ਗੁਰਦੁਆਰਾ ਸ੍ਰੀ ਅੱਚਲ ਸਾਹਿਬ ਵਿਖੇ ਨੌਮੀ ਦਸਵੀਂ ਮੇਲਾ ਹੋਈ ਸ਼ਾਨੋ ਸ਼ੌਕਤ ਨਾਲ ਸੰਪੂਰਨਤਾ, ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸਤਰੀ ਜਾਤ ਨੂੰ ਸੰਸਾਰ ਚ ਵੱਡਾ ਰੁਤਬਾ ਦੇ ਕੇ ਨਿਵਾਜਿਆ – ਜਥੇਦਾਰ ਗੋਰਾ

0

ਫੋਟੋ ਗੁਰਦੁਆਰਾ ਸ੍ਰੀ ਅੱਚਲ ਸਾਹਿਬ ਵਿਖੇ ਨੌਮੀ ਦਸਵੀਂ ਦੇ ਮੇਲੇ ਮੌਕੇ ਜਥੇਦਾਰ ਗੁਰਿੰਦਰਪਾਲ ਸਿੰਘ ਗੋਰਾ ਮੈਂਬਰ ਸ਼੍ਰੋਮਣੀ ਕਮੇਟੀ ਅਤੇ ਸੰਗਤਾਂ ਹਾਜ਼ਰੀ ਭਰਦੇ ਹੋਏ।

