ਕਿਸਾਨੀ ਅੰਦੋਲਨ ਦੇ ਕਾਰਜਾਂ ਲਈ 2 ਲੱਖ ਦੀ ਸਹਾਇਤਾ ਦਾ ਅੈਲ਼ਾਨ। ਸ਼ੌਮਣੀ ਅਕਾਲੀ ਦਲ ਅੰਮ੍ਰਿਤਸਰ ਯੂਰਪ ਯੂਥ ਵਿੰਗ।

ਬਟਾਲਾ 7 ਦਸੰਬਰ ; (ਦਮਨ ਬਾਜਵਾ ) ਕਿਸਾਨਾਂ ਦੇ ਅੰਦੋਲਨ ਦੀ ਵਿਉਂਤਬੰਦੀ ਦੀ ਸ਼ਲਾਘਾ ਕਰਦੇ ਹੋਏ ਸ਼ੌਮਣੀ ਅਕਾਲੀ ਦਲ ਅੰਮ੍ਰਿਤਸਰ ਯੂਰਪ ਯੂਥ ਵਿੰਗ ਨੇ ਮੀਟਿੰਗ ਕਰਕੇ ਵਧਾਈ ਪੇਸ਼ ਕੀਤੀ ਹੈ। ਦੁਨਿਆ ਭਰ ਵਿੱਚ ਮਨੁੱਖੀ ਹੱਕਾਂ ਦੇ ਪਹਿਰੇਦਾਰਾਂ ਨੇ ਕਿਸਾਨੀ ਅਤੇ ਮਜ਼ਦੂਰਾਂ ਉਪਰ ਪਾਏ ਕਾਲੇ ਕਾਨੂੰਨਾਂ ਦੀ ਘੋਰ ਨਿੰਦਾ ਕੀਤੀ ਹੈ। ਇੰਨਾਂ ਘਾਤਕ ਕਾਨੂੰਨਾਂ ਦੀ ਵੱਡੇ ਆਲਮੀ ਮੁਲਕਾਂ ਦੀ ਰਾਜਨੀਤਿਕ ਲੀਡਰਾਂ ਨੇ ਕਿਸਾਨਾਂ ਦੇ ਹੱਕਾਂ ਨੂੰ ਖੋਹਣ ਦੀ ਮੰਨਸ਼ਾਂ ਉਪਰ ਸਵਾਲ ਚੁੱਕੇ ਹਨ। ਯੂ ਐਨ ਉ ਨੇ ਕਿਸਾਨਾਂ ਦੀਆ ਮੰਗਾਂ ਨੂੰ ਨਿਆ ਸੰਗਤ ਕਿਹਾ ਹੈ। ਕਨੇਡਾ ਦੇ ਪ੍ਰਧਾਨ ਮੰਤਰੀ ਮਿਸਟਰ ਟਰੂਡੌ ਨੇ ਦੋ ਦਿੰਨ ਦੇ ਵਕਫ਼ੇ ਤੇ ਦੋ ਵਾਰ ਬਿਆਨ ਦੇ ਕੇ ਕਿਸਾਨਾਂ ਦੇ ਨਾਲ ਖੜਨ ਦੀ ਵਚਨਬੱਧਤਾ ਦੁਹਰਾਈ ਹੈ। ਵੱਖ ਵੱਖ ਦੇਸ਼ਾਂ ਦੇ ਮੁੱਖੀਆ ਤੋਂ ਇਲਾਵਾ ਮੈਂਬਰ ਪਾਰਲੀਮੈਂਟ ਨੇ ਹਾਅ ਦਾ ਨਾਹਰਾ ਮਾਰਦੇ ਹੋਏ ਿੲਸ ਵਿਰੱਧ ਆਪੋ ਆਪਣੀਆਂ ਪਾਰਲੀਮੈਂਟ ਵਿੱਚ ਅਵਾਜ਼ ਚੁੱਕਣ ਦੀ ਗੱਲ ਕਹੀ ਹੈ। ਭਾਰਤ ਵਿੱਚ ਮੋਦੀ ਸਰਕਾਰ ਨੇ ਦੇਸ਼ ਦੀ ਅੰਦਰੂਨੀ ਅਤੇ ਵਿਦੇਸ਼ੀ ਪਾਲਸੀ ਨੂੰ ਵੱਡੀ ਢਾਹ ਲਾਈ ਹੈ। ਦੇਸ਼ ਦੀ ਅਰਥ ਵਿਵੱਸਥਾ ਪੂਰੀ ਖੋਖਲੀ ਹੋਈ ਪ੍ਰਤੀਤ ਹੁੰਦੀ ਹੈ। ਆਏ ਦਿਨ ਆਰਡੀਨੇਸ ਰਾਹੀਂ ਕਾਹਲੀ ਨਾਲ ਬਿਨਾ ਲੋਕ ਰਾਏ ਬਣਾਏ ਕਾਨੂੰਨ ਬਣਾਏ ਜਾ ਰਹੇ ਹਨ। ਕਿਸਾਨਾਂ ਲਈ ਪਹਿਲਾਂ ਤੋਂ ਬਣੇ ਹੋਏ ਕਾਨੂੰਨਾ ਨੂੰ ਖਤਮ ਕਰ ਦਿੱਤਾ ਗਿਆ ਹੈ। ਤਿੰਨ ਨਵੇਂ ਬਣਾਏ ਕਾਨੂੰਨਾ ਰਾਹੀਂ ਕਾਰਪੋਰੇਟ ਘਰਾਣੇਆ ਨੂੰ ਖੁੱਲ ਦੇ ਕੇ ਕਿਸਾਨਾਂ ਦੇ ਭਵਿੱਖ ਨਾਲ ਖਿਲਵਾੜ ਕਰਨ ਦਾ ਮੰਨਸੁਬਾ ਬਣਾਇਆ ਜਾ ਰਿਹਾ ਹੈ। ਸਰਕਾਰ ਬਾਰ ਬਾਰ ਟੇਬਲ ਉਪਰ ਬਿਠਾਅ ਕੇ ਕਿਸਾਨਾਂ ਨੂੰ ਜ਼ਲੀਲ ਕਰ ਰਹੀ ਹੈ। ਅੰਦੋਲਨ ਦੀ ਲੋਕਾਂ ਵੱਲੋਂ ਭਰਵੀ ਹਿਮਾਇਤ ਨੇ ਕਿਸਾਨਾਂ ਦੀ ਹੋਸਲਾ ਅਫਜਾਈ ਨੂੰ ਵਧਾਇਆ ਹੈ। ਸ਼ੌਮਣੀ ਅਕਾਲੀ ਦਲ ਅੰਮ੍ਰਿਤਸਰ ਯੂਰਪ ਯੂਥ ਵਿੰਗ ਿੲੱਕ ਮੀਟਿੰਗ ਰਾਹੀਂ ਸ. ਦਲਵਿੰਦਰ ਸਿੰਘ ਘੁੰਮਣ ਪ੍ਰਧਾਨ ਯੂਥ ਵਿੰਗ, ਸ. ਹਰਜਾਪ ਸਿੰਘ ਸਰੋਆ, ਸ. ਜਗਜੀਤ ਸਿੰਘ ਚੀਮਾ, ਸ. ਜਸਪਾਲ ਸਿੰਘ ਪੰਨੂੰ, ਸ. ਤਲਵਿੰਦਰ ਸਿੰਘ ਮਾਵੀ, ਸ. ਹਰਜਾਪ ਸਿੰਘ ਸੰਘਾ, ਸ. ਨਿਹਾਲ ਸਿੰਘ ਸੁਭਾਨਪੁਰ ਸਮੇਤ ਸਮੂਹ ਮੈਂਬਰਾਂਨ ਵੱਲੋਂ ਅੰਦੋਲਨ ਦੀ ਪੂਰਨ ਹਿਮਾਇਤ ਕਰਦੇ ਹੋਏ ਹਰ ਪੱਖੋਂ ਮਦਦ ਦਾ ਭਰੋਸਾ ਦਿੰਦੇ ਕਿਹਾ ਕਿ ਤਿੰਨ ਬਿੱਲਾਂ ਨੂੰ ਰੱਦ ਕਰਨ ਤੋਂ ਘੱਟ ਕੋਈ ਸਮਝੌਤੇ ਉਪਰ ਸਹੀ ਨਾਂ ਪਾਈ ਜਾਵੇ ਅਤੇ ਸਰਕਾਰ ਵੀ ਬਿਨਾ ਸਮਾਂ ਗਵਾਏ ਕਾਨੂੰਨਾਂ ਨੂੰ ਰੱਦ ਕਰਕੇ ਕਿਸਾਨਾਂ ਦੀ ਬੇਹਤਰੀ ਲਈ ਲੋਕ ਰਾਏ ਤਹਿਤ ਯੋਗ ਕਦਮ ਚੁੱਕੇ ।