ਜਨਮ ਦਿਨ ਤੇ ਵਿਸ਼ੇਸ਼ 

0

ਲੋਕ-ਤੰਤਰ ਦਾ ਮੋਢੀ ਸੀ ਮਹਾਰਾਜਾ ਰਣਜੀਤ ਸਿੰਘ

ਮਹਾਰਾਜਾ ਰਣਜੀਤ ਦੇ ਰਾਜ ਦੀਆਂ ਖ਼ਾਸ ਗੱਲਾਂ ਵਿੱਚੋਂ ਉਸ ਨੂੰ ਪੰਜਾਬੀਆਂ ਨੇ ਬਹੁਰੰਗੀ, ਬਹੁਢੰਗੀ ਨਾਵਾਂ, ਰੁਤਬਿਆਂ ਨਾਲ ਪਿਆਰ ਸਤਿਕਾਰ ਦਿੱਤਾ । ਕੁਝ ਨਾਮ ਹਨ ” ਮਹਾਰਾਜਾ ਪੰਜਾਬ, ਮਹਾਰਾਜਾ ਲਾਹੋਰ, ਸ਼ੇਰੇ-ਏ-ਪੰਜਾਬ, ਸ਼ੇਰੇ-ਏ-ਹਿੰਦ, ਸਰਕਾਰੇ ਖਾਲਸਾ, ਬਾਦਸ਼ਾਹੇ ਪੰਜ-ਆਬ, ਸਾਹਿਬੇ-ਇਲਮ, ਸਿੰਘ ਸਾਹਿਬ ਆਦਿ ਮੋਹ ਭਿਜੇ ਨਾਵਾਂ ਦੀ ਸੂਚੀ ਲੰਮੀ ਹੋ ਸਕਦੀ ਹੈ।
ਅੰਗਰੇਜ਼ਾਂ ਨੇ ਦੁਨੀਆ ਦੀ ਬਿਹਤਰੀਨ ਰਾਜਧਾਨੀ ਲਾਹੋਰ ਉਪਰ ੧੮੪੯ ਨੂੰ ਕਬਜ਼ਾ ਹੋਣ ਉਪਰੰਤ ਆਪਣੇ ਸੈਨਾਪਤੀਆਂ ਤੋਂ ਸਭ ਤੋਂ ਪਹਿਲਾਂ ਇਹ ਪਤਾ ਕਰਵਾਉਣ ਦੀ ਤਾਗੀਦ ਕੀਤੀ ਕਿ ਪੰਜਾਬ  ਵਿੱਚ ਸਿੱਖਿਆ ਮਿਆਰ ਕਿੰਨਾ ਕੁ ਹੈ। ਤਾਂ ਕਿ ਪਤਾ ਲਾਿੲਆ ਜਾ ਸਕੇ ਕਿ ਜਿੰਨਾਂ ਲੋਕਾਂ ਉਪਰ ਅਸੀਂ ਲੰਮੀ ਹਕੂਮਤ ਕਰਨੀ ਹੈ ਉਨਹਾਂ ਦੇ ਵਿਦਿਆਂ ਮਿਆਰ ਮੁਤਾਿਬਕ ਰਾਜਸੀ ਪ੍ਰਬੰਧ ਕੀਤੇ ਜਾਣ। ਰਿਪੋਰਟ ਆਉਣ ਤੇ ਅੰਗਰੇਜ਼ਾਂ ਦੇ ਦਿਮਾਗ ਸੁੰਨ ਰਿਹ ਗਏ। ਇੰਨੀ ਵੱਡੀ ਫੀਸਦੀ ਲੋਕਾਂ ਦਾ ਪੜੇ ਲਿਖੇ ਹੋਣਾ ਤਾਂ ਫਰੰਗੀਆਂ ਦੇ ਆਪਣੇ ਮੂਲ ਦੇਸ਼ ਵਿੱਚ ਵੀ ਸੰਭਵ ਨਹੀਂ ਸੀ। ਇਹ ਸਤਾਸੀ ਫੀਸਦੀ ” ਲਾਹੋਰ ” ਦੇ ਲੋਕ ਫ਼ਾਰਸੀ ਨੂੰ ਚੰਗੀ ਤਰਾਂ ਨਾਲ ਪੜ ਲਿਖ ਸਕਦੇ ਸਨ ਅਤੇ ਪੱਤਰ ਵਿਹਾਰ ਕਰ ਸਕਦੇ ਸਨ। ਅੰਗਰੇਜ਼ਾਂ ਨੇ ਇਸ ਦਾ ਰਾਜ ਜਾਨਣਾ ਚਾਹਿਆ।  ।

ਲੇਖਕ ਦਲਜਿੰਦਰ ਸਿੰਘ ਘੁੰਮਣ

ਮਹਾਰਾਜੇ ਆਪ ਭਾਵੇਂ ਘੱਟ ਪੜਿਆ ਲਿਖਿਆਂ ਸੀ ਪਰ ਦਿਮਾਗੀ ਤੌਰ ਤੇ ਬਹੁਤ ਜ਼ਹੀਨ ਸੋਚ ਦਾ ਮਾਲਕ ਸੀ। ਸਭ ਤੋਂ ਪਹਿਲਾਂ ਕੰਮ ਵਿੱਦਿਆ ਪਸਾਰ ਦੇ ਯਤਨ ਅਰੰਭੇ। ਉਹ ਚਾਹੁੰਦਾ ਸੀ ਰਿਆਸਤ ਦਾ ਹਰ ਬਾਸ਼ਿੰਦਾ ਮੈਨੂੰ ਖ਼ੁਦ ਖਤ ਲਿਖੇ। ਲਾਹੋਰ ਦੇ ਸਾਰੇ ਅਹਿਲਕਾਰਾਂ ਨੂੰ ਪੜਾਈ ਲਿਖਾਈ ਦੇ ਫ਼ਾਰਸੀ ਵਿੱਚ ਕਾਇਦੇ ਤਿਆਰ ਕਰਨ ਦੇ ਹੁਕਮ ਕੀਤੇ। ਿੲੱਕ ਕਾਇਦਾ ਗੁਰਮੁਖੀ ਅਤੇ ਿੲੱਕ ਕਾਇਦਾ ਸ਼ਾਹਮੁਖੀ ਦਾ ਤਿਆਰ ਕੀਤਾ। ਿੲਸ ਕਾਇਦੇ ਦਾ ਨਾਂ “ਕਾਇਦੇ-ਨੂਰ” ਸੀ। ਜਿਸ ਵਿੱਚ ਸਰਲ ਅਸਾਨ ਪੜ੍ਹਨ ਲਿਖਣ ਦਾ ਗਿਆਨ ਤੋਂ ਇਲਾਵਾ ਅਖੀਰ ਵਿੱਚ ਗਿਣਤੀ ਵੀ ਦਰਜ ਕੀਤੀ ਤਾਂ ਕਿ ਗਿਣਤੀ ਮਿਣਤੀ ਦਾ ਹਿਸਾਬ ਵੀ ਹੋ ਸਕੇ। ਿੲਸ ਦੀਆਂ ਪੰਜ ਹਜ਼ਾਰ ਕਾਪੀਆਂ ਆਪਣੇ ਅਹਿਲਕਾਰਾਂ ਰਾਹੀਂ ਪੰਜਾਬ ਭਰ ਦੇ ਨੰਬਰਦਾਰਾਂ ਨੂੰ ਪੁੰਹਚਾਈਆ ਗਈਆਂ। ਿੲਹ ਤਾਗੀਦ ਕੀਤੀ ਗਈ ਕਿ ਹਰ ਵਿਅਕਤੀ ਤਿੰਨ ਮਹੀਨੇ ਵਿੱਚ ਪੜ ਕੇ ਅੱਗੋਂ ਪੰਜ ਕਾਇਦੇ ਤਿਆਰ ਕਰਕੇ ਲੋਕਾਂ ਵਿੱਚ ਵੰਡੇ। ਮਹਾਰਾਜੇ ਨੂੰ ਜਾਂ  ਰਿਆਸਤ ਨੂੰ ਆਪਣੇ ਹੱਥੀ ਖਤ ਲਿਖ ਕੇ ਇਤਲਾਹ ਕਰੇ ਕਿ ਕਿੰਨ੍ਹੇ ਕਾਇਦੇ ਲਿਖੇ ਅਤੇ ਵੰਡੇ ਗਏ। ਿੲਸ ਤੋਂ ਇਲਾਵਾ ਸਿੱਖਿਆ ਦੇ ਮੁਢਲੇ ਕੇਂਦਰ ਗੁਰੂਦਵਾਰਾ ਸਾਹਿਬ ਅਤੇ ਮੱਦਰੱਸੇ ਸਨ ਜਿੰਨਾਂ ਦੀ ਆਮਦਨ ਲਈ ਰਿਆਸਤ ਵਲੋਂ ਵੱਡੀਆ ਜਗੀਰਾਂ ਅਲਾਟ ਕੀਤੀਆ ਜਾਦੀਆਂ ਸਨ। ਮਹਾਰਾਜੇ ਨੇ ਸਭ ਧਰਮਾਂ ਨੂੰ ਬਹੁਤ ਸਤਿਕਾਰ ਦਿੱਤਾ। ਪਹਿਲੀ ਵਾਰ ਕੁਰਾਨ ਸ਼ਰੀਫ ਦਾ ਗੁਰਮੁੱਖੀ ਅਤੇ ਸ਼ਾਹਮੁੱਖੀ ਵਿੱਚ ਤਰਜਮਾ ਕਰਵਾਇਆ ਗਿਆ। ਅਮਨ ਸ਼ਾਂਤੀ ਵਾਲਾ ਅਤੇ ਵਕਤੀ ਹਕੁਮਤਾ ਦੇ ਬਰਾਬਰੀ ਦੀ ਸਿੱਖ ਖਾਲਸਾ ਸੈਨਾ ਨਾਲ ਲੈਸ ਮਹਾਰਾਜਾ ਦਾ ਰਾਜ ਉਸ ਦੀ ਸਿਆਣਪ ਅਤੇ ਤੇਜ਼ ਬੁੱਧੀ ਤੋਂ ਗੋਰੇ ਵੀ ਮੁਨੱਕਰ ਨਹੀਂ ਹੋ ਸਕੇ। ਉਹਨਾਂ ਨੂੰ ਅਹਿਸਾਸ ਹੋ ਗਿਆ  ਕਿ ਮਹਾਰਾਜੇ ਦਾ ਰਾਜ ਕਿੰਨਾਂ ਸੰਪਨ ਰਾਜ ਸੀ! ਜਿਸ ਕਰਕੇ ਗੋਰੇਆ ਨੂੰ ਰਾਜ ਕਰਨ ਲਈ ਮਹਾਰਾਜੇ ਦੀ ਮੌਤ ਤੱਕ ਇੰਤਜਾਰ ਕਰਨੀ ਪਈ।
੧੮੯੯ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਜਦੋਂ ਲਾਹੋਰ ਨੂੰ ਆਪਣੇ ਰਾਜ ਵਿੱਚ ਮਿਲਾਇਆ ਤਾਂ ਿੲਸ ਸ਼ਹਿਰ ਨੂੰ ਦਿਲੋਂ ਵਸਾਉਣ ਦੀ ਭਰਪੂਰ ਇੱਛਾ ਜਾਗੀ। ਰਾਜੇ ਦਾ ਮਹਾਰਾਜਾ ਬਨਣਾ, ਆਪਣੇ ਰਾਜ ਤੋਂ ਬਾਹਰੇ ਮਿਸਲਾਂ, ਰਿਆਸਤਾਂ, ਕਬੀਲਿਆਂ ਨਾਲ ਦੋਸਤਾਨਾਂ ਸੰਧੀਆਂ ਨੂੰ ਲਾਗੂ ਕਰਕੇ ਿੲੱਕ ਵੱਡੀ ਬਾਦਸ਼ਾਹਤ ਕਾਇਮ ਕਰਨਾ ਸੀ। ਲਾਹੋਰ ਨਾਲ ਮਹਾਰਾਜੇ ਦਾ ਮੁਹੱਬਤੀ ਪਿਆਰ ਸੀ। ਸਿੱਖ ਇਤਿਹਾਸ ਦੀ ਚਰਨ ਛੋਹ ਧਰਤੀ ਸੀ। ਸ਼੍ਰੀ ਅਮਿੰ੍ਤਸਰ ਸਾਹਿਬ ਦੇ ਬਹੁਤ ਨੇੜੇ ਸੀ। ਭੰਗੀ ਮਿਸਲ ਜੋ ਲਾਹੋਰ ਤੇ ਕਾਬਿਜ ਸੀ ਨੇ ਲੋਕਾਂ ਤੇ ਅਲੱਗ ਅਲੱਗ ਟੈਕਸ ਲਾ ਕੇ ਰਾਜਸੀ ਖ਼ਲਲ ਪੈਦਾ ਕੀਤਾ ਪਿਆ ਸੀ। ਲਾਹੋਰ ਦੇ ਅਹਿਮ ਮੁਖੀ ਮੁਸਲਮਾਨਾਂ ਨੇ ਸ਼ੇਰੇ-ਪੰਜਾਬ ਨੂੰ ਖਤ ਲਿਖ ਕੇ ਮਦੱਦ ਦੀ ਗੁਹਾਰ ਲਾਈ। ਮਹਾਰਾਜੇ ਨੇ ਸਾਰੀ ਉਮਰ ਲਈ ਲਾਹੋਰ ਨੂੰ ਆਪਣੀ ਰਾਜ ਦੀ ਰਾਜਧਾਨੀ ਅਤੇ ਬਾਦਸ਼ਾਹਤ ਦਾ ਕੇਂਦਰ ਬਿੰਦੂ ਲਾਹੋਰ ਨੂੰ ਬਣਾਇਆ।
ਮਹਾਰਾਜਾ ਰਣਜੀਤ ਸਿੰਘ ਨੇ ਹਮੇਸ਼ਾ ਹਲਿਮੀ ਰਾਜ ਦੀ ਤਰਜ਼ ਤੇ ਰਾਜ ਕਰਨ ਦੀ ਵਿਧੀ ਨੂੰ ਲੋਕ-ਤੰਤਰੀ ਢੰਗ ਅਪਣਾਇਆ ਅਤੇ ਪਰਫੁਲਤ ਕੀਤਾ। ਸਿੱਖ ਬਾਦਸ਼ਾਹ ਨੇ ਆਪਣੇ ਰਾਜ ਨੂੰ ਗੁਰੂ ਦਾ ਫ਼ਲਸਫ਼ਾ ਦਿੱਤਾ। ਜਿੱਥੇ ਨਿਆ, ਇੰਨਸਾਫ, ਬਰਾਬਰਤਾ, ਸਦਭਾਵਨਾਂ, ਧਰਮ ਨਿਰਪੱਖਤਾ, ਸਾਂਝੀਵਾਲਤਾ, ਭਾਈਚਾਰਕ ਏਕਤਾ ਨੂੰ ਪੁਮੁੱਖਤਾ ਦਿੰਤੀ।  ਨਿਰੋਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਆਸ਼ੇ ਮੁਤਾਬਿਕ ਰਾਜ ਦੀ ਨੀਂਹ ਰੱਖੀ। ਖਾਲਸਾ ਦਰਬਾਰ ਦੀਆਂ ਨੀਤੀਆ ਇੰਨੀਆ ਨਵੀਨਤਮ ਸਨ ਕਿ ਉਸ ਵੇਲੇ ਦੇ ਦੁਨੀਆਂ ਦੇ ਵਿਰਲੇ ਬਾਦਸ਼ਾਹ ਕੋਲ ਮਜੂਦ ਸਨ। ਉਸ ਵੇਲੇ ਦੁਨੀਆ ਨੂੰ ਫ਼ਤਿਹ ਕਰਨ ਵਾਲੀਆਂ ਵੱਡੀਆਂ ਤਾਕਤਾਂ ਵਿੱਚ ਅੰਗਰੇਜ਼, ਫਰੈਂਚ, ਸਪੈਨਿਸ਼, ਪੁਰਤਗਾਲ, ਤੁਰਕੀ ਆਦਿ ਸਨ। ਇੰਨਾਂ ਸਾਰੀਆਂ ਤਾਕਤਾਂ ਵਿੱਚੋਂ ਵੱਡੀ, ਨਿਪੁੰਨ, ਰਣਨੀਤੀ ਵਿੱਚ ਮਾਹਰ ਇੰਗਲੈਡ ਹੀ ਸੀ। ਮਹਾਰਾਜਾ ਰਣਜੀਤ ਸਿੰਘ ਦੀ ਰਾਜ ਕਰਨ ਦੀ ਨਿਪੁੰਨਤਾਂ ਤੋਂ ਅੰਗਰੇਜ਼ ਭਲੀ ਭਾਂਤ ਵਾਕਿਫ ਸਨ। ਿੲਸ ਲਈ ਮਹਾਰਾਜਾ ਨਾਲ ਮਿਤੱਰਤਾ ਦੀਆਂ ਸੰਧੀਆ ਕੀਤੀਆਂ ਗਈਆਂ। ਪਰ ਫਿਰ ਵੀ ਮਹਾਰਾਜਾ ਜਿਉਦੇ ਜੀਅ ਅੰਗਰੇਜ਼ਾਂ ਦੀ ਵਧਦੀ ਤਾਕਤ ਤੋ ਹਮੇਸ਼ਾ ਚੁਕੰਨਾਂ ਰਿਹਾ।
