ਬਟਵਾਲ ਯੁਵਾ ਵੈਲਫੇਅਰ ਸੋਸਾਇਟੀ ਰਜਿ.103. ਵੱਲੋਂ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ

0

ਬਟਾਲਾ 23 ਨਵੰਬਰ (ਦਮਨ ਬਾਜਵਾ)
ਅੱਜ ਬਟਵਾਲ ਯੁਵਾ ਵੈਲਫੇਅਰ ਸੋਸਾਇਟੀ ਰਜਿ.103. ਵੱਲੋਂ ਫ੍ਰੀ ਮੈਡੀਕਲ ਕੈਂਪ ਸਰਕਾਰੀ ਮਿਡਲ ਸਕੂਲ (ਲੜਕੇ) ਗਾਂਧੀ ਨਗਰ ਕੈਂਪ ਬਟਾਲਾ ਵਿਖੇ ਲਗਾਇਆ ਗਿਆ ਜਿਸ ਵਿੱਚ 300 ਤੋਂ ਵੱਧ ਹਰ ਬਰਾਦਰੀ ਦੇ ਲੋਕਾਂ ਨੇ ਆਪਣਾ ਮੈਡੀਕਲ ਚੈੱਕਅਪ ਕਰਵਾਇਆ ਅਤੇ ਫ੍ਰੀ ਦਵਾਈਆਂ ਲੈ ਕੇ ਇਲਾਜ਼ ਕਰਵਾਇਆ ਗਿਆ। ਜਿਸ ਵਿੱਚ ਅਕਾਲ ਹਸਪਤਲ ਗੁਰਦਾਸਪੁਰ ਰੋਡ ਬਟਾਲਾ ਅਤੇ ਉਹਨਾਂ ਦੇ ਸਟਾਫ਼ ਡਾਕਟਰ ਗੁਰਬਾਜ਼ ਸਿੰਘ(ਜਵਾਹਰ) ਡਾਕਟਰ, ਦਿਲਬਾਗ ਸਿੰਘ, ਡਾਕਟਰ ਨਿਰਮਲ ਕੌਰ। ਜੀ ਹੋਰਾਂ ਨੇ ਸੇਵਾ ਕੀਤੀ ਪ੍ਰਧਾਨ ਹੀਰਾ ਸਿੰਘ ਬਟਵਾਲ ਅਤੇ ਚੇਅਰਮੈਨ ਨੀਰਜ ਕੁਮਾਰ ਢੋਲਾ ਜੀ ਨੇ ਸਾਰੀ ਟੀਮ ਦਾ ਸਰੋਪਾਓ ਦੇ ਕੇ ਧੰਨਵਾਦ ਕੀਤਾ। ਪ੍ਰਧਾਨ ਨੇ ਬਟਵਾਲ ਬਿਰਾਦਰੀ ਦੇ ਲੋਕਾਂ ਅੱਗੇ ਅਪੀਲ ਕੀਤੀ ਕਿ ਉਹ ਬਟਵਾਲ ਜਾਤਿ ਦੇ ਸਰਟਫੀਕੇਟ ਬਣਵਾਉਣ ਜੋਂ ਕੀ ਬਟਵਾਲ ਯੁਵਾ ਵੈਲਫੇਅਰ ਸੋਸਾਇਟੀ ਵੱਲੋਂ ਫ੍ਰੀ ਬਣਾ ਕੇ ਦਿੱਤੇ ਜਾਂਦੇ ਹਨ। ਅਤੇ ਜਰੂਰਤ ਮੰਦ ਪਰਿਵਾਰ ਦੀ ਹਰ ਪੱਖੋ ਆਰਥਿਕ ਮਦਦ ਕੀਤੀ ਜਾਵੇਗੀ। ਇਸ ਮੌਕੇ ਤੇ ਹਾਜਰ ਮੈਂਬਰਾਂ ਵੱਲੋਂ ਸੇਵਾ ਨਿਭਾਈ ਗਈ ਪੰਜਾਬ ਪ੍ਰਧਾਨ ਹੀਰਾ ਸਿੰਘ ਬਟਵਾਲ, ਚੇਅਰਮੈਨ ਨੀਰਜ ਕੁਮਾਰ ਢੋਲਾ ਬਟਵਾਲ, ਸਤਪਾਲ ਬਾਸਾ, ਸਤਿੰਦਰ ਸਿੰਘ, ਸਤਿੰਦਰ ਕੌਰ, ਜਗਦੀਸ਼ ਸਿੰਘ, ਮੰਗਲ ਦਾਸ, ਬਲਦੇਵ ਰਾਜ ਲਾਡੀ, ਰਾਜਕੁਮਾਰ, ਗੁਰਦਿਆਲ ਸਿੰਘ, ਸੋਨੂੰ ਚੰਜੋਤਰਾ, ਸੁਰਿੰਦਰ ਪਾਲ ਨੰਦਨ, ਸੁਨੀਤਾ ਬਟਵਾਲ, ਜਨਕ ਰਾਜ, ਸਸ਼ੀ ਨੰਦਨ, ਰਤਨ ਬਟਵਾਲ ਜੀ, ਲੱਕੀ ਬਟਵਾਲ, ਨਿਰਮਲ ਕੁਮਾਰ, ਸ੍ਰੀਮਤੀ ਮਮਤਾ ਦੇਵ ਲਾਹੌਰੀਆ, ਹੈਡ ਮਾਸਟਰ ਰਵਿੰਦਰ ਕੁਮਾਰ ਕੈਥ, ਮੈਟਰੋ ਲੈਬ ਪ੍ਰਦੀਪ ਕੁਮਾਰ, ਐਕਸ ਐਮ.ਸੀ ਮਹਿੰਗਾ ਰਾਮ ਜੀ ਅਤੇ ਹੋਰ ਮੈਂਬਰ ਹਾਜ਼ਰ ਸਨ।

About Author

Leave a Reply

Your email address will not be published. Required fields are marked *

You may have missed