ਨੀਰਜ਼ ਢੌਲਾ ਬਟਵਾਲ ਬਿਰਾਦਰੀ ਪੰਜਾਬ ਰਜਿ: ਦੇ ਪ੍ਰਦੇਸ਼ ਚੇਅਰਮੈਨ ਬਣੇ

0

ਬਟਾਲਾ, 16 ਨਵੰਬਰ (ਦਮਨ ਪਾਲ ਸਿੰਘ): ਅੱਜ ਬਟਵਾਲ ਬਿਰਾਦਰੀ ਪੰਜਾਬ ਦੀ ਇਕ ਵਿਸ਼ੇਸ ਮੀਟਿੰਗ ਪ੍ਰਧਾਨ ਹੀਰਾ ਸਿੰਘ ਬਟਵਾਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਬਟਵਾਲ ਬਿਰਾਦਰੀ ਪੰਜਾਬ ਦੀ ਮੈਂਬਰਾਂ ਨੇ ਵੱਧ ਚੜ ਕੇ ਹਿੱਸਾ ਲਿਆ। ਮੀਟਿੰਗ ਵਿੱਚ ਪ੍ਰਧਾਨ ਹੀਰਾ ਸਿੰਘ ਬਟਵਾਲ ਵੱਲੋਂ ਮੈਂਬਰਾ ਵੱਲੋਂ ਸਰਵਸੰਮਤੀ ਨਾਲ ਲਏ ਫੈਸਲੇ ਅਨੁਸਾਰ ਨੀਰਜ ਕੁਮਾਰ ਢੌਲਾ ਨੂੰ ਬਟਵਾਲ ਬਿਰਾਦਰੀ ਪੰਜਾਬ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ। ੇ ਸਮੂਹ ਬਟਵਾਲ ਬਿਰਾਦਰੀ ਪੰਜਾਬ ਦੇ ਮੈਂਬਰਾਂ ਨੇ ਨੀਰਜ ਕੁਮਾਰ ਢੋਲਾ ਨੂੰ ਚੇਅਰਮੈਨ ਨਿਯੁਕਤ ਹੋਣ ਸਿਰੋਪਾ ਦੇ ਸਨਮਾਨਿਤ ਕੀਤਾ ਤੇ ਫੁੱਲ ਮਲਾਵਾਂ ਪਹਿਨਾ ਤੇ ਮੂੰਹ ਮਿੱਠਾ ਕਰਵਾ ਕੇ ਖੁਸ਼ੀ ਦਾ ਇਜਹਾਰ ਕੀਤਾ। ਇਸ ਮੌਕੇ ਪ੍ਰਧਾਨ ਹੀਰਾ ਸਿੰਘ ਬਟਵਾਲ ਨੇ ਕਿਹਾ ਕਿ ਨੀਰਜ਼ ਕੁਮਾਰ ਢੋਲਾ ਵੱਲੋਂ ਹਮੇਸ਼ਾ ਹੀ ਬਟਵਾਲ ਬਿਰਾਦਰੀ ਪੰਜਾਬ ਦੀ ਮਜਬੂਤੀ ਲਈ ਹਮੇਸ਼ਾ ਸਮਰਪਿਤ ਭਾਵਨਾ ਨਾਲ ਕੰਮ ਕੀਤਾ ਹੈ ਉਨ•ਾਂ ਦੀ ਇਸ ਕਾਰਜਸ਼ੈਲੀ ਤੋਂ ਪ੍ਰਭਾਵਿਤ ਹੋ ਕੇ ਸਮੂਹ ਬਟਵਾਲ ਬਿਰਾਦਰੀ ਪੰਜਾਬ ਵੱਲੋਂ ਉਨ•ਾਂ ਨੂੰ ਚੇਅਰਮੈਨ ਨਿਯੁਕਤ ਕਰਨ ਦਾ ਫੈਸਲਾ ਲਿਆ ਹੈ। ਇਸ ਮੌਕੇ ਚੇਅਰਮੈਨ ਨੀਰਜ਼ ਢੌਲਾ ਨੇ ਕਿਹਾ ਕਿ ਬਟਵਾਲ ਬਿਰਾਦਰੀ ਵੱਲੋਂ ਜੋ ਮੈਨੂੰ ਸਨਮਾਨ ਦਿੱਤਾ ਗਿਆ ਹੈ ਉਸ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਹੈ ਤਾਂ ਪਿਛਲੀ ਵਾਰ ਦੀ ਤਰ•ਾਂ ਭਵਿੱਖ ਵਿੱਚ ਵੀ ਬਟਵਾਲ ਬਿਰਾਦਰੀ ਭਾਈਚਾਰਾ ਦੀ ਸਮੱਸਿਆਵਾਂ ਦੇ ਹੱਲ ਲਈ ਹਮੇਸ਼ਾ ਹੀ ਯਤਨਸ਼ੀਲ ਰਹਾਂਗਾ ਜੋ ਪਾਰਟੀ ਵੱਲੋਂ ਜੋ ਮੈਨੂੰ ਜਿੰਮੇਵਾਰੀ ਸੋਂਪੀ ਗਈ ਹੈ ਉਸਦੇ ਖਰ•ਾ ਉਤਰਣ ਲਈ ਹਮੇਸਾ ਹੀ ਮੇਹਨਤ, ਲਗਨ ਤੇ ਇਮਾਨਦਾਰੀ ਨਾਲ ਦਿਨ ਰਾਤ ਯਤਨਸ਼ੀਲ ਰਹਾਂਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਨਰਲ ਸੈਕੇਟਰੀ ਜਗਦੀਸ਼ ਬਟਵਾਲ, ਜ਼ਿਲਾ ਸੈਕੇਟਰੀ ਸੋਨੂੰ ਬਟਵਾਲ, ਲੀਗਲ ਐਡਵਾਈਜਰ ਸਤਪਾਲ ਬਟਵਾਲ, ਰਤਨ ਲਾਲ ਬਟਵਾਲ, ਮੈਡਮ ਸੁਨੀਤਾ ਉਪ ਪ੍ਰਧਾਨ ਪੰਜਾਬ, ਮੈਡਮ ਸਤਿੰਦਰ ਕੌਰ ਪੰਜਾਬ ਪ੍ਰਧਾਨ, ਨਿਰਮਲ ਬਟਵਾਲ ਆਦਿ ਹਾਜ਼ਰ ਸਨ।

About Author

Leave a Reply

Your email address will not be published. Required fields are marked *

You may have missed