ਮਹਾਰਾਜੇ ਨੇ ਆਪਣੇ ਰਾਜ ਦੀ ਹਿਫਾਜਤੀ ਅਤੇ ਵਾਧੇ ਲਈ ੫੯ ਲੜਾਈਆਂ ਲੜੀਆਂ। ਸ ਲਹਿਣਾ ਸਿੰਘ ਵੱਲੋਂ ਤਿਆਰ ੭੪੦ ਤੋਪਾਂ ਦਾ ੍ਵੱਡਾ ਹਿਫਾਜਤੀ ਸਾਜੋ ਸਮਾਨ ਫੌਜ ਕੋਲ ਮੋਜੂਦ ਸੀ। ਖਾਲਸਾ ਸੈਨਾਂ ਕੋਲ ਬਹੁਤ ਵੱਡੇ ਜਰਨੈਲ ਸਨ। ਜਿਸ ਦੀ ਸ਼ਾਹਦੀ ਅੱਜ ਵੀ ਦੁਨੀਆ ਭਰਦੀ ਹੈ।ਿੲਹ ਗੱਲ ਬੜੀ ਪ੍ਰਮੁਖਤਾ ਨਾਲ ਪੜ੍ਹੀ ਅਤੇ ਲਿਖੀ ਜਾਣੀ ਚਾਹਿਦੀ ਹੈ ਕਿ ਮਹਾਰਾਜਾਂ ਰਣਜੀਤ ਸਿੰਘ ਨੇ ਸਭ ਤੋਂ ਪਹਿਲਾ ਦੁਨੀਆਂ ਦਾ ਲੋਕ-ਤੰਤਰ ਰਾਜ ਲਾਗੂ ਕੀਤਾ।  ਉਸ ਦੇ ਰਾਜ ਵਿੱਚ ਹਮੇਸ਼ਾ ਬਰਾਬਾਰਤਾ ਦੇ ਨਿਆਈ ਹਰ ਵਰਗ , ਧਰਮ, ਕਬੀਲਿਆ ਨੂੰ ਸ਼ਮੂਲੀਅਤ ਮਿਲੀ। ਮਹਾਰਾਜਾ ਸਿੱਖ ਹੋ ਕੇ ਆਪਣੇ ਰਾਜ ਦਰਬਾਰ ਨੂੰ ਹਿੰਦੂ, ਮੁਸਲਮਾਨਾਂ ਨੂੰ ਵਜੀਰੀਆਂ ਨਾਲ ਨਿਵਾਜਿਆ ਗਿਆਂ। ਸੈਨਾਂ ਦੇ ਮੁਖੀ ਇਸਾਈ ਮਤ ਵਿੱਚੋਂ ਭਰਤੀ ਕੀਤੇ। ਅਨੇਕਾਂ ਨੂੰ ਜਗੀਰਾਂ ਦੇ ਕੇ ਰਾਜ ਪ੍ਰਬੰਧ  ਦੇ ਭਾਗੀਦਾਰ ਬਣਾਇਆਂ। ਉਸ ਵੇਲੇ ਅਜਿਹੀ ਮਿਸਾਲ ਦੁਨੀਆਂ ਵਿੱਚ ਕਿਧਰੇ ਵੀ ਉਜਾਗਰ ਨਹੀਂ ਹੋਈ। ਸਿੱਖ ਰਾਜ ਵਿੱਚ ਅਮੀਰੀ ਦੀਆਂ ਝਲਕਾਂ ਪੈਦੀਆ ਹਨ। ਵਿਦੇਸ਼ੀ  ਲੋਕਾਂ ਦਾ ਪੰਜਾਬ ਵੱਲ ਪਲਾਨ ਹੋਇਆ। ਚੰਗੀਆ ਤਨਖਾਹਾਂ ਅਮੀਰ ਰਾਜ ਦੀ ਨਿਸ਼ਾਨੀ ਸੀ। ਕੋਈ ਭੁੱਖਾ ਨਹੀਂ ਸੀ ਸੋਂਦਾ। ਜਿਨਾਂ ਰਿਆਸਤਾ ਨੂੰ ਆਪਣੇ ਨਾਲ ਮਿਲਾਇਆ ਜਾਂਦਾ ਉਸ ਨੂੰ ਉਸੇ ਨਿਜ਼ਾਮ ਹੇਠ ਹੀ ਚੱਲਦਾ ਰੱਖਿਆ ਜਾਂਦਾ ਸਿਰਫ ਖਾਲਸਾ ਸਰਕਾਰ ਦੀਆ ਸ਼ਰਤਾਂ ਲਾਗੂ ਹੁੰਦੀਆ। ਅੰਗਰੇਜੀ ਰਾਜ ਵਿੱਚ ਸਿਰਫ ਜ਼ੁਲਮ ਹੀ ਰਾਜ ਭਾਗ ਦੀ ਸਲਾਮਤੀ ਲਈ ਸਹੀ ਤਰੀਕਾ ਮੰਨਿਆ ਜਾਂਦਾ ਸੀ। ਮੁਗਲਾਂ ਅਤੇ ਦੁਨੀਆ ਤੇ ਰਾਜ ਕਰਨ ਵਾਲੀਆਂ ਵਿਦੇਸ਼ੀ ਤਾਕਤਾਂ ਆਪਣੇ ਪੁਰਖਿਆਂ ਨੂੰ ਮਾਰ ਕੇ ਰਾਜ ਗੱਦੀਆ ਤੇ ਬੈਠੇ। ਇਹੀ ਹੀ ਤਾਰੀਕੇ ਨੂੰ ਅੰਜਾਮ ਦੇ ਕੇ ਮਹਾਰਾਜਾ ਰਣਜੀਤ ਸਿੰਘ ਨਾਲ ਹੋਈਆਂ  ਮਿੱਤਰਤਾ ਸੰਧੀਆਂ ਨੂੰ ਦਰ ਕਿਨਾਰ ਕਰਕੇ ਮੌਤ ਤੋਂ ਮਹਿਜ਼ ਅੱਗਲੇ ਦਸ ਸਾਲਾਂ ਵਿੱਚ ਸਿੱਖ ਰਾਜ ਵਿੱਚ ਅਗਲੀ ਗੱਦੀ ਦੇ ਵਾਰਸਾਂ ਵਿੱਚ ਖਾਨਾਜੰਗੀ ਰਾਹੀਂ ਵਾਰੋ ਵਾਰੋ ੧੮੪੯ ਤੱਕ ਖਾਲਸਾ ਰਾਜ ਖਤਮ ਕਰਕੇ ਧੋਖੇ ਦੀ ਵੱਡੀ ਰਣਨੀਤੀ ਨੂੰ ਅੰਜਾਮ ਦਿੱਤਾ। ਦੋ ਦਿਨਾਂ ਵਿੱਚ ਹੀ ਦੋ ਸਿੱਖ ਬਾਦਸ਼ਾਹਾਂ ਦੇ ਕਤਲ ਹੋਏ। ਮਹਾਰਾਜਾ ਰਣਜੀਤ ਸਿੰਘ ਦੇ ਆਪਣੇ ਰਾਜ ਵਿੱਚ ਕਦੇ ਕੋਈ ਜ਼ੁਲਮ ਸਿਤਮ ਦੀ ਹਵਾ ਨਹੀਂ ਚੱਲੀ। ਦੁਨੀਆ ਨੂੰ ਅਸਲ ਰੂਪ ਵਿੱਚ ਲੋਕ-ਤੰਤਰ ਦੀ ਪਰੀਭਾਸ਼ਾ ਦੇਣ ਵਾਲਾ ਸ਼ੇਰੇ-ਪੰਜਾਬ  ਮਹਾਰਾਜਾ ਰਣਜੀਤ ਸਿੰਘ ਹੀ ਹੋਇਆ ਹੈ।

About Author

Leave a Reply

Your email address will not be published. Required fields are marked *

You may have missed