ਸੰਗੀਤਕਾਰ ਹੀਰਾ ਧਾਰੀਵਾਲ ਅਤੇ ਲੇਖਕ ਮਿੰਟੂ ਕਲਸੀ ਦੀ ‘ਉਸਤਾਦ ਅਲਬਮ’ ਨੂੰ ਮਿਲ ਰਿਹਾ ਹੈ ਭਰਵਾਂ ਹੁੰਗਾਰਾ

0

ਐਸ.ਡੀ.ਐਮ.ਬਟਾਲਾ ਬਲਵਿੰਦਰ ਸਿੰਘ ਅਤੇ ਜਰਨਲਿਸਟ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਜੋਗਿੰਦਰ ਅੰਗੂਰਾਲਾ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ
‘ਉਸਤਾਦ’ ਅਲਬਮ ਦੇ ਗਾਣੇ ਰਾਹੀਂ ਮਿੰਟੂ ਕਲਸੀ ਨੇ ਦੁਨੀਆਂ ਦੀ ਸੱਚਾਈ ਬਿਆਨ ਕੀਤੀ- ਈਸ਼ੂ ਰਾਂਚਲ
ਅੰਮਿ੍ਰਤਸਰ: 8 ਦਸੰਬਰ (ਦਮਨ ਬਾਜਵਾ)
ਛੋਟੀ ਉਮਰ ਵਿੱਚ ਵੱਡੀਆਂ ਪੁਲਾਂਘਾ ਪੁੱਟਣ ਵਾਲੇ ਮਿੰਟੂ ਕਲਸੀ ਵੱਲੋਂ ਆਪਣੀ ਲੇਖਣੀ ਅਤੇ ਕਲਾਕਾਰੀ ਰਾਹੀਂ ਇੱਕ ਵਿਲੱਖਣ ਪਛਾਣ ਬਣਾ ਰਹੇ ਹਨ। ਉਹ ਆਪਣੀ ਸਖ਼ਤ ਮਿਹਨਤ, ਕੰਮ ਦੇ ਪ੍ਰਤੀ ਲਗਨ ਅਤੇ ਇਮਾਨਦਾਰੀ ਦੇ ਗੁਣਾਂ ਨਾਲ ਭਰਪੂਰ ਬਟਾਲਾ ਵਿੱਚ ਇੱਕ ਚੰਗੇ ਲੇਖਕ ਅਤੇ ਕਲਾਕਾਰ ਹੋਣ ਕਾਰਨ ਸੁਰਖੀਆ ਬਟੌਰ ਰਹੇ ਹਨ। ਦੱਸਣਯੋਗ ਗੱਲ ਇਹ ਹੈ ਕਿ ਸੰਗੀਤਕਾਰ ਹੀਰਾ ਧਾਰੀਵਾਲ (ਕੈਨੇਡਾ) ਅਤੇ ਲੇਖਕ ਮਿੰਟੂ ਕਲਸੀ ਦੀ ਉਸਤਾਦ ਅਲਬਮ ਦੀ ਲਾਨਚਿੰਗ ਕੀਤੀ ਗਈ ਜਿਸ ਵਿੱਚ ਐਸ.ਡੀ.ਐਮ.ਕਮ ਕਮਿਸ਼ਨਰ ਨਗਰ ਨਿਗਮ ਬਟਾਲਾ ਸ. ਬਲਵਿੰਦਰ ਸਿੰਘ ਅਤੇ ਜਰਨਲਿਸਟ ਐਸੋਸੀਏਸ਼ਨ ਰਜਿ. ਪੰਜਾਬ ਦੇ ਪ੍ਰਧਾਨ ਜੋਗਿੰਦਰ ਅੰਗੂਰਾਲਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ’ਤੇ ਜਿਲਾ ਪੀ.ਆਰ.ਓ ਈਸ਼ੂ ਰਾਂਚਲ ਵੱਲੋਂ ਸਟੇਜ ਦੀ ਭੂਮਿਕਾ ਬਾਖੂਬੀ ਨਿਭਾਈ ਗਈ ਅਤੇ ਆਏ ਹੋਏ ਮੁੱਖ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਈਸ਼ੂ ਰਾਂਚਲ ਨੇ ਸੰਬੋਧਨ ਰਾਹੀਂ ਨਵੀਂ ਲਾਂਚ ਕੀਤੀ ਅਲਬਮ ‘ਉਸਤਾਦ’ ਦੀ ਸ਼ਲਾਘਾ ਕੀਤੀ ਉਥੇ ਹੀ ਮਿੰਟੂ ਕਲਸੀ ਵੱਲੋਂ ਦੁਨੀਆਂ ਦੀ ਸਚਾਈ ਇਸ ਗਾਣੇ ਰਾਹੀਂ ਬਿਆਨ ਕਰਨ ਦੀ ਗੱਲ ਕਹੀ। ਇਸ ਮੌਕੇ ’ਤੇ ਗਾਣੇ ਦੇ ਬੋਲ ਅਤੇ ਮਾਡਿਗ ਕਰਨ ਵਾਲੇ ਮਿੰਟੂ ਕਲਸੀ ਨੇ ਐਸ.ਡੀ.ਐਮ ਬਟਾਲਾ ਸ. ਬਲਵਿੰਦਰ ਸਿੰਘ ਅਤੇ ਜਰਨਲਿਸਟ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਜੋਗਿੰਦਰ ਅੰਗੂਰਾਲਾ ਦਾ ਸਭ ਤੋਂ ਪਹਿਲਾਂ ਪ੍ਰੋਗਰਾਮ ਨੂੰ ਰੰਗਾਰੰਗ ਬਣਾਉਣ ਲਈ ਧੰਨਵਾਦ ਕੀਤਾ ਅਤੇ ਉਸ ਤੋਂ ਬਾਅਦ ‘ਉਸਤਾਦ’ ਐਲਬਮ ਨੂੰ ਰਿਲੀਜ ਕਰਨ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਗੁਰਪ੍ਰੀਤ ਸਿੰਘ, ਗੁਰਪਾਲ ਸਿੰਘ, ਕਿੰਗ ਬ੍ਰਦਰਸ ਕੈਨੇਡਾ, ਨਿਤਿਨ ਚੋਪੜਾ, ਪ੍ਰਾਈਮ ਏਸੀਆ ਕੈਨੇਡਾ, ਹਰਮੇਸ਼ ਆਪਣਾ ਪੰਜਾਬ ਟੀ.ਵੀ.ਕੈਨੇਡਾ, ਗਿਆਨ ਸਿੰਘ ਕੰਗ ਕੈਨੇਡਾ, ਅਜੈਬ ਸਿੰਘ ਚਠਾ, ਡਾ. ਹਰਬੰਸ ਸਿੰਘ ਦਿੱਲੀ, ਡਾ. ਸਤੀਸ਼ ਵਰਮਾ ਦਿੱਲੀ, ਸ਼ਿਵ ਮਾਲੜੀ ਯੂ.ਕੇ. ਆਦਿ ਸੱਜਣਾਂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਇਸ ਮੌਕੇ ’ਤੇ ਐਸ.ਡੀ.ਐਮ.ਬਟਾਲਾ ਬਲਵਿੰਦਰ ਸਿੰਘ ਵੱਲੋਂ ਮਿੰਟੂ ਕਲਸੀ ਦੀ ਜਿੱਥੇ ਹੌਂਸਲਾ ਅਫਜਾਈ ਕੀਤੀ ਗਈ ਉਥੇ ਹੀ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਉਸ ਤੋਂ ਬਾਅਦ ਜਰਨਲਿਸਟ ਅੇੈਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਜੋਗਿੰਦਰ ਅੰਗੂਰਾਲਾ ਨੇ ਮਿੰਟੂ ਕਲਸੀ ਨੂੰ ਅਗਾਂਹਵਧੂ ਸੋਚ ਅਤੇ ਮਿਹਨਤੀ ਨੌਜਵਾਨ ਨੇ ਦੱਸਿਆ ਕਿ ਜਿਹੜਾ ਆਪਣੀ ਮਿਹਨਤ ਰਾਹੀਂ ਜਲਦ ਹੀ ਮੁਕਾਮ ਹਾਸਲ ਕਰਕੇ ਆਪਣੇ ਸ਼ਹਿਰ ਅਤੇ ਮਾਂ ਬਾਪ ਦਾ ਨਾਮ ਰੋਸ਼ਨ ਕਰੇਗਾ। ਉਨਾਂ ਕਿਹਾ ਕਿ ਬਾਕੀ ਗਾਇਕਾਂ ਨੂੰ ਵੀ ਮਿੰਟੂ ਕਲਸੀ ਤੋਂ ਸੇਧ ਲੈਣੀ ਚਾਹੀਦੀ ਹੈ ਅਤੇ ਲਚਰ ਗਾਇਕੀ ਨੂੰ ਛੱਡ ਕੇ ਅਜਿਹੇ ਗੀਤ ਹੀ ਲਿਖਣੇ ਜਾਂ ਗਾਣੇ ਚਾਹੀਦੇ ਹਨ ਜਿੰਨਾਂ ਰਾਹੀਂ ਸਮਾਜ ਨੂੰ ਚੰਗੀ ਸੇਧ ਮਿਲ ਸਕੇ। ਇਸ ਮੌਕੇ ਜਰਨਲਿਸਟ ਅੇੈਸੋਸੀਏਸ਼ਨ ਦੇ ਜਿਲਾ ਪ੍ਰਧਾਨ ਅਜ਼ਾਦ ਸ਼ਰਮਾ, ਚੇਅਰਮੈਨ ਪਰਮਵੀਰ ਰਿਸ਼ੀ, ਪੰਜਾਬ ਸੈਕਟਰੀ ਸੁਨੀਲ ਪ੍ਰਭਾਕਰ, ਜਿਲਾ ਪ੍ਰਭਾਰੀ ਸਾਹਿਲ ਮਹਾਜਨ, ਪ੍ਰਦੀਪ ਤੇਤਰੀ, ਮਾਨਵ ਸੇਵਾ ਸੁਸਾਇਟੀ ਦੇ ਪ੍ਰਧਾਨ ਵਿਜੈ ਪ੍ਰਭਾਕਰ, ਗੁਰਪ੍ਰੀਤ ਚਾਵਲਾ, ਵਿੱਕੀ ਮਲਿਕ, ਵਿਕਰਮ ਚੀਮਾ, ਅਰੁਣ ਸੇਖੜੀ, ਹੈਪੀ ਭਾਸਕਰ ਆਦਿ ਪੱਤਰਕਾਰਾਂ ਵੱਲੋਂ ਮਿੰਟੂ ਕਲਸੀ ਨੂੰ ਅਸ਼ੀਰਵਾਦ ਦੇ ਕੇ ਹੌਂਸਲਾ ਅਫਜਾਈ ਕੀਤੀ ਗਈ।

About Author

Leave a Reply

Your email address will not be published. Required fields are marked *

You may have missed