜ ਵਰਮਾ, ਨੰਦ ਸਰੂਪ, ਸੋਨੂੰ ਮਾਣ, ਨੀਰਜ ਪ੍ਰਭਾਕਰ, ਸੁਖਦੀਪ ਸਿੰਘ, ਦੀਪਕ ਕੁਮਾਰ ਆਦੀ ਹਾਜਰ ਸਨ।