ਰੇਲ ਆਵਾਜਾਈ ‘ਤੇ ਰੋਕ ਹਟਾਏ ਜਾਣ ਨਾਲ ਉਦਯੋਗਪਤੀਆਂ ਨੇ ਸੁੱਖ ਦਾ ਸਾਹ ਲਿਆ: ਪਵਨ ਦੀਵਾਨ ਮੁਸਾਫਰ,ਕਿਸਾਨ ਅਤੇ ਉਦਯੋਗਾਂ ਨੂੰ ਮਿਲੇਗਾ ਲਾਭ

ਪੰਜਾਬ ਅਪ ਨਿਊਜ਼ ਬਿਓਰੋ:ਪੰਜਾਬ ਵੱਡੇ ਉਦਯੋਗ ਵਿਕਾਸ ਬੋਰਡ(ਪੀ.ਐਲ.ਆਈ.ਡੀ.ਬੀ) ਦੇ ਚੇਅਰਮੈਨ ਪਵਨ ਦੀਵਾਨ ੇ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਰਾਜ ਵਿੱਚ ਰੇਲ ਸੇਵਾਵਾਂ ਦੀ ਮੁਅੱਤਲੀ ਨੂੰ ਲੈ ਕੇ ਬਣੀ ਭੰਬਲਭੂਸੇ ਦੀ ਸਥਿਤੀ ਨੂੰ ਤੋੜਨ ਵਿੱਚ ਸਫਲਤਾ ਮਿਲਣ ਤੋਂ ਬਾਅਦ ਭਾਰਤੀ ਰੇਲਵੇ ਵਲੋਂ ਪੰਜਾਬ ਤੋਂ ਅਤੇ ਪੰਜਾਬ ਲਈ ਰੇਲ ਸੇਵਾਵਾਂ ਸ਼ੁਰੂ ਕੀਤੇ ਜਾਣ ਦਾ ਖਿੱਤੇ ਦੇ ਸਨਅੱਤਕਾਰਾਂ ਵਲੋਂ ਖਿੜੇ ਮੱਥੇ ਸਵਾਗਤ ਕੀਤਾ ਗਿਆ ਹੈ।
ਕਿਸਾਨ ਯੂਨੀਅਨਾਂ ਵੱਲੋਂ ਮੁੱਖ ਮੰਤਰੀ ਦੀ ਅਪੀਲ ਮੰਨਣ ਅਤੇ ਰੇਲ ਪਟੜੀਆਂ ਤੋਂ ਧਰਨਾ ਚੁੱਕਣ ਦਾ ਐਲਾਨ ਕੀਤੇ ਜਾਣ ਤੋਂ ਬਾਅਦ ਰੇਲ ਸੇਵਾਵਾਂ ਮੁੜ ਬਹਾਲ ਕਰਨ ‘ਤੇ ਉਦਯੋਗਪਤੀਆਂ ਨੇ ਸੁੱਖ ਦਾ ਸਾਹ ਲਿਆ ਹੈ।.
ਮਹਾਂਮਾਰੀ ਦੇ ਫੈਲਣ ਕਾਰਨ ਰੇਲ ਸੇਵਾਵਾਂ ਦੀ ਮੁਅੱਤਲੀ ਅਤੇ ਇਸ ਤੋਂ ਬਾਅਦ ਕਿਸਾਨਾਂ ਵਲੋਂ ਰੇਲ ਪੱਟੜੀਆਂ ਰੋਕਣ ਨਾਲ ਉਦਯੋਗ ਨੂੰ ਭਾਰੀ ਸੱਟ ਵੱਜੀ ਹੈ। ਕੋਵਿਡ ਦੀ ਸੰਕਟਕਾਲੀ ਸਥਿਤੀ ਦੇ ਮੱਦੇਨਜ਼ਰ ਮਜ਼ਦੂਰਾਂ ਦੀ ਘਾਟ ਕਾਰਨ ਉਦਯੋਗਾਂ ਨੂੰ ਘਾਟੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਰੇਲ ਆਵਾਜਾਈ ਦੀ ਮੁਅੱਤਲੀ ਕਾਰਨ ਹਾਲਾਤ ਹੋਰ ਗੰਭੀਰ ਹੋ ਗਏ ਹਨ। ਇਸ ਕਾਰਨ ਉਦਯੋਗਪਤੀਆਂ ਨੂੰ ਕੱਚੇ ਮਾਲ ਦੀ ਘਾਟ, ਮਿੱਥੇ ਸਮੇਂ ਮਾਲ ਦੀ ਸਪਲਾਈ ਦੇਣ ਅਸਫਲ ਰਹਿਣ, ‘ਪ੍ਰੀਮੀਅਮ ਕੀਮਤਾਂ ‘ ‘ਤੇ ਮਾਲ ਦੀ ਖਰੀਦ ਜਾਂ ਟਰੱਕਾਂ ਰਾਹੀਂ ਮਾਲ ਲਿਆਉਣ-ਲਿਜਾਣ ਦੇ ਵਾਧੂ ਖਰਚਿਆਂ ਵਰਗੀਆਂ ਸਮੱਸਿਆਵਾਂ ਦੀ ਚਿੰਤਾ ਵਧਦੀ ਜਾ ਰਹੀ ਹੈ।
ਪੰਜਾਬ ਦੇ ਕਿਸਾਨ ਕਈ ਮਹੀਨਿਆਂ ਤੋਂ ਰੇਲ ਪਟੜੀਆਂ ‘ਤੇ ਆਪਣਾ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ, ਜਿਸ ਨਾਲ ਖੇਤਰ ਵਿਚ ਯਾਤਰੀਆਂ ਅਤੇ ਮਾਲ ਗੱਡੀਆਂ ਦੀਆਂ ਸੇਵਾਵਾਂ ਵਿਚ ਵਿਘਨ ਪਿਆ ਹੈ। ਉਹਨਾਂ ਕਿਹਾ ਕਿ ਹੁਣ ਹਾਲ ਹੀ ਦੀਆਂ ਘਟਨਾਵਾਂ ਅਨੁਸਾਰ ਰੇਲ ਅੰਦੋਲਨ ਨੂੰ ਹਟਾਇਆ ਗਿਆ ਹੈ ਜੋ ਕਿ ਯਾਤਰੀਆਂ, ਕਿਸਾਨਾਂ ਅਤੇ ਉਦਯੋਗਾਂ ਸਮੇਤ ਸਾਰਿਆਂ ਲਈ ਲਾਭਕਾਰੀ ਹੋਵੇਗਾ। ਉਹਨਾਂ ਨੇ ਪੰਜਾਬ ਦੇ ਵੱਡੇ ਹਿੱਤਾਂ ਲਈ ਧਰਨਾ ਮੁਲਤਵੀ ਕਰਨ ਲਈ ਪੰਜਾਬ ਸਰਕਾਰ, ਭਾਰਤੀ ਰੇਲਵੇ ਅਤੇ ਖਾਸਕਰ ਕਿਸਾਨ ਯੂਨੀਅਨਾਂ ਦਾ ਧੰਨਵਾਦ ਕੀਤਾ ।

Leave a Reply

Your email address will not be published. Required fields are marked *