ਬਜਰੰਗ ਦਲ ਹਿੰਦੂਸਤਾਨ ਦੇ ਅਹੁਦੇਦਾਰਾਂ ਨੇ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਗੁਰਦਾਸਪੁਰ ਨਾਲ ਕੀਤੀ ਮੁਲਾਕਾਤ

ਬਟਾਲਾ 13 ਨਵੰਬਰ ( ਦਮਨ ਪਾਲ ਸਿੰਘ) ਬਜਰੰਗ ਦਲ ਹਿੰਦੂਸਤਾਨ ਵੱਲੋਂ ਪਸ਼ੂ ਪਾਲਣ ਵਿਭਾਗ ਨਾਲ ਮੀਟਿੰਗ ਕੀਤੀ ਗਈ। ਜਿਸ ਵਿੱਚ ਬਜਰੰਗ ਦਲ ਹਿੰਦੂਸਤਾਨ ਦੇ ਪੰਜਾਬ ਚੇਅਰਮੈਨ ਗਗਨ ਪਲਾਜ਼ਾ ਅਤੇ ਜ਼ਿਲਾ ਪ੍ਰਧਾਨ ਰਾਜੀਵ ਮਿੰਟੂ ਅਤੇ ਪਸ਼ੂ ਪਾਲਣ ਵਿਭਾਗ ਗੁਰਦਾਸਪੁਰ ਦੇ ਡਿਪਟੀ ਡਾਇਰੈਕਟਰ ਡਾਕਟਰ ਸ਼ਾਮ ਸਿੰਘ, ਤੇ ਸੀਨੀਅਰ ਵੈਟਰਨਰੀ ਅਫਸਰ ਡਾਕਟਰ ਸਰਬਜੀਤ ਸਿੰਘ ਰੰਧਾਵਾ,ਏ.ਡੀ ਪੋਲਟਰੀ ਗੁਰਦਾਸਪੁਰ ਡਾਕਟਰ ਰਾਜਿੰਦਰ ਸਿੰਘ ਨੇ ਹਿੱਸਾ ਲਿਆ। ਜਿਸ ਵਿੱਚ ਚੇਅਰਮੈਨ ਪੰਜਾਬ ਅਤੇ ਜ਼ਿਲਾ ਪ੍ਰਧਾਨ ਨੇ ਇਹ ਕਿਹਾ ਕਿ ਆਏ ਦਿਨ ਸੜਕਾਂ ਉਪਰ ਐਕਸੀਡੈਂਟ ਹੋਣ ਉਪਰੰਤ ਜੋ ਗਾਉਂ ਮਾਤਾ ਜ਼ਖਮੀ ਹੋ ਜਾਂਦੀਆਂ ਹਨ। ਉਹਨਾਂ ਨੂੰ ਕੋਈ ਮੈਡੀਕਲ ਸੁਵਿਧਾਵਾਂ ਪ੍ਰਾਪਤ ਨਹੀਂ ਹੁੰਦੀਆ ਅਤੇ ਗਾਉਂ ਮਾਤਾ ਜ਼ਖਮਾਂ ਦੀ ਤਾਬ ਨਾ ਝੱਲਦੇ ਹੋਏ ਮੌਤ ਹੋ ਜਾਂਦੀ ਹੈ ਅਤੇ ਐਕਸੀਡੈਂਟ ਹੋਣ ਉਪਰੰਤ ਗਾਉਂ ਮਾਤਾ ਨੂੰ ਹਸਪਤਾਲ ਪਹੁੰਚਾਉਣ ਲਈ ਕੋਈ ਟਰਾਂਸਪੋਰਟ ਸੁਵਿਧਾ ਨਹੀਂ ਹੈ। ਅਸੀਂ ਇਸ ਸਬੰਧ ਵਿੱਚ ਡੀਸੀ ਗੁਰਦਾਸਪੁਰ ਜੀ ਨਾਲ ਵੀ ਮੁਲਾਕਾਤ ਕੀਤੀ ਸੀ। ਕੀ ਸਾਨੂੰ ਇਹ ਮੁਸ਼ਕਿਲਾਂ ਆ ਰਹੀਆਂ ਹਨ। ਤਾਂ ਉਹਨਾਂ ਨੇ ਸਾਨੂੰ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਨੂੰ ਮਿਲਣ ਵਾਸਤੇ ਕਿਹਾ। ਅੱਜ ਇਸ ਮੀਟਿੰਗ ਵਿੱਚ ਡਿਪਟੀ ਡਾਇਰੈਕਟਰ ਜੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਆਪਣੇ ਵੱਲੋਂ ਪੂਰੀ ਨਿਸ਼ਠਾ ਨਾਲ ਅਪਣਾ ਕੰਮ ਕਰ ਰਹੇ ਹਾਂ। ਪਰ ਫਿਰ ਵੀ ਸਾਡੇ ਵੱਲੋਂ ਅੱਗੇ ਤੋਂ ਇਸ ਤਰ੍ਹਾਂ ਦੀ ਕੋਈ ਵੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਸੀਨੀਅਰ ਵੈਟਰਨਰੀ ਅਫਸਰ ਸਰਬਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਜੋ ਸਾਨੂੰ ਇਸ ਗਾਉਂ ਮਾਤਾ ਦੇ ਐਕਸੀਡੈਂਟ ਦੋਰਾਨ ਗਾਉਂ ਮਾਤਾ ਨੂੰ ਚੁੱਕਣ ਦੀ ਮੁਸ਼ਕਿਲ ਆ ਰਹੀ ਹੈ। ਉਸ ਦਾ ਵੀ ਜਲਦ ਹੀ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਪਿੰਟੂ, ਨਰੇਸ਼ ਕੁਮਾਰ, ਅਰੁਣ ਕੁਮਾਰ ਤੇ ਪਸ਼ੂ ਹਸਪਤਾਲ ਦਾ ਸਟਾਫ ਮੋਜੂਦ ਸੀ।