ਸ਼੍ਰੋਮਣੀ ਕਮੇਟੀ,ਕਾਰ ਸੇਵਾ ਵਾਲਿਆਂ, ਪ੍ਰਸ਼ਾਸਨ , ਸਮੂਹ ਧਾਰਮਿਕ ਜਥੇਬੰਦੀਆਂ ਅਤੇ ਸਮੂਹ ਸੰਗਤਾਂ ਵੱਲੋਂ ਦਿੱਤੇ ਸਹਿਯੋਗ ਦਾ ਤਹਿ ਦਿਲੋਂ ਧੰਨਵਾਦ – ਜਥੇਦਾਰ ਗੋਰਾ
24 ਨਵੰਬਰ (ਦਮਨ ਬਾਜਵਾ)
ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਅੱਚਲ ਸਾਹਿਬ ਨੂੰ ਬਹੁਤ ਸੁੰਦਰ ਲਾਈਟ ਡੈਕੋਰੇਸ਼ਨ ਕਰਕੇ ਸਜਾਇਆ ਗਿਆ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਤਿਹਾਸਕ ਗੁਰਦੁਆਰਾ ਸ੍ਰੀ ਅੱਚਲ ਸਾਹਿਬ ਵਿਖੇ ਮਨਾਏ ਗਏ ਸਲਾਨਾ ਜੋੜ ਮੇਲੇ ਦੇ ਦੂਸਰੇ ਦਿਨ ਹਜ਼ਾਰਾਂ ਸੰਗਤਾਂ ਪਰਿਵਾਰਾਂ ਸਮੇਤ ਨਤਮਸਤਕ ਹੋਈਆਂ। ਇਸ ਮੌਕੇ ਤੇ ਧਾਰਮਿਕ ਦੀਵਾਨ ਸਜਾਏ ਗਏ ਜਿਸ ਵਿੱਚ ਹਜ਼ੂਰੀ ਰਾਗੀ ਜਥੇ, ਢਾਡੀ ਜਥੇ, ਕਵੀਸ਼ਰ ਜਥੇ, ਕਥਾਵਾਚਕ, ਧਰਮ ਪ੍ਰਚਾਰ ਕਮੇਟੀ ਦੇ ਪ੍ਰਚਾਰਕ ਨੇ ਅੰਮ੍ਰਿਤ ਵੇਲੇ ਤੋਂ ਨੌਮੀ ਦਸਵੀਂ ਮੇਲੇ ਦੀ ਸਮਾਪਤੀ ਤੱਕ ਹਰ ਜਸ ਗੁਰਬਾਣੀ ਦਾ ਮਨੋਹਰ ਕੀਰਤਨ,ਕਥਾ ਵਿਚਾਰਾਂ ਅਤੇ ਗੁਰ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ।ਇਸ ਮੌਕੇ ਤੇ ਸ੍ਰ ਲਖਬੀਰ ਸਿੰਘ ਲੋਧੀਨੰਗਲ ਐਮ ਐਲ ਏ, ਸ਼੍ਰੋਮਣੀ ਕਮੇਟੀ ਹਲਕਾ ਬਟਾਲਾ ਤੋਂ ਧਾਰਮਿਕ ਨੁਮਾਇੰਦਗੀ ਕਰ ਰਹੇ ਧਾਰਮਿਕ ਆਗੂ ਜਥੇਦਾਰ ਗੁਰਿੰਦਰਪਾਲ ਸਿੰਘ ਗੋਰਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਜਥੇਦਾਰ ਗੁਰਨਾਮ ਸਿੰਘ ਜੱਸਲ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਜਥੇਦਾਰ ਰਤਨ ਸਿੰਘ ਜਫਰਵਾਲ ਮੈਂਬਰ ਧਰਮ ਪ੍ਰਚਾਰ ਕਮੇਟੀ ਵਿਸ਼ੇਸ਼ ਤੌਰ ਤੇ ਪਹੁੰਚ ਕੇ ਨਤਮਸਤਕ ਹੋ ਕੇ ਹਾਜ਼ਰੀ ਭਰੀ।
ਜਥੇਦਾਰ ਗੁਰਿੰਦਰਪਾਲ ਸਿੰਘ ਗੋਰਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੰਗਤਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਅਸੀਂ ਵੱਡੇ ਭਾਗਾਂ ਵਾਲੇ ਜੋ ਆਪਣੇ ਗੁਰੂ ਸਾਹਿਬਾਨ ਦੇ ਇਤਿਹਾਸਕ ਦਿਹਾੜੇ ਮਨਾ ਰਹੇ ਹਾਂ। ਜਥੇਦਾਰ ਗੋਰਾ ਨੇ ਸ਼੍ਰੋਮਣੀ ਕਮੇਟੀ, ਬਾਬਾ ਮਲਕੀਤ ਸਿੰਘ ਕਾਰ ਸੇਵਾ ਦਿੱਲੀ ਵਾਲਿਆਂ, ਪ੍ਰਸ਼ਾਸਨ, ਧਾਰਮਿਕ ਜਥੇਬੰਦੀਆਂ, ਸੇਵਾ ਸਭਾ ਸੁਸਾਇਟੀਆ, ਲੰਗਰ ਛਕਾਉਣ, ਪ੍ਰਸ਼ਾਦ ਵਰਤਾਉਣ,ਸਕੂਟਰ ਸਾਈਕਲ ਦੀ ਸਾਂਭ-ਸੰਭਾਲ ਕਰਨ ਵਾਲਿਆਂ, ਸੰਗਤਾਂ ਦੇ ਜੋੜਿਆਂ ਦੀ ਸੇਵਾ ਨਿਭਾਉਣ ਵਾਲਿਆਂ, ਢਾਡੀ ਜਥੇ ਕਵੀਸ਼ਰ ਜਥੇ ਕਥਾਵਾਚਕ ਪ੍ਰਚਾਰਕ ਅਤੇ ਵਿਸ਼ੇਸ਼ ਤੌਰ ਤੇ ਸਮੂਹ ਸੰਗਤਾਂ ਵਲੋਂ ਸ੍ਰ ਬਲਜੀਤ ਸਿੰਘ ਮੈਨੇਜਰ ਗੁਰਦੁਆਰਾ ਸ੍ਰੀ ਅੱਚਲ ਸਾਹਿਬ ਨੂੰ ਦਿੱਤੇ ਗਏ ਸਹਿਯੋਗ ਦਾ ਤਹਿ ਦਿਲੋਂ ਧੰਨਵਾਦ ਕੀਤਾ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਤੇ ਬਾਬਾ ਮਲਕੀਤ ਸਿੰਘ ਕਾਰ ਸੇਵਾ ਦਿੱਲੀ ਵਾਲਿਆਂ ਵੱਲੋਂ ਸੰਗਤਾਂ ਵਾਸਤੇ ਵੱਖ-ਵੱਖ ਪਦਾਰਥਾਂ ਦੇ ਲੰਗਰ ਅਟੁੱਟ ਵਰਤਾਏ ਗਏ। ਗੁਰਦੁਆਰਾ ਸ੍ਰੀ ਅੱਚਲ ਸਾਹਿਬ ਨੂੰ ਬਹੁਤ ਸੁੰਦਰ ਲਾਈਟ ਡੈਕੋਰੇਸ਼ਨ ਨਾਲ ਸਜਾਇਆ ਗਿਆ ਸੀ।
ਨੌਮੀ ਦਸਵੀਂ ਮੇਲੇ ਦੀ ਸ਼ਾਨੋ ਸ਼ੌਕਤ ਨਾਲ ਹੋਈ ਸੰਪੂਰਨਤਾ ਮੋਕੇ ਸ੍ਰ ਬਲਜੀਤ ਸਿੰਘ ਤਲਵੰਡੀ ਰਾਮਾਂ ਮੈਨੇਜਰ ਗੁਰਦੁਆਰਾ ਸ੍ਰੀ ਅੱਚਲ ਸਾਹਿਬ ਨੇ ਸ੍ਰ ਲਖਬੀਰ ਸਿੰਘ ਲੋਧੀਨੰਗਲ ਐਮ ਐਲ ਏ, ਜਥੇਦਾਰ ਗੁਰਿੰਦਰਪਾਲ ਸਿੰਘ ਗੋਰਾ ਮੈਂਬਰ ਸ਼੍ਰੋਮਣੀ ਕਮੇਟੀ, ਜਥੇਦਾਰ ਗੁਰਨਾਮ ਸਿੰਘ ਜੱਸਲ ਮੈਂਬਰ ਸ਼੍ਰੋਮਣੀ ਕਮੇਟੀ, ਜਥੇਦਾਰ ਰਤਨ ਸਿੰਘ ਜਫਰਵਾਲ ਮੈਂਬਰ ਧਰਮ ਪ੍ਰਚਾਰ ਕਮੇਟੀ ਅਤੇ ਸਮੂਹ ਢਾਡੀ, ਕਵੀਸ਼ਰ, ਰਾਗੀ ਜਥੇ, ਕਥਾਵਾਚਕ, ਪ੍ਰਚਾਰਕਾਂ, ਧਾਰਮਿਕ ਜਥੇਬੰਦੀਆਂ ਤੇ ਸੇਵਾ ਸਭਾ ਸੁਸਾਇਟੀ ਵਾਲਿਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।ਇਸ ਮੌਕੇ ਤੇ ਬਾਬਾ ਮਲਕੀਤ ਸਿੰਘ ਕਾਰ ਸੇਵਾ ਦਿੱਲੀ ਵਾਲੇ,ਸ੍ਰ ਗੁਰਤਿੰਦਰ ਪਾਲ ਸਿੰਘ ਕਾਦੀਆਂ ਮੈਨੇਜਰ ਗੁਰਦੁਆਰਾ ਸ੍ਰੀ ਕੰਧ ਸਾਹਿਬ ਬਟਾਲਾ,ਸ੍ਰ ਬਲਜੀਤ ਸਿੰਘ ਤਲਵੰਡੀ ਰਾਮਾਂ ਮੈਨੇਜਰ ਗੁਰਦੁਆਰਾ ਸ੍ਰੀ ਅੱਚਲ ਸਾਹਿਬ,ਸ੍ਰ ਦਵਿੰਦਰ ਸਿੰਘ ਲਾਲੀ ਬਾਜਵਾ ਮੈਨੇਜਰ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਸਤਿਕਰਤਾਰੀਆਂ, ਜਥੇਦਾਰ ਅਮਰਜੀਤ ਸਿੰਘ ਸੇਖਵਾਂ ਸਰਕਲ ਪ੍ਰਧਾਨ,ਸ੍ਰ ਦਿਲਬਾਗ ਸਿੰਘ ਨੱਤ,ਸ੍ਰ ਮੰਗਲ ਸਿੰਘ ਬਟਾਲਾ,ਸ੍ਰ ਅਜੀਤ ਸਿੰਘ ਨੱਤ,ਸ੍ਰ ਦਰਸ਼ਨ ਸਿੰਘ ਪੁਰੀਆਂ, ਜਥੇਦਾਰ ਕੁਲਬੀਰ ਸਿੰਘ ਚਾਹਲ,ਸ੍ਰ ਕੁਲਵਿੰਦਰ ਸਿੰਘ ਚਾਹਲ,ਸ੍ਰ ਸੁਰਜੀਤ ਸਿੰਘ ਸੰਗਰਾਵਾਂ,ਸ੍ਰ ਸੁਲੱਖਣ ਸਿੰਘ ਸੰਗਰਾਵਾਂ,ਸ੍ਰ ਪ੍ਰੇਮ ਸਿੰਘ ਜੈਤੈਸਰਜਾ,ਸ੍ਰ ਚੇਤਨ ਸਿੰਘ ਜੰਡੂ ਗੁਰਦੁਆਰਾ ਇੰਸਪੈਕਟਰ ਸ਼੍ਰੋਮਣੀ ਕਮੇਟੀ,ਸ੍ਰ ਨਿਰਮਲ ਸਿੰਘ ਗੁਰਦੁਆਰਾ ਇੰਸਪੈਕਟਰ ਸ਼੍ਰੋਮਣੀ ਕਮੇਟੀ,ਸ੍ਰ ਸਰਬਜੀਤ ਸਿੰਘ ਸਾਹਬੀ,ਸ੍ਰ ਬਲਕਾਰ ਸਿੰਘ ਦੋਲਤਪੁਰ,ਸ੍ਰ ਗੁਰਵਿੰਦਰ ਸਿੰਘ ਤਲਵੰਡੀ ਬਖਤਾ,ਸ੍ਰ ਸੰਤੋਖ ਸਿੰਘ ਭੰਬੋਈ,ਸ੍ਰ ਗੁਰਪ੍ਰੀਤ ਸਿੰਘ ਬਲੱਗਣ,ਸ੍ਰ ਸਿਮਰਨਜੀਤ ਸਿੰਘ ਕੋਟ ਟੋਡਰ ਮੱਲ ਪ੍ਰਚਾਰਕ ਧਰਮ ਪ੍ਰਚਾਰ ਕਮੇਟੀ, ਭਾਈ ਗੁਰਮੁੱਖ ਸਿੰਘ ਧੰਦੋਈ ਪ੍ਰਚਾਰਕ, ਭਾਈ ਬਲਬੀਰ ਸਿੰਘ ਸੇਖਵਾਂ ਪ੍ਰਚਾਰਕ, ਭਾਈ ਮਨਜੀਤ ਸਿੰਘ ਕਾਦੀਆਂ ਪ੍ਰਚਾਰਕ, ਭਾਈ ਸੁਲੱਖਣ ਸਿੰਘ ਰਿਆੜ ਕਵੀਸ਼ਰ, ਭਾਈ ਜੋਗਾ ਸਿੰਘਭਾਗੋਵਾਲੀਆ ਕਵੀਸ਼ਰ, ਭਾਈ ਮਹਿਤਾਬ ਸਿੰਘ ਕਵੀਸ਼ਰ, ਭਾਈ ਤਰਸੇਮ ਸਿੰਘ ਸੇਖਵਾਂ ਪ੍ਰਚਾਰਕ, ਭਾਈ ਸ਼ਮਸ਼ੇਰ ਸਿੰਘ ਮਿਸ਼ਰਪੁਰਾ ਢਾਡੀ ਜੱਥਾ, ਭਾਈ ਬਲਵੰਤ ਸਿੰਘ ਢੱਡੇ ਕਵੀਸ਼ਰ, ਭਾਈ ਕੰਵਲਜੀਤ ਸਿੰਘ ਕਵੀਸ਼ਰ, ਭਾਈ ਮੁਖਤਾਰ ਸਿੰਘ ਹੈਡ ਗ੍ਰੰਥੀ, ਭਾਈ ਨਾਨਕ ਸਿੰਘ ਗ੍ਰੰਥੀ, ਭਾਈ ਗੁਲਬਾਗ ਸਿੰਘ ਬਾਸਰਪੁਰਾ,ਸ੍ਰ ਰੇਸ਼ਮ ਸਿੰਘ ਖਹਿਰਾ,ਸ੍ਰ ਅਰਸ਼ਪ੍ਰੀਤ ਸਿੰਘ ਸਾਹਿਬ,ਸ੍ਰ ਨਵਪ੍ਰੀਤ ਸਿੰਘ ਪ੍ਰਿੰਸ,ਸ੍ਰ ਪਰਮਿੰਦਰ ਸਿੰਘ ਜੰਡੂ,ਸ੍ਰ ਈਸ਼ਰ ਸਿੰਘ ਜਾਦਪੁਰ ਸੇਖਵਾਂ,ਸ੍ਰ ਜਗੀਰ ਸਿੰਘ ਛਾਪਿਆਂਵਾਲੀ,ਸ੍ਰ ਫ਼ਕੀਰ ਸਿੰਘ ਅੰਮੋਨੰਗਲ ਆਦਿ ਹਜ਼ਾਰਾਂ ਸੰਗਤਾਂ ਨਤਮਸਤਕ ਹੋਈਆਂ।

 

About Author

Leave a Reply

Your email address will not be published. Required fields are marked *

You may have